ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ

DRAW
ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ

ਨਵਾਂਸ਼ਹਿਰ, 25 ਅਕਤੂਬਰ 2021


ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਜ਼ਿਲੇ ਵਿਚ ਦੀਵਾਲੀ ਮੌਕੇ ਪਟਾਕੇ ਵੇਚਣ ਦੇ 8 ਆਰਜ਼ੀ ਲਾਇਸੰਸ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਬਿਨੇਕਾਰਾਂ ਦੀ ਹਾਜ਼ਰੀ ਵਿਚ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਅਲਾਟ ਕੀਤੇ ਗਏ। ਸਬ-ਡਵੀਜ਼ਨ ਵਾਈਜ਼ ਕੱਢੇ ਗਏ ਇਸ ਡਰਾਅ ਵਿਚ ਨਵਾਂਸ਼ਹਿਰ ਸਬ-ਡਵੀਜ਼ਨ ਲਈ 4 ਅਤੇ ਬੰਗਾ ਤੇ ਬਲਾਚੌਰ ਲਈ 2-2 ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ ਕੁੱਲ 70 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿਚ ਨਵਾਂਸ਼ਹਿਰ ਤੋਂ 53, ਬੰਗਾ ਤੋਂ 14 ਅਤੇ ਬਲਾਚੌਰ ਤੋਂ 3 ਅਰਜ਼ੀਆਂ ਸ਼ਾਮਿਲ ਸਨ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ 7 ਕਰਾਟੇ ਖਿਡਾਰੀਆਂ ਦਾ ਸਨਮਾਨ ਕੀਤਾ 


ਨਵਾਂਸ਼ਹਿਰ ਸਬ-ਡਵੀਜ਼ਨ ਲਈ ਆਈਆਂ ਕੁੱਲ 53 ਅਰਜ਼ੀਆਂ ਵਿਚੋਂ ਨਵਾਂਸ਼ਹਿਰ (ਸ਼ਹਿਰੀ ਇਲਾਕਾ) ਦੋਆਬਾ ਆਰੀਆ ਸਕੂਲ, ਰਾਹੋਂ ਰੋਡ, ਨਵਾਂਸ਼ਹਿਰ ਦੀ ਗਰਾਊਂਡ ਲਈ ਦੋ ਆਰਜ਼ੀ ਲਾਇਸੰਸ ਡਰਾਅ ਰਾਹੀਂ ਅਲਾਟ ਕੀਤੇ ਗਏ, ਜਿਨਾਂ ਵਿਚ ਪੰਕਜ ਮੁਰਗਈ ਪੁੱਤਰ ਅਨਿਲ ਕੁਮਾਰ ਮੁਰਗਈ, ਵਾਸੀ ਵੇਦ ਹੇਮ ਰਾਜ, ਮੁਹੱਲਾ ਨਵਾਂਸ਼ਹਿਰ ਅਤੇ ਚਰਨਜੀਤ ਪੁੱਤਰ ਸਵਰਨ ਦਾਸ, ਵਾਸੀ ਮੁਹੱਲਾ ਲੜੋਈਆਂ, ਨਵਾਂਸ਼ਹਿਰ ਸ਼ਾਮਿਲ ਸਨ। ਇਸੇ ਤਰਾਂ ਨਵਾਂਸ਼ਹਿਰ (ਦਿਹਾਤੀ ਇਲਾਕਾ) ਲਈ ਦੁਸਹਿਰਾ ਗਰਾਊਂਡ ਔੜ ਲਈ ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਡੋਰਾ ਮੁਹੱਲਾ ਨਵਾਂਸ਼ਹਿਰ ਅਤੇ ਦੁਸਹਿਰਾ ਗਰਾਊਂਡ ਰਾਹੋਂ ਲਈ ਯੋਗ ਰਾਜ ਪੁੱਤਰ ਅੰਮ੍ਰਿਤਸਰੀਆਂ, ਵਾਸੀ ਪਿੰਡ ਗੁਜਰਪੁਰ ਕਲਾਂ ਨਵਾਂਸ਼ਹਿਰ ਦਾ ਡਰਾਅ ਨਿਕਲਿਆ।


ਸਬ-ਡਵੀਜ਼ਨ ਬੰਗਾ ਲਈ ਪ੍ਰਾਪਤ 14 ਅਰਜ਼ੀਆਂ ਵਿਚੋਂ ਬੰਗਾ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਮੁਕੰਦਪੁਰ ਲਈ ਮੁਕੇਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ, ਵਾਸੀ ਚਬੂਤਰਾ ਮੁਹੱਲਾ, ਬੰਗਾ ਅਤੇ ਬੰਗਾ (ਦਿਹਾਤੀ ਇਲਾਕਾ) ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਗਰਾਊਂਡ ਲਈ ਸਤਨਾਮ ਸਿੰਘ ਪੁੱਤਰ ਦਰਸ਼ਨ ਰਾਮ, ਵਾਸੀ ਪਿੰਡ ਬਹਿਰਾਮ ਬੰਗਾ ਨੂੰ ਡਰਾਅ ਰਾਹੀਂ ਆਰਜ਼ੀ ਲਾਇਸੰਸ ਅਲਾਟ ਕੀਤੇ ਗਏ।


ਇਸੇ ਤਰਾਂ ਸਬ-ਡਵੀਜ਼ਨ ਬਲਾਚੌਰ ਲਈ ਪ੍ਰਾਪਤ 3 ਅਰਜ਼ੀਆਂ ਵਿਚੋਂ ਬਲਾਚੌਰ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬਲਾਕ ਬਲਾਚੌਰ ਲਈ ਵਿਪਨ ਕੁਮਾਰ ਪੁੱਤਰ ਮਨੋਹਰ ਲਾਲ, ਵਾਸੀ ਵਾਰਡ ਨੰਬਰ 10 ਬਲਾਚੌਰ ਅਤੇ ਬਲਾਚੌਰ (ਦਿਹਾਤੀ ਇਲਾਕਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਬਲਾਕ ਸੜੋਆ ਲਈ ਰੋਹਿਤ ਮੇਨਕਾ ਪੁੱਤਰ ਬਲਬੀਰ ਸਿੰਘ ਵਾਰਡ ਨੰਬਰ 11 ਬਲਾਚੌਰ ਨੂੰ ਆਰਜ਼ੀ ਲਾਇਸੰਸ ਅਲਾਟ ਹੋਏ।


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ. ਐਸ. ਪੀ ਅਮਰ ਨਾਥ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲਾ ਸਿਹਤ ਅਫ਼ਸਰ ਡਾ. ਬਲਵਿੰਦਰ ਕੁਮਾਰ, ਫੰਕਸ਼ਨਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸੁਦੇਸ਼ ਕੁਮਾਰ, ਜ਼ਿਲਾ ਮੈਨੇਜਰ ਸੇਵਾ ਕੇਂਦਰ ਤਲਵਿੰਦਰ ਸਿੰਘ, ਈ. ਓ ਨਵਾਂਸ਼ਹਿਰ ਅਮਰੀਕ ਸਿੰਘ, ਈ. ਓ ਬੰਗਾ ਦੇਸ ਰਾਜ, ਈ. ਓ ਬਲਾਚੌਰ ਧਨਵੰਤ ਸਿੰਘ, ਫਾਇਰ ਅਫ਼ਸਰ ਅਜੇ ਗੋਇਲ ਤੇ ਹੋਰ ਹਾਜ਼ਰ ਸਨ।

ਕੈਪਸ਼ਨ :-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਹਾਜ਼ਰੀ ਵਿਚ ਪਟਾਕਿਆਂ ਦੇ ਆਰਜ਼ੀ ਲਾਇਸੰਸਾਂ ਲਈ ਡਰਾਅ ਕੱਢੇ ਜਾਣ ਦਾ ਦ੍ਰਿਸ਼।    

Spread the love