ਮੋਹਾਲੀ 03.10.2021
ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ ਵਲੋਂ ਡਿਸਟ੍ਰਿਕ ਗਵਰਨਰ ਦੇ ਆਦੇਸ਼ਾ ਨੂੰ ਮੁੱਖ ਰੱਖਦਿਆਂ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਦੀ ਪ੍ਰਧਾਨਗੀ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ *ਸਵਚਛ ਭਾਰਤ ਅਭਿਆਨ* ਮਨਾਉਣ ਦਾ ਉਪਰਾਲਾ ਕਿੱਤਾ ਗਿਆ । ਇਸ ਪ੍ਰੋਗਰਾਮ ਦੋਰਾਨ ਲਾਇਨਜ਼ ਕਲੱਬ ਮੋਹਾਲੀ ਅਤੇ ਲਾਇਨਜ਼ ਕਲੱਬ ਜੀਰਕਪੁਰ ਗ੍ਰੇਟਰ ਦੇ *ਮੈਂਬਰਾਂ ਦੇ ਸਹਿਯੋਗ ਨਾਲ ਉੱਧਮ ਸਿੰਘ ਕਲੋਨੀ, ਮੋਹਾਲੀ ਵਿਖੇ ਕਲੋਨੀ ਵਾਸੀਆਂ ਨਾਲ ਮਿਲ ਕੇ ਕਲੋਨੀ ਨੂੰ ਕੁੜਾ ਰਹਿਤ, ਪਲਾਸਟਿਕ ਵਰਤੋਂ ਦੇ ਨੁਕਸਾਨ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਅਭਿਯਾਨ ਦਾ ਆਗਾਜ਼ ਕੀਤਾ ਗਿਆ।
ਹੋਰ ਪੜ੍ਹੋ :-ਖਰੀਦ ਕਾਰਜਾਂ ਦੀ ਨਿਗਰਾਨੀ ਲਈ ਡੀ.ਸੀ. ਨੇ ਨਵੀਂ ਅਨਾਜ ਮੰਡੀ ਕੁਰਾਲੀ ਦਾ ਕੀਤਾ ਦੌਰਾ
ਇਸ ਮੌਕੇ ਤੇ ਲਾਇਨ ਹਰਪ੍ਰੀਤ ਅਟਵਾਲ (DCS LEO CLUBS), ਜ਼ੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ, ਚਾਰਟਡ ਮੈਂਬਰ ਲਾਇਨ ਜੋਗਿੰਦਰ ਸਿੰਘ ਰਾਹੀ , ਕਲੱਬ ਦੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ , ਲਾਇਨ ਜੇ.ਪੀ. ਐਸ. ਸਹਿਦੇਵ , ਲਾਇਨ ਬਲਜਿੰਦਰ ਸਿੰਘ ਤੂਰ ਅਤੇ ਲਾਇਨ ਅਮਿੱਤ ਨਰੂਲਾ ਲਾਇਨਜ਼ ਕਲੱਬ ਮੋਹਾਲੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੁਹਿੰਮ ਵਿੱਚ ਜੀਰਕਪੁਰ ਗ੍ਰੇਟਰ ਵੱਲੋਂ ਪ੍ਰਧਾਨ ਲਾਇਨ ਸੰਜੇ ਸਿੰਗਲਾ ਦਾ ਸਹਿਯੋਗ ਦੇਣ ਲਈ ਕਲੱਬ ਸਕੱਤਰ ਲਾਇਨ ਨਿਰਪਾਲ ਸਿੰਘ ਧਾਲੀਵਾਲ, ਕਲੱਬ ਖ਼ਜ਼ਾਨਚੀ ਲਾਇਨ ਗੁਰਨੂਰ ਧਾਲੀਵਾਲ, ਕਲੱਬ ਟੇਲ ਟਵਿਸਟਰ ਲਾਇਨ ਬੈਦਯਿਨਾਥ ਝਾ ਅਤੇ ਲਾਇਨ ਮਨਦੀਪ ਸਿੰਘ ਸੋਢੀ ਹਾਜ਼ਰ ਸਨ।
ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਉਪਰੋਕਤ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕਿੱਤਾ ਗਿਆ। ਇਸ ਉਪਰੰਤ ਕਲੱਬ ਵੱਲੋਂ ਕਲੋਨੀ ਦੇ ਬੱਚਿਆਂ ਨੂੰ, ਵਸਨੀਕਾਂ ਨੂੰ ਅਤੇ ਹਾਜ਼ਰ ਕਲੱਬ ਮੈਂਬਰਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾਉਦੇ ਹੋਏ ਰਿਫਰੈਸ਼ਮੈਂਟ ਵੀ ਦਿੱਤੀ ਗਈ।