ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜੋਨ ਵਾਈਜ ਪ੍ਰਧਾਨਾਂ ਦਾ ਐਲਾਨ

“Govt slamming the door shut on farmers face “- Sukhbir Singh Badal

ਚੰਡੀਗੜ੍ਹ 5 ਅਗਸਤ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਸ. ਭੀਮ ਸਿੰਘ ਵੜੈਚ ਅਤੇ ਪ੍ਰਧਾਨ ਸ. ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਜੋਨਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ 1 ਜਿਸ ਵਿੱਚ ਜਿਲਾ ਫਿਰੋਜਪੁਰ ਅਤੇ ਫਾਜਲਿਕਾ ਸ਼ਾਮਲ ਹੈ ਦਾ ਪ੍ਰਧਾਨ ਸ. ਪ੍ਰਭਜੀਤ ਸਿੰਘ ਕਰਮੂਵਾਲਾ, ਮਾਲਵਾ ਜੋਨ 2 ਜਿਸ ਵਿੱਚ ਜਿਲੇ ਫਰੀਦਕੋਟ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਹਨ ਦਾ ਪ੍ਰਧਾਨ ਸ. ਹਰਮਨ ਬਰਾੜ ਖੋਟੇ, ਮਾਲਵਾ ਜੋਨ 3 ਜਿਸ ਵਿੱਚ ਜਿਲੇੇ ਬਠਿੰਡਾ ਅਤੇ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ ਦਾ ਪ੍ਰਧਾਨ ਸ. ਮਨਿੰਦਰ ਸਿੰਘ ਮਨੀ, ਮਾਲਵਾ ਜੋਨ 4 ਜਿਸ ਵਿੱਚ ਜਿਲੇ ਸੰਗਰੂਰ ਅਤੇ ਬਰਨਾਲਾ ਸ਼ਾਮਲ ਹਨ ਦਾ ਪ੍ਰਧਾਨ ਸ. ਅਮਨਦੀਪ ਸਿੰਘ ਮਾਨ, ਮਾਲਵਾ ਜੋਨ 5 ਜਿਸ ਵਿੱਚ ਜਿਲੇ ਪਟਿਆਲਾ ਅਤੇ ਮਲੇਰਕੋਟਲਾ ਸ਼ਾਮਲ ਹਨ ਦਾ ਪ੍ਰਧਾਨ ਸ. ਕਰਨਵੀਰ ਸਿੰਘ ਕ੍ਰਾਂਤੀ, ਮਾਲਵਾ ਜੋਨ 6 ਜਿਸ ਵਿੱਚ ਜ਼ਿਲੇ ਫਤਿਹਗੜ੍ਹ ਸਾਹਿਬ, ਰੋਪੜ੍ਹ ਅਤੇ ਮੋਹਾਲੀ ਸ਼ਾਮਲ ਹਨ ਦਾ ਪ੍ਰਧਾਨ ਸ. ਸਿਮਰਨਪਾਲ ਸਿੰਘ ਟਿਵਾਣਾ, ਮਾਲਵਾ ਜੋਨ 7 ਜਿਸ ਵਿੱਚ ਪੁਲਿਸ ਜਿਲਾ ਖੰਨਾਂ ਅਤੇ ਪੁਲਿਸ ਜਿਲਾ ਜਗਰਾਉਂ ਅਤੇ ਜਿਲਾ ਲੁਧਿਆਣਾ (ਸ਼ਹਿਰੀ) ਸ਼ਾਮਲ ਹਨ ਦਾ ਪ੍ਰਧਾਨ ਸ. ਆਕਾਸਦੀਪ ਸਿੰਘ ਭੱਠਲ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਮਾਝਾ ਜੋਨ 1 ਜਿਸ ਵਿੱਚ ਜਿਲਾ ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਾਮਲ ਹਨ ਦਾ ਪ੍ਰਧਾਨ ਸ. ਗੌਰਵਦੀਪ ਸਿੰਘ ਵਲਟੋਹਾ ਨੂੰ ਬਣਾਇਆ ਗਿਆਹੈ। ਡਾ. ਚੀਮਾ ਨੇ ਦੱਸਿਆ ਕਿ ਦੋਆਬਾ ਜੋਨ 1 ਜਿਸ ਵਿੱਚ ਜਿਲੇ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਜਿਲਾ ਜਲੰਧਰ ਦੇ ਵਿਧਾਨ ਸਭਾ ਹਲਕੇ ਆਦਮਪੁਰ, ਫਿਲੌਰ, ਕਰਤਾਰਪੁਰ ਅਤੇ ਜਲੰਧਰ ਕੈਂਟ ਸ਼ਾਮਲ ਹਨ ਦਾ ਪ੍ਰਧਾਨ ਸ. ਅੰÇ੍ਰਮਤਪਾਲ ਸਿੰਘ ਡੱਲੀ ਨੂੰ ਬਣਾਇਆ ਗਿਆ ਹੈ। ਦੋਆਬਾ ਜੋਨ 2 ਜਿਸ ਵਿੱਚ ਜਿਲੇ ਕਪੂਰਥਲਾ ਅਤੇ ਜਿਲਾ ਜਲੰਧਰ ਦੇ ਬਾਕੀ ਹਲਕੇ ਸ਼ਾਮਲ ਦਾ ਪ੍ਰਧਾਨ ਸ. ਗੁਰਿੰਦਰ ਸਿੰਘ ਸੋਨੂੰ ਨੂੰ ਬਣਾਇਆ ਗਿਆ ਹੈ।
ਡਾ. ਚੀਮਾ ਨੇ ਦੱਸਿਆ ਸ. ਮਹਿਨਾਜਪ੍ਰੀਤ ਸਿੰਘ ਨੂੰ ਐਸ.ਓ.ਆਈ ਦੇ ਚੰਡੀਗੜ੍ਹ ਯੂਨਿਟ ਦਾ ਪ੍ਰਧਾਨ ਬਣਾਇਆ ਗਿਆ ਹੈ। ਸ. ਗੁਰਪਾਲ ਸਿੰਘ ਮਾਨ ਨੂੰ ਐਸ.ਓ.ਆਈ ਦਾ ਦਫਤਰ ਇੰਚਾਰਜ ਬਣਾਇਆ ਗਿਆ ਹੈ ਅਤੇ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ ਨੂੰ ਐਸ.ਓ.ਆਈ ਦੇ ਲੀਗਲ ਸੈਲ ਦਾ ਇੰਚਾਰਜ ਬਣਾਇਆ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਐਸ.ਓ.ਆਈ ਦੀ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।