ਕੱਲ੍ਹ 25 ਮਈ ਨੂੰ ਪਿੰਡ ਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਮੰਗੀਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਖੰਨਾ ਚਮਾਰਾਂ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 24 ਮਈ ( ) ਸਰਹੱਦੀ ਪਿੰਡਾਂ ਦੇ ਲੋਕਾਂ ਦੇ ਘਰਾਂ ਤੱਕ ਮੈਡੀਕਲ ਸਹੂਲਤਾਂ ਪੁਜਦਾ ਕਰਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ੁਰੂ ਕੀਤੇ ਗਏ ਨਿਵੇਕਲੇ ਤੇ ਲੋਕਹਿੱਤ ਉਪਰਾਲੇ ਤਹਿਤ ਅੱਜ ਮੈਡੀਕਲ ਵੈਨ ਪਿੰਡ ਗੋਲਾ ਢੋਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ, ਧਰਮਕੋਟ ਪੱਤਣ ਦੁਪਹਿਰ 12.30 ਵਜੇ ਤੋਂ 2.30 ਵਜੇ ਅਤੇ ਰੱਤੜ ਛੱਤੜ ਵਿਚ 3 ਤੋਂ 5 ਵਜੇ ਤਕ ਪਹੁੰਚੀ ਤੇ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਮੌਕੇ ਗੱਲ ਕਰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ਅੰਦਰ ਜਾ ਕੇ ਲੋਕਾਂ ਨੂੰ ਮੈਡੀਕਲ ਸਹੂਲਤ ਪੁਜਦਾ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਲੋਕਾਂ ਵਲੋਂ ਸਰਾਹਨਾ ਕੀਤੀ ਜਾ ਰਹੀ ਹੈ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਪਿੰਡ-ਪਿੰਡ ਲੋਕਾਂ ਦੇ ਘਰਾਂ ਤੱਕ ਪੁਹੰਚਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਹੈ, ਖਾਸਕਰਕੇ ਉਹ ਲੋਕ ਜੋ ਦੂਰ ਸ਼ਹਿਰ ਜਾਂ ਕਸਬਿਆਂ ਤਕ ਜਾਣ ਤੋਂ ਅਸਮਰੱਥ ਹਨ। ਉਨਾਂ ਕਿਹਾ ਕਿ ਮੈਡੀਕਲ ਵੈਨ ਵਲੋਂ ਪਿੰਡਾਂ ਵਿਚ ਘੁੰਮ ਕੇ ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈ ਦੇ ਰਹੀ ਹੈ, ਜੋ ਬਹੁਤ ਭਲਾਈ ਵਾਲਾ ਕਾਰਜ ਹੈ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਕੱਲ੍ਹ 25 ਮਈ ਨੂੰ ਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਮੰਗੀਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਖੰਨਾ ਚਮਾਰਾਂ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 26 ਮਈ ਨੂੰ ਸ਼ਹਿਜਾਦਾ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਨਿੱਕੇ ਸਰਾਏ ਦੁਪਹਿਰ 12.30 ਵਜੇ ਤੋਂ 2.30 ਵਜੇ, ਸ਼ਾਹਪੁਰ ਜਾਜਨ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 27 ਮਈ ਨੂੰ ਪੱਖੋਕੇ ਮਹਿਮਾਰਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਖੋਦੇ ਬੇਟ ਦੁਪਹਿਰ 12.30 ਵਜੇ ਤੋਂ 2.30 ਵਜੇ, ਪੱਤੀ ਹਵੇਲੀਆਂ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 28 ਮਈ ਨੂੰ ਜੋੜੀਆਂ ਖੁਰਦ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ ਦੁਪਹਿਰ 12.30 ਵਜੇ ਤੋਂ 2.30 ਵਜੇ, ਠੇਠਰਕੇ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ) ਵਿਖੇ ਮੈਡੀਕਲ ਵੈਨ ਜਾਵੇਗੀ।