ਜਨਰਲ ਆਬਜ਼ਰਵਰਾਂ ਦੀ ਨਿਗਰਾਨੀ ਵਿੱਚ ਮਾਈਕਰੋ ਆਬਜਰਵਰਾਂ ਅਤੇ ਪੋਲਿੰਗ ਪ੍ਰੋਜੈਂਨਡਿੰਗ ਸਟਾਫ ਦੀ ਕੀਤੀ ਰੈਂਡੋਮਾਈਜੇਸਨ

SANYAM AGARWAL
80 ਸਾਲ ਜਾਂ ਇਸ ਤੋਂ ਉੱਪਰ ਦੇ ਸੀਨੀਅਰ ਸਿਟੀਜਨ, ਦਿਵਿਯਾਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਦਾ ਪੋਸਟਲ ਬੈਲਟ ਪੇਪਰ ਰਾਹੀਂ ਘਰ-ਘਰ ਜਾ ਕੇ ਕਰਵਾਇਆ ਜਾ ਰਿਹਾ ਮਤਦਾਨ।

ਵਿਧਾਨ ਸਭਾ ਚੋਣਾਂ-2022

ਪਠਾਨਕੋਟ 9 ਫਰਵਰੀ 2022

ਜਿਲ੍ਹਾ ਪਠਾਨਕੋਟ ਵਿੱਚ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ.)ਦੇ ਜਨਰਲ ਅਬਜਰਵਰ Mr. Andra Vamsi, AIS, ਵਿਧਾਨ ਸਭਾ ਚੋਣ ਹਲਕਾ 003- ਪਠਾਨਕੋਟ ਲਈ ਨਿਯੁਕਤ ਜਨਰਲ ਅਬਜਰਵਰ Mr. Pravin Chindhu Darade, IAS , ਦੀ ਨਿਗਰਾਨੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਮਾਈਕਰੋ ਅਬਜਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੋਮਾਈਜੇਸਨ ਅਤੇ ਪੋਲਿੰਗ ਪ੍ਰੋਜੈਨਡਿੰਗ ਸਟਾਫ ਦੀ ਦੂਸਰੀ ਰੈਂਡੋਮਾਈਜੇਸਨ ਕੀਤੀ ਗਈ।

ਹੋਰ ਪੜ੍ਹੋ :-ਕਰੋਨਾ ਟੀਕਾਕਰਨ ਦੇ ਪ੍ਰਭਾਵ ਕਾਰਨ ਕੋਵਿਡ ਮੌਤਾਂ ਵਿੱਚ ਆਈ ਗਿਰਾਵਟ-ਸਿਵਲ ਸਰਜਨ

ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ, ਸ. ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾ-ਕਮ- ਰਿਟਰਨਿੰਗ ਅਫਸਰ 001 ਸੁਜਾਨਪੁਰ , ਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਰਿਟਰਨਿੰਗ ਅਫ਼ਸਰ 002-ਭੋਆ (ਅ.ਜ.), ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ 003 ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ-ਕਮ-ਨੋਡਲ ਅਫਸਰ ਐਮ.ਸੀ.ਐਮ.ਸੀ. ਪਠਾਨਕੋਟ, ਜੂਗਲ ਕਿਸੋਰ ਇੰਚਾਰਜ ਐਨ.ਆਈ.ਸੀ. ਪਠਾਨਕੋਟ ਆਦਿ ਹਾਜਰ ਸਨ।

ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ, ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਅਤੇ ਵਿਧਾਨ ਸਭਾ ਚੋਣ ਹਲਕਾ 003- ਪਠਾਨਕੋਟ ਦੇ 367 ਮਾਈਕਰੋ ਅਬਜਰਵਰ ਤੈਨਾਤ ਕੀਤੇ ਗਏ ਹਨ ਅਤੇ 30 ਪ੍ਰਤੀਸਤ ਮਾਈਕਰੋ ਅਬਜਰਵਰ ਰਿਜਰਬ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਵਿਧਾਨ ਸਭਾ ਚੋਣਾਂ-2022 ਨੂੰ ਕਰਵਾਉਂਣ ਲਈ ਕਰੀਬ 2900 ਪੋਲਿੰਗ ਸਟਾਫ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਈਕਰੋ ਅਬਜਰਵਰਾਂ ਦੀ ਦੂਸਰੀ ਸਿਖਲਾਈ 12 ਫਰਵਰੀ ਪੰਡਿਤ ਦੀਨਦਿਆਲ ਉਪਾਦਿਆਏ ਆਡੀਟੋਰਿਅਮ ਪਠਾਨਕੋਟ ਵਿਖੇ ਅਤੇ ਤੀਸਰੀ ਸਿਖਲਾਈ 19 ਫਰਵਰੀ ਐਸ.ਡੀ.ਕਾਲਜ ਪਠਾਨਕੋਟ ਵਿਖੇ ਰੱਖੀ ਗਈ ਹੈ।  ਇਸੇ ਹੀ ਤਰ੍ਹਾਂ ਅੱਜ  ਪੋਲਿੰਗ  ਪੋ੍ਰਜੈਂਨਡਿੰਗ ਸਟਾਫ ਦੀ ਵੀ ਰੈਂਡੋਮਾਈਜੇਸਨ ਕੀਤੀ ਗਈ ਅਤੇ ਪੋਲਿੰਗ ਪਾਰਟੀਆਂ ਬਣਾਈਆਂ ਗਈਆਂ।

Spread the love