ਸਿਹਤ ਵਿਭਾਗ ਵੱਲੋ ਸੁਵਿਧਾ ਕੈਂਪਾਂ ਵਿਖੇ ਬਣਾਏ ਜਾਣਗੇ ਸਰਬੱਤ ਸਿਹਤ ਬੀਮਾ ਕਾਰਡ

RAJINDER SINGH
ਕੋਵਿਡ ਟੀਕਾਕਰਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ -ਸਿਵਲ ਸਰਜਨ

ਫਿਰੋਜ਼ਪੁਰ 26 ਅਕਤੂਬਰ 2021

ਜ਼ਿਲਾ ਪ੍ਰਸ਼ਾਸ਼ਨ ਵੱਲੋਂ 28 ਅਕਤੂਬਰ ਅਤੇ 29 ਅਕਤੂਬਰ 2021 ਨੂੰ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਵਿਖੇ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣਗੇ। ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਇੱਕ ਵਿਭਾਗੀ ਮੀਟਿੰਗ ਦੌਰਾਨ ਦਿੱਤੀ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ  ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗ੍ਰਾਮ ਅਨਸਾਰ ਵਿਭਾਗ ਵੱਲੋਂ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਹੋਰ ਪੜ੍ਹੋ :-ਡੇਂਗੂ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

ਇਸ ਮੌਕੇ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਜਿੰਦਰ ਮਨਚੰਦਾ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫਤਰ) ਫਿਰੋਜ਼ਪੁਰ ਛਾਉਣੀ, ਸਬ- ਡਵੀਜ਼ਨ ਪੱਧਰ ਤੇ ਐੱਸ.ਡੀ.ਐੱਮ. ਦਫਤਰ ਗੁਰੂਹਰਸਹਾਏ ਅਤੇ ਐੱਸ.ਡੀ.ਐੱਮ. ਦਫਤਰ ਜ਼ੀਰਾ ਵਿਖੇ ਅਤੇ ਬਲਾਕ ਪੱਧਰ ਤੇ ਬੀਡੀਪੀਓ ਦਫਤਰ ਮਮਦੋਟ, ਬੀਡੀਪੀਓ ਦਫਤਰ ਮਖੂ ਅਤੇ ਬੀਡੀਪੀਓ ਦਫਤਰ ਘੱਲਖੁਰਦ ਵਿਖੇ ਲੱਗਣਗੇ ਅਤੇ ਇਨ੍ਹਾਂ ਕੈਂਪਾਂ ਵਿੱਚ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਣਗੇ।

ਉਹਨਾਂ ਇਹ ਵੀ ਦੱਸਿਆ ਕਿ ਯੋਗ ਵਿਅਕਤੀ ਆਪਣਾ ਆਧਾਰ ਕਾਰਡ, ਨੀਲਾ ਕਾਰਡ, ਕੰਸਟਰਕਸ਼ਨ ਵਰਕਰਜ ਲੇਬਰ ਵਿਭਾਗ ਦਾ ਕਾਰਡ ਵਿਖਾ ਕੇ ਆਪਣਾ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਸਕਦੇ ਹਨ। ਡਾ: ਮਨਚੰਦਾ ਨੇ ਅੱਗੇ ਦੱਸਿਆ ਕਿ ਪੀਲੇ ਕਾਰਡ ਵਾਲੇ ਜਰਨਲਿਸਟ, ਜੇ ਫਾਰਮ ਵਾਲੇ ਕਿਸਾਨ ਅਤੇ ਪੈਨ ਕਾਰਡ ਹੋਲਡਰ ਛੋਟੇ ਵਪਾਰੀ ਵੀ ਇਹ ਕਾਰਡ ਬਣਵਾ ਸਕਦੇ ਹਨ।ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਕਿਹਾ ਕਿ ਇਸ ਕਾਰਡ ਕਾਰਡ ਬਣਵਾਉਣ ਦੀ ਸਰਕਾਰੀ ਫੀਸ 30 ਰੁਪਏ ਹੈ। ਉਨ੍ਹਾਂ ਜ਼ਿਲ੍ਹੇ ਦੇ ਯੋਗ ਲਾਭਪਾਤਰੀਆਂ ਨੂੰ ਇਹਨਾ ਸੁਵਿਧਾ ਕੈਂਪਾਂ ਦਾ ਲਾਭ ਉਠਾਉਂਦੇ ਹੋਏ ਆਪਣੇ ਕਾਰਡ ਬਣਵਾਉਣ ਦੀ ਅਪੀਲ ਕੀਤੀ।

Spread the love