ਭਾਰਤ ਦੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬ ਦੀ ਭੂਮਿਕਾ ਵਿਸ਼ੇ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ
ਰੂਪਨਗਰ, 30 ਦਸੰਬਰ 2021
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅੰਤਰਗਤ ਅੱਜ ਰੂਪਨਗਰ ਦੇ ਜ਼ਿਲ੍ਹਾ ਇੰਸਟੀਟਿਊਟ ਆਫ ਐਜੂਕੈਸ਼ਨ ਐਂਡ ਟ੍ਰੇਨਿੰਗ (ਡਾਇਟ) ਵਿੱਚ ਜਾਗਰੂਕਤਾ ਅਭਿਆਨ ਦੇ ਦੂਜੇ ਦਿਨ ਕਰੋਨਾ ਟੀਕਾਕਰਣ, ਸਵੱਛ ਭਾਰਤ ਅਭਿਆਨ ਅਤੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਰਤ ਸਰਕਾਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸ਼ਿਮਲਾ ਸਥਿਤ ਫੀਲਡ ਆਊਟਰੀਚ ਬਿਊਰੋ ਦੁਆਰਾ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਸਹਿਯੋਗ ਨਾਲ ਸਮਾਗਮ ਆਯੋਜਿਤ ਕੀਤਾ ਗਿਆ।
ਹੋਰ ਪੜ੍ਹੋ :-ਖਾਧ ਸੁਰੱਖਿਆ ਐਕਟ ਤਹਿਤ ਬਿੱਲ/ਰਸੀਦ ’ਤੇ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ: ਜ਼ਿਲਾ ਸਿਹਤ ਅਫਸਰ
ਅਭਿਆਨ ਦੇ ਦੂਸਰੇ ਦਿਨ ਕੋਵਿਡ ਵੈਕਸੀਨੇਸ਼ਨ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਲੇਖ ਮੁਕਾਬਲੇ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਡਾਇਟ ਦੇ ਪ੍ਰਿੰਸੀਪਲ ਤਨਜੀਤ ਕੌਰ ਵਲੋਂ ਸਨਮਾਨਿਤ ਕੀਤੇ ਗਏ।
ਸਲੋਗਨ ਲਿਖਣ ਮਕਾਬਲੇ ਵਿੱਚ ਕਿਰਨਜੀਤ ਕੌਰ ਨੇ ਪਹਿਲਾ, ਸਲੋਨੀ ਨੇ ਦੂਜਾ ਅਤੇ ਊਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਲਿਖਣ ਮਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਮਨਜੀਤ ਕੌਰ ਨੇ ਦੂਜਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਿਵਾਨੀ ਨੇ ਪਹਿਲਾਂ, ਗੁਰਲੀਨ ਕੌਰ ਨੇ ਦੂਜਾ ਅਤੇ ਕਿਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀਮਤੀ ਤਨਜੀਤ ਕੌਰ ਨੇ ਵਿਦਿਆਰਥੀਆਂ ਅਤੇ ਮੌਕੇ ਤੇ ਮੌਜੂਦ ਵਿਅਕਤੀਆਂ ਨੂੰ ਸਵੱਛਤਾ ਦਾ ਮੰਤਰ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਮੁਫ਼ਤ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਇਨਕਲਾਬ ਦੀ ਧਰਤੀ ਰਿਹਾ ਹੈ, ਇਸ ਲਈ ਸਾਨੂੰ ਇੱਥੇ ਦੇ ਹਰ ਕ੍ਰਾਂਤੀਕਾਰੀ ਦੀ ਜੀਵਨੀ ਪੜਨੀ ਚਾਹੀਦੀ ਹੈ, ਤਾਂ ਜੋ ਸਾਡੇ ਅੰਦਰ ਦੇਸ਼ ਪ੍ਰਤੀ ਹੋਰ ਪਿਆਰ ਵਧੇ।
ਇਸ ਮੌਕੇ ਜਿਲ੍ਹਾ ਸਿਹਤ ਵਿਭਾਗ ਤੋਂ ਆਏ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਕੁਲਦੀਪ ਸਿੰਘ ਨੇ ਮੌਜੂਦਾ ਲੋਕਾਂ ਨੂੰ ਕੋਵਿਡ ਤੋਂ ਬਚਣ ਦੇ ਤਰੀਕੇ ਅਤੇ ਕੋਵਿਡ ਟੀਕਾਕਰਣ ਦੀ ਮਹੱਹਤਾ ਬਾਰੇ ਦੱਸਿਆ। ਨਗਰ ਕੌਂਸਲ ਰੂਪਨਗਰ ਦੇ ਸਵੱਛਤ ਭਾਰਤ ਅਭਿਆਨ ਦੇ ਪ੍ਰਧਾਨ ਸੁਖਰਾਜ ਨੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ। ਅੰਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸ੍ਰੀ ਨਰਿੰਦਰ ਸਿੰਘ ਨੇ ਭਾਰਤ ਦੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬ ਦੀ ਭੂਮਿਕਾ ਵਿਸ਼ੇ ਤੇ ਬੱਚਿਆਂ ਨੂੰ ਜਾਗਰੂਕ ਕਰਵਾਇਆ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਕ੍ਰਾਂਤੀਕਾਰੀਆਂ ਨੂੰ ਆਪਣਾ ਰੋਲ ਮਾਡਲ ਬਣਾਉਣ।
ਇਸ ਦੌਰਾਨ ਕਲਾਕਾਰਾਂ ਨੇ ਕੋਵਿਡ ਟੀਕਾਕਰਣ, ਸਵੱਛਤਾ ਅਭਿਆਨ, ਆਜ਼ਾਦੀ ਦਾ ਅੰਮ੍ਰਿਤ ਉਤਸਵ ਅਤੇ ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਹੋਏ ਸਾਰੇ ਮੌਜੂਦਾ ਲੋਕਾਂ ਨੂੰ ਡਾਇਟ ਦੇ ਪ੍ਰਿੰਸੀਪਲ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡਾਇਟ ਦੇ ਬੱਚਿਆਂ ਗਿੱਧਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ਜਿੰਨ੍ਹਾਂ ਨੇ ਲੋਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਸਹਿਤ ਵਿਭਾਗ ਅਤੇ ਡਾਇਟ ਲੈਕਚਰਾਰ ਸ੍ਰੀਮਤੀ ਬਿਮਲਾ ਬੁੱਧੀਰਾਜ, ਹਾਕਮ ਸਿੰਘ, ਪ੍ਰੋਮਿਲਾ ਸਮੇਤ ਕਈ ਅਧਿਰਕਾਰੀ ਅਤੇ ਕਰਮਚਾਰੀ ਹਾਜ਼ਰ ਸਨ।