
ਅਕਾਲੀ ਦਲ ਦੇ ਪ੍ਰਧਾਨ ਨੇ ਸਿੱਧੂ, ਚੰਨੀ, ਰੰਧਾਵਾ ਤੇ ਜਾਖੜ ਨੁੰ ਆਖਿਆ ਕਿ ਉਹ ਸਮਝੌਤੇ ਦੇ ਖੂੰਝੇ ਵਿਚੋਂ ਨਿਕਲਣ ਤੇ ਫੈਸਲੇ ਦਾ ਵਿਰੋਧ ਕਰਨ
ਕਿਹਾ ਕਿ 1984 ਕਤਲੇਆਮ ਦੀ ਵਰ੍ਹੇਗੰਢ ਮੌਕੇ ਲਏ ਫੈਸਲੇ ਨੇ ਸਿੱਖ ਜ਼ਖ਼ਮਾਂ ’ਤੇ ਲੂਣ ਛਿੜਕਣ ਵਿਚ ਅਸੰਵੇਦਨਸ਼ੀਲਤਾ ਸਾਬਤ ਕੀਤੀ
ਚੰਡੀਗੜ੍ਹ, 29 ਅਕਤਾੂਬਰ 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਤੂਬਰ ਨਵੰਬਰ 1984 ਵਿਚ ਹਜ਼ਾਰਾਂ ਬੇਦੋਸ਼ੇ ਸਿੱਖ ਪੁਰਸ਼ਾਂ ਤੇ ਮਹਿਲਾਵਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਪਾਰਟੀ ਦੀ ਕੁਲੀਨ ਕਮੇਟੀ ਵਿਚ ਸ਼ਾਮਲ ਕਰਨ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਜ਼ੋਰਦਾਰ ਨਿਖੇਧੀ ਕੀਤੀ।
ਹੋਰ ਪੜ੍ਹੋ :-1 ਅਪ੍ਰੈਲ ਤੋਂ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ-ਅਰਵਿੰਦ ਕੇਜਰੀਵਾਲ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਨਿਯੁਕਤੀ ਸਿੱਖ ਜ਼ਖ਼ਮਾਂ ਪ੍ਰਤੀ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਅਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣਾ ਫੈਸਲਾ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਵਰ੍ਹੇਗੰਢ ਮੌਕੇ ਲਿਆ ਹੈ। ਉਹਨਾਂ ਕਿਹਾ ਕਿ ਖਾਲਸਾ ਪੰਥ ਦੇ ਡੂੰਘੇ ਤੇ ਨਾਸੂਰ ਬਣੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਇਸ ਫੈਸਲੇ ਤੇ ਇਸਦੇ ਸਮੇਂ ਨਾਲੋਂ ਹੋਰ ਮਾੜਾ ਤਰੀਕਾ ਕੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਦੁਖਾਂਤ ਦੀ 38ਵੀਂ ਵਰ੍ਹੇਗੰਢ ਦੇ ਕੁਝ ਦਿਨ ਪਹਿਲਾਂ ਹੀ ਆਇਆ ਹੈ।
ਸਰਦਾਰ ਬਾਦਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੁ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਚੁਦੌਤੀ ਦਿੱਤੀ ਕਿ ਉਹ ਨੈਤਿਕ ਦਲੇਰੀ ਵਿਖਾਉਂਦਿਆਂ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਇਸਨੁੰ ਰੱਦ ਕਰਵਾਉਣ। ਉਹਨਾਂ ਕਿਹਾ ਕਿ ਵਿਅਕਤੀ ਦਾ ਚਰਿੱਤਰ ਸਮਝੌਦੇ ਕੇ ਖੁੰਝੇ ਵਿਚੋਂ ਢਹਿ ਢੇਰੀ ਹੋ ਜਾਂਦਾ ਹੈ। ਹੁਣ ਉਹ ਇਸ ਖੂੰਝੇ ਵਿਚੋਂ ਬਾਹਰ ਨਿਕਲਣ ਅਤੇ ਨੈਤਿਕ ਦਲੇਰੀ ਵਿਖਾਉਂਦਿਆਂ ਘੱਟ ਤੋਂ ਘੱਟ ਸੱਚ ਤਾਂ ਬੋਲਣ ਅਤੇ ਆਪਣੇ ਚਰਿੱਤਰ ਨੁੰ ਢਹਿ ਢੇਰੀ ਹੋਣ ਤੋਂ ਬਚਾ ਲੈਣ। ਉਹਨਾਂ ਕਿਹਾ ਕਿ ਟਾਈਟਲਰ ਨੁੰ ਕੁਲੀਨ ਕਮੇਟੀ ਦਾ ਸਥਾਈ ਮੈਂਬਰ ਬਣਾਉਣਾ ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਦਾ ਅਪਮਾਨ ਹੈ। ਉਹਨਂਾਂ ਸਵਾਲ ਕੀਤਾ ਕਿ ਕੀ ਨਵਜੋਤ ਸਿੱਧੂ, ਮੁੱਖ ਮੰਤਰੀ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਸਮੇਤ ਪੰਜਾਬ ਦੇ ਕਾਂਗਰਸੀਆਂ ਦੀ ਜ਼ਮੀਰ ਜਾਗੇਗੀ ਅਤੇ ਉਹ ਇਸਦੀ ਗੱਲ ਸੁਣਦਿਆਂ ਇਸ ਫੈਸਲੇ ਦਾ ਵਿਰੋਧ ਕਰਕੇ ਆਪਣਾ ਚਰਿੱਤਰ ਢਹਿ ਢੇਰੀ ਹੋਣ ਤੋਂ ਬਚਾ ਲੈਣਗੇ ?