ਥੈਲੇਸੀਮੀਆ ਜਾਗਰੂਕਤਾ ਹਫਤੇ ਦੇ ਸੰਬੰਧ ਵਿੱਚ ਏ.ਐਨ.ਐਮਜ਼ ਅਤੇ ਆਸ਼ਾ ਵਰਕਰ ਦੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

Thalassemia Awareness Week
ਥੈਲੇਸੀਮੀਆ ਜਾਗਰੂਕਤਾ ਹਫਤੇ ਦੇ ਸੰਬੰਧ ਵਿੱਚ ਏ.ਐਨ.ਐਮਜ਼ ਅਤੇ ਆਸ਼ਾ ਵਰਕਰ ਦੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਰੂਪਨਗਰ, 13 ਮਈ 2022

ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਚਲਾਏ ਜਾ ਰਹੇ ਥੈਲੇਸੀਮੀਆ ਜਾਗਰੂਕਤਾ ਹਫਤਾ ਮਿਤੀ 08 ਮਈ ਤੋਂ 14 ਮਈ 2022 ਦੇ ਸੰਬੰਧ ਵਿੱਚ ਏ.ਐਨ.ਐਮਜ ਅਤੇ ਆਸ਼ਾ ਵਰਕਰਜ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਹਸਪਤਾਲ ਦੀਆਂ ਏ.ਐਨ.ਐਮਜ ਅਤੇ ਅਰਬਨ ਆਸ਼ਾ ਵਰਕਰਜ ਵੱਲੋਂ ਭਾਗ ਲਿਆ ਗਿਆ। ਇਸ ਮੋਕੇ ਕੰਪੈਂਨ ਦੀ ਮੋਨੀਟਰਰਿੰਗ ਹਿੱਤ ਆਈHਸੀHਐਚHਐਚH ਕੇਂਦਰ ਜਿਲ੍ਹਾ ਰੂਪਨਗਰ ਦੇ ਦੋਰੇ ਲਈ ਰਾਜ ਪੱਧਰ ਤੋਂ ਡਿਪਟੀ ਡਾਇਰੈਕਟਰ ਡਾH ਹਰਿੰਦਰਬੀਰ ਕੋਰ ਅਤੇ ਡਿਪਟੀ ਡਾਇਰੈਕਟਰ ਡਾH ਨਿਤਾਸ਼ਾ ਸ਼ਰਮਾ ਵੱਲੌਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ।

ਹੋਰ ਪੜ੍ਹੋ :-ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਭੀਖ ਮੰਗਣ ਤੋਂ ਰੋਕਣ ਲਈ ਚਲਾਇਆ ਗਿਆ ਅਭਿਆਨ

ਸਿਵਲ ਸਰਜਨ ਰੂਪਨਗਰ ਡਾH ਪਰਮਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 08 ਮਈ ਤੋਂ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਂਉਦੇ ਹੋਏ ੌਜਾਗਰੂਕ ਰਹੋ, ਸਾਂਝਾ ਕਰੋ, ਸੰਭਾਲ ਕਰੋ ਦੇ ਥੀਮ ਤਹਿਤ ਮਨਾਏ ਜਾ ਰਹੇ ਇਸ ਜਾਗਰੂਕਤਾ ਹਫਤੇ ਦੋਰਾਨ ਵੱਖ^ਵੱਖ ਤਰਾਂ੍ਹ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਹਨ। ਇਸ ਪੂਰੇ ਹਫਤੇ ਦੋਰਾਨ ਜਿੱਥੇ ਇੱਕ ਪਾਸੇ ਜਾਗਰੂਕਤਾ ਸੈਮੀਨਾਰ, ਪੋਸਟਰ ਮੁਕਾਬਲੇ, ਪ੍ਰਾਇਵੇਟ ਸੰਸਥਾਵਾਂ ਦੇ ਡਾਕਟਰਾਂ ਲਈ ਸੈਂਸੇਟਾਇਜੇਸ਼ਨ ਪੋ੍ਰਗਰਾਮ, ਸਕੂਲਾਂ ਵਿੱਚ ਜਾਗਰੂਕਤਾ ਪੋ੍ਰਗਰਾਮ ਕਰਵਾਏ ਗਏ ਹਨ, ਉੱਥੇ ਹੀ ਫੀਲਡ ਪੱਧਰ ਤੇ ਫੀਲਡ ਸਟਾਫ ਵੱਲੋਂ ਮਮਤਾ ਦਿਵਸ ਮੋਕੇ ਥੈਲੇਸੀਮੀਆ ਬਾਰੇ ਜਾਣਕਾਰੀ, ਪੰਜਾਬ ਸਰਕਾਰ ਵੱਲੌਂ ਆਰHਬੀHਐਸHਕੇH ਪੋ੍ਰਗਰਾਮ ਅਧੀਨ ਥੈਲੇਸੀਮੀਆ ਮਰੀਜਾਂ ਨੂੰ ਦਿੱਤੀਆਂ ਜਾ ਰਹੀਆ ਸੁਵਿਧਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਮੋਕੇ ਸਿਵਲ ਸਰਜਨ ਅਤੇ ਡਿਪਟੀ ਡਾਇਰੈਕਟਰਜ ਵੱਲੌਂ ਥੈਲੇਸੀਮੀਆ ਪੀੜਿਤ ਬੱਚਿਆਂ ਦੀ ਹੋਸਲਾਂ ਅਫਜਾਈ ਲਈ ਤੋਹਫੇ ਭੇਂਟ ਕੀਤੇ ਗਏ ਅਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਬੱਚਿਆਂ ਦੇ ਇਲਾਜ ਲਈ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੋਕੇ ਡਿਪਟੀ ਡਾਇਰੈਕਟਰ ਡਾH ਹਰਿੰਦਬੀਰ ਕੋਰ ਵੱਲੋਂ ਏਡਜ ਕੰਟਰੋਲ ਐਕਟ ਅਤੇ ਇਸ ਸੰਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

ਡਾH ਗੁਰਪ੍ਰੀਤ ਕੋਰ ਬੱਚਿਆਂ ਦੇ ਰੋਗਾਂ ਦੇ ਮਾਹਿਰ ਵੱਲੋਂ ਫੀਲਡ ਸਟਾਫ ਨੂੰ ਅਪੀਲ ਕੀਤੀ ਗਈ ਕਿ ਆਸ਼ਾ ਵਰਕਰ ਦੇ ਸਹਿਯੋਗ ਨਾਲ ਹਰੇਕ ਪਰਿਵਾਰ ਦੇ ਮੈਂਬਰਾਂ ਨੂੰ ਰਿਸ਼ਤਾ ਕਰਨ ਤੋਂ ਪਹਿਲਾਂ ਖੂਨ ਦੀ ਜਾਂਚ ਅਤੇ ਹਰੇਕ ਗਰਭਵਤੀ ਨੂੰ ਥੈਲੇਸੀਮੀਆਂ ਦੀ ਜਾਂਚ ਲਈ ਪੇ੍ਰਰਿਤ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਥੈਲੇਸੀਮੀਆ ਪੀੜਿਤ ਬੱਚਾ ਉਹਨਾਂ ਦੇ ਸੰਪਰਕ ਵਿੱਚ ਆਂਉਦਾ ਹੈ ਤਾਂ ਉਸਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਾਵੇ, ਕਿਉਂ ਜ਼ੋ ਪੰਜਾਬ ਸਰਕਾਰ ਵੱਲੌਂ ਥੈਲੇਸੀਮੀਆ ਦੇ ਇਲਾਜ ਲਈ ਮੁਫਤ ਬਲੱਡ ਟ੍ਰਾਂਸਫਿਊਜਨ , ਮੁਫਤ ਚਿਲੈਸ਼ਨ ਥੈਰੇਪੀ, ਮੁਫਤ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ।ਇਸ ਦੇ ਨਾਲ ਹੀ ਇਲਾਜ ਦੋਰਾਨ ਹਰ ਤਰ੍ਹਾਂ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ।

ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ, ਜਿਲ੍ਹਾ ਬੀHਸੀHਸੀH ਕੋਆਰਡੀਨੇਟਰ ਸੁਖਜੀਤ ਕੰਬੋਜ਼, ਕਾਂਊਸਲਰ ਸੰਜੇ ਕੁਮਾਰ , ਅਨੂਰਾਧਾ ਅਤੇ ਏHਆਰHਟੀH ਸੈਂਟਰ ਦਾ ਸਟਾਫ ਮੈਂਬਰ ਮੋਜੂਦ ਸਨ।