ਤਹਿਸੀਲ ਅਬੋਹਰ ਵਿਖੇ ਵੀ ਕਲੈਰੀਕਲ ਕਾਮਿਆਂ ਵੱਲੋਂ ਹੜਤਾਲ ਜਾਰੀ

ਹੜਤਾਲ
ਤਹਿਸੀਲ ਅਬੋਹਰ ਵਿਖੇ ਵੀ ਕਲੈਰੀਕਲ ਕਾਮਿਆਂ ਵੱਲੋਂ ਹੜਤਾਲ ਜਾਰੀ

ਅਬੋਹਰ 26 ਅਕਤੂਬਰ 2021

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਬੰਦ ਕਰਨ ਦਾ ਐਲਾਨ ਜ਼ੋ ਕਿ 24 ਅਕਤੂਬਰ ਤੱਕ ਕੀਤਾ ਗਿਆ ਜਿਸ ਨੂੰ ਕਿ 31 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।ਹੜਤਾਲ ਨੂੰ ਜਿਲ੍ਹਾ ਪਧਰ ਦੇ ਨਾਲ-ਨਾਲ ਤਹਿਸੀਲ ਪੱਧਰ `ਤੇ ਹੁੰਮ-ਹੁੰਮ ਕੇ ਲਾਗੂ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਜ਼ਿਲਾ ਪੁਲਿਸ ਵੱਲੋਂ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਮਿੰਨੀ ਮੈਰਾਥਨ

ਤਹਿਸੀਲ ਅਬੋਹਰ ਵਿਖੇ ਪੀ.ਐਸ.ਐਮ.ਐਸ.ਯੂ. ਯੁਨੀਅਨ ਦੇ ਆਗੂਆਂ ਸੁਪਰਡੰਟ ਪ੍ਰਵੀਨ ਕੁਮਾਰ, ਫਕੀਰ ਚੰਦ,  ਸੁਰਿੰਦਰ ਪਾਲ ਸਿੰਘ, ਰਾਜਦੀਪ ਕੌਰ, ਪ੍ਰਦੀਪ ਕੁਮਾਰ, ਹਰਸਿਮਰਨ ਸਿੰਘ, ਵਿਸ਼ਾਲ, ਸਿਮਰਨ ਰਾਣੀ ਖਜਾਨਾ ਦਫਤਰ, ਦਵਿੰਦਰ ਕਲੇਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਆਪਣਾ ਰੋਸ ਜਾਹਿਰ ਕੀਤਾ।

Spread the love