ਰੂਪਨਗਰ, 23 ਜਨਵਰੀ 2022
ਸ਼੍ਰੀ ਰੁਪੇਸ਼ ਕੁਮਾਰ ਜ਼ਿਲਾ ਖੇਡ ਅਫਸਰ ਰੂਪਨਗਰ ਤੇ ਨੋਡਲ ਅਫਸਰ ਸਵੀਪ, ਵਿਧਾਨ ਸਭਾ ਹਲਕਾ 50 ਰੂਪਨਗਰ ਨੇ ਦੱਸਿਆ ਕਿ ਸਵੀਪ ਜਾਗਰੂਕਤਾ ਮੁਹਿੰਮ ਤਹਿਤ ਪੋਲਿੰਗ ਬੂਥ 145 ਤੋਂ 159 ਦੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਹੋਰ ਪੜ੍ਹੋ :-ਨਾਜਾਇਜ਼ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਪੁਰ
ਉਨ੍ਹਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਅਨੁਸਾਰ ਵਿਧਾਨ ਸਭਾ ਚੋਣਾਂ 2022 ਵਿੱਚ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਹਿੱਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਵੋਟਰਾਂ ਵਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਦੋਰਾਨ ਅੱਜ ਪੋਲਿੰਗ ਬੂਥ ਨੰਬਰ 145 ਤੋਂ 159 ਦੇ ਵੋਟਰਾਂ ਵਿੱਚ ਵਿਸ਼ੇਸ਼ ਤੋਂਰ ਤੇ ਟਰਾਂਸਜੈਡਰ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਘਰ ਘਰ ਜਾ ਕੇ ਦੀ ਵੋਟ ਦੀ ਤਾਕਤ ਅਤੇ ਇਸ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ।