ਸੋਨਾਲੀ ਗਿਰਿ ਦੀ ਨਿਗਰਾਨੀ ਤਹਿਤ ਤਿੰਨੋ ਹਲਕਿਆਂ ਦੇ ਪੋਲਿੰਗ ਸਟਾਫ ਨੂੰ ਚੋਣ ਪ੍ਰਕਿਰਿਆ ਬਾਰੇ ਚੌਥੀ ਸਿਖਲਾਈ ਦਿੱਤੀ

SONALI GIRI
ਸੋਨਾਲੀ ਗਿਰਿ ਦੀ ਨਿਗਰਾਨੀ ਤਹਿਤ ਤਿੰਨੋ ਹਲਕਿਆਂ ਦੇ ਪੋਲਿੰਗ ਸਟਾਫ ਨੂੰ ਚੋਣ ਪ੍ਰਕਿਰਿਆ ਬਾਰੇ ਚੌਥੀ ਸਿਖਲਾਈ ਦਿੱਤੀ
ਰੂਪਨਗਰ 17  ਫਰਵਰੀ 2022
ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਰੂਪਨਗਰ ਦੇ ਤਿੰਨੋ ਹਲਕੇ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਤੇ ਸ੍ਰੀ ਚਮਕੌਰ ਸਾਹਿਬ ਦੇ ਪੋਲਿੰਗ ਸਟਾਫ ਨੂੰ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਦੀ ਨਿਗਰਾਨੀ ਤਹਿਤ ਚੋਣ ਪ੍ਰਕਿਰਿਆ ਬਾਰੇ ਚੌਥੀ ਸਿਖਲਾਈ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਸਿਖਲਾਈ ਕੇਂਦਰਾਂ ਦਾ ਨਿਰੀਖਣ ਕਰਦਿਆ ਪੋਲਿੰਗ ਸਟਾਫ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਨੂੰ ਨੇਪਰੇ ਚਾੜਿਆ ਜਾਵੇ ਅਤੇ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਪੋਲਿੰਗ ਸਟਾਫ ਨੂੰ ਪੋਲਿੰਗ ਸਟੇਸ਼ਨਾਂ ਉੱਤੇ ਸਵੇਰੇ 5.30 ਵਜੇ ਤੱਕ ਹਰ ਹਾਲਤ ਵਿੱਚ ਪਹੁੰਚਣ ਦੇ ਆਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਲਈ ਤੈਨਾਤ ਸਟਾਫ ਕੋਵਿਡ ਦੀਆਂ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਵੋਟਰਾਂ ਦੀ ਸਹੁਲਤ ਲਈ ਹਰ ਪੋਲਿੰਗ ਬੂਥ ਉਤੇ ਲੋੜੀਦੀਆਂ, ਢੁਕਵੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ ਤਾਂ ਜੋ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੋਣ ਪ੍ਰਕਿਰਿਆ ਬਾਰੇ ਚੌਥੀ ਅਤੇ ਅੰਤਿਮ ਸਿਖਲਾਈ ਮਾਸਟਰ ਟ੍ਰੇਨਰਜ਼ ਵਲੋਂ ਪੋਲਿੰਗ ਸਟਾਫ ਦੇ ਬੈਚ ਬਣਾ ਕੇ ਦਿੱਤੀ ਗਈ।
ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਹਰ ਪੋਲਿੰਗ ਬੂਥ ਉਤੇ 1 ਆਸ਼ਾ ਵਰਕਰ, ਕੋਵਿਡ ਦੇ ਨਿਯਮਾ ਦੀ ਪਾਲਣਾ ਅਤੇ ਹੋਰ ਜਾਣਕਾਰੀ ਦੇਣ ਲਈ ਤੈਨਾਤ ਰਹਿਣਗੇ। ਉਨ੍ਹਾਂ ਨੇ ਪੋਲਿੰਗ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਨਿਯਮਾਂ ਦੀ ਪਾਲਣਾਂ ਨੂੰ ਯਕੀਨੀ ਬਣਾਉਣ।
ਇਸ ਸਿਖਲਾਈ ਅਧੀਨ ਪੋਲਿੰਗ ਸਟਾਫ ਨੂੰ ਪ੍ਰਾਜੈਕਟ ਨਾਲ ਵੀਡਿਓ ਰਾਹੀਂ ਚੋਣ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ ਇਹ ਟ੍ਰੇਨਿੰਗ ਵਿਧਾਨ ਸਭਾ ਚੋਣਾਂ ਦੇ ਮਾਸਟਰ ਟ੍ਰੇਨਰਜ ਦਿਨੇਸ਼ ਸੈਣੀ, ਡਾ. ਜਤਿੰਦਰ ਸਿੰਘ, ਦੀਪਇੰਦਰ ਸਿੰਘ, ਗੌਤਮ ਪਰਹਾਰ, ਗੁਰਦਿਆਲ ਸਿੰਘ, ਵਿਜੈ ਕੁਮਾਰ, ਜਗਜੀਤ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ ਅਤੇ ਤਜਿੰਦਰਪਾਲ ਸਿੰਘ ਵਲੋਂ ਕਰਵਾਈ ਗਈ। ਇਸ ਸਿਖਲਾਈ ਦੀ ਕਾਰਗੁਜਾਰੀ ਵਿੱਚ ਚੋਣ ਕਲਕਰ ਸ਼੍ਰੀ ਰਣਦੀਪ ਕੁਮਾਰ ਵਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ।
Spread the love