ਰੂਪਨਗਰ, 1 ਜਨਵਰੀ :- ਸੇਵਾ ਕੇਂਦਰ ਰੂਪਨਗਰ ਵੱਲੋਂ ਨਵੇਂ ਸਾਲ ਦੀ ਆਮਦ ਤੇ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਵਾਇਆ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਸ.ਕਮਲਜੀਤ ਸਿੰਘ ਬਹਿਲੂ ਨੇ ਦੱਸਿਆ ਕਿ ਸੇਵਾ ਕੇਂਦਰ ਰੂਪਨਗਰ ਵੱਲੋਂ ਨਵੇਂ ਸਾਲ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਅੱਜ ਸਵੇਰੇ 9 ਵਜੇ ਹਰ ਇੱਕ ਸੇਵਾ ਕੇਂਦਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਕਰਵਾਇਆ ਗਿਆ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਵੱਲੋਂ ਸਮੁੱਚੇ ਜਿਲ੍ਹੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸਦੇ ਉਪਰੰਤ ਫਿਰ ਲੋਕਾਂ ਦੀਆ ਸੇਵਾਂਵਾਂ ਲਈ ਕੰਮ ਸ਼ੁਰੂ ਕਰ ਦਿੱਤਾ|
ਸ. ਕਮਲਜੀਤ ਸਿੰਘ ਬਹਿਲੂ ਨੇ ਦੱਸਿਆ ਕਿ ਇਹ ਕਾਰਜ ਸਮੂਹ ਸੇਵਾ ਕੇਂਦਰਾਂ ਵੱਲੋਂ ਇੱਕ ਚੰਗਾ ਉਪਰਾਲਾ ਸੀ ਜੋ ਕਿ ਪਹਿਲਾ ਕੇਵਲ ਜ਼ਿਲ੍ਹੇ ਵਿੱਚ ਇੱਕ ਜਗ੍ਹਾ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਹਰ ਇਕ ਸੇਵਾ ਕੇਂਦਰ ਵਿੱਚ ਸਮੂਹ ਮੁਲਾਜਮਾਂ ਵੱਲੋਂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸੇਵਾ ਕੇਂਦਰ ਭਾਵ ਇੱਕ ਤਰ੍ਹਾਂ ਦੀ ਸੇਵਾ ਹੀ ਹੈ ਜੋ ਅਸੀਂ ਸਭ ਮਿਲ-ਜੁਲ ਕੇ ਕਰਦੇ ਰਹਾਂਗੇ।
ਇਸ ਮੌਕੇ ਏ.ਡੀ.ਐਮ ਸ.ਗੁਰਤੇਜ ਸਿੰਘ, ਮਾਸਟਰ ਟ੍ਰੇਨਰ ਸ.ਬਲਜੀਤ ਸਿੰਘ, ਡੀ.ਟੀ.ਸੀ ਸ਼੍ਰੀ ਕਮਲ ਕੁਮਾਰ, ਆਈ.ਟੀ. ਇੰਚਾਰਜ ਸ਼੍ਰੀ ਰਵਿੰਦਰ ਹਾਜ਼ਰ ਸਨ।