ਸਵੀਪ  ਟੀਮ  ਗੁਰਦਾਸਪੁਰ  ਵਲੋ ਵੋਟਰ ਜਾਗਰੂਕਤਾ  ਸਬੰਧੀ  ਰਿਲੇ ਦੋੜ

SVP
ਸਵੀਪ  ਟੀਮ  ਗੁਰਦਾਸਪੁਰ  ਵਲੋ ਵੋਟਰ ਜਾਗਰੂਕਤਾ  ਸਬੰਧੀ  ਰਿਲੇ ਦੋੜ

ਗੁਰਦਾਸਪੁਰ 16 ਨਵਬੰਰ 2021

ਇਲੈਕਸ਼ਨ  ਕਮਿਸ਼ਨ ਆਫ  ਇੰਡੀਆ ਦੇ ਦਿਸ਼ਾਂ  ਨਿਰਦੇਸ਼ਾਂ  ਅਨੁਸਾਰ ਅਤੇ  ਜਿਲਾ ਚੋਣ  ਅਫਸਰ  ਗੁਰਦਾਸਪੁਰ  ਦੀ ਯੋਗ ਅਗਵਾਈ  ਹੇਠ  ਸਵੀਪ  ਟੀਮ  ਗੁਰਦਾਸਪੁਰ  ਵਲੋ  ਜਿਥੇ  ਜਿਲੇ ਦੇ  ਕੁਲ 07 ਵਿਧਾਨ ਸਭਾ ਹਲਕਿਆ  ਵਿਚ ਰਿਲੇ ਦੋੜ  ਸਬੰਧੀ ਪ੍ਰੋਗਰਾਮ  ਉਲੀਕਿਆ  ਗਿਆ ਸੀ । ਉਸੇ ਕੜੀ  ਤਹਿਤ  ਜਿਲਾ ਪੱਧਰ ਤੇ ਵੀ  ਬਾਲ ਦਿਵਸ  ਮੌਕੇ ਰਿਲੇ ਦੋੜ  ਦਾ ਆਯੋਜਨ ਕੀਤਾ ਗਿਆ,  ਜਿਸ ਦੀ ਸੁਰੂਅਤ  ਗੋਲਡਨ  ਸੀਨੀਅਰ  ਸੈਕਡਰੀ ਸਕੂਲ  ਗੁਰਦਾਸਪਰ  ਤੋ ਜਿਲਾ ਸਵੀਪ  ਨੋਡਲ  ਅਫਸਰ  ਕਮ- ਜਿਲਾ ਸਿਖਿਆ  ਅਫਸਰ  (ਸੈ)  ਗੁਰਦਾਸਪੁਰ ਸ . ਹਰਪਾਲ  ਸਿੰਘ  ਸੰਧਾਵਾਲੀਆ  ਅਤੇ  ਗੋਲਡਨ ਸਕੂਲ ਦੇ ਚੇਅਰਮੈਨ ਸ੍ਰੀ ਮੋਹਿਤ ਗੁਪਤਾ ਵੱਲੋ ਸਾਂਝੇ ਤੌਰ ਤੇ ਝੰਡੀ ਦੇ ਕੇ ਕੀਤੀ ਗਈ ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟਰਾਂ ਨੂੰ ਕਿਹਾ-ਨਿਰਧਾਰਿਤ ਰੇਟਾਂ ’ਤੇ ਰੇਤਾ ਮੁਹੱਈਆ ਕਰਵਾਇਆ ਜਾਵੇ

ਉਨ੍ਹਾਂ ਦੱਸਿਆ ਕਿ ਮਿਤੀ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਦੇਸ਼ ਦੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਅਤੇ ਹਰੇਕ ਨੂੰ ਇਸ  ਬੁਨਿਆਦੀ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਦੇ ਸੀਨੀਅਰ ਸਿਟੀਜਨ ਨੂੰ ਬੈਲਟ ਪੇਪਰ ਰਾਹੀ ਵੋਟ ਪਾਉਣ ਦਾ ਇਲੈਕਸ਼ਨ ਕਮਿਸ਼ਨ ਆਫ ਇਡੀਆ ਵੱਲੋ ਵਿਸੇਸ ਅਧਿਕਾਰ ਦਿਤਾ ਗਿਆ ਹੈ ।

ਜਿਲ੍ਹਾ ਸਵੀਪ ਟੀਮ ਮੈਬਰ ਸ: ਅਮਰਜੀਤ ਸਿੰਘ ਪੂਰੇਵਾਲ ਨੇ ਦੱਸਿਆ ਕਿ ਇਹ ਰੈਲੀ ਪੁਲਿਸ ਲਾਈਨ , ਬੱਸ ਸਟੈਡ, ਡਾਕਖਾਨਾ ਚੌਕ , ਗੀਤਾ ਭਵਨ ਰੋਡ ਹੁੰਦੀ ਹੋਈ ਵਾਪਿਸ ਗੋਲਡਨ ਸਕੂਲ ਵਿਖੇ ਸਮਾਪਤ ਹੋਈ ਜਿਸ ਵਿੱਚ ਸਹਿਰ ਦਾ ਗੋਲਡਨ ਸਕੂਲ ਸ ਸਸਸ ਗੁਰਦਾਸਪੁਰ ( ਲੜਕੇ ) , ਡੀ ਏ ਵੀ ਸਕੂਲ , ਗੀਤਾ ਭਵਨ ਸਕੂਲ ਅਤੇ ਧੰਨ ਦੇਵੀ ਸਕੂਲ ਦੇ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ । ਰਿਲੇ ਦੌੜ ਦੀ ਸਮਾਪਤੀ ਮੌਕੇ ਜਿਲ੍ਹਾ ਸਵੀਪ ਟੀਮ ਮੈਬਰ ਸ੍ਰ: ਪਰਮਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਭੋਮਾ ਵੱਲੋ ਵੀ ਸੰਬੋਧਨ ਕੀਤਾ ਗਿਆ ਅਤੇ ਸਮੂੰਹ ਵਿਦਿਆਰਥੀਆਂ ਨੂੰ ਆਪਣੀ ਵੋਟ ਦੇ ਹੱਕ ਨੂੰ ਇਸਤੇਵਾਲ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ । ਇਸ ਮੌਕੇ ਤੇ ਸਕੂਲ ਦੇ ਪਿੰਸੀਪਲ ਸ੍ਰੀ ਜਤਿੰਦਰ ਮਹਾਜਨ , ਮੰਗਲਦੀਪ ਸਿੰਘ , ਜਸਪਿੰਦਰ ਸਿੰਘ ਅਤੇ ਲਖਬੀਰ ਸਿੰਘ ਤੋ ਇਲਾਵਾ ਬਾਕੀ ਸਕੂਲਾਂ ਦੇ ਸਟਾਫ ਮੈਬਰ ਵੀ ਹਾਜਰ ਸਨ ।

ਜਿਲ੍ਹਾ ਪੱਧਰੀ ਰਿਲੇ ਦੌੜ ਨੂੰ ਰਵਾਨਾ ਕਰਦੇ ਹੋਈ ਜਿਲ੍ਹਾ ਸਵੀਪ ਨੋਡਲ ਅਫਸਰ ਸ੍ਰ; ਹਰਪਾਲ ਸਿੰਘ ਸੰਧਾਵਾਲੀਆ ਅਤੇ ਸਵੀਪ ਟੀਮ ਮੈਬਰ

 

Spread the love