ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਟੂਰਨਾਮੈਂਟ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਅਤੇ ਬਲਾਕ ਜਲਾਲਾਬਾਦ ਵਿਖੇ ਹੋਏ ਸ਼ੁਰੂ

ਨੌਜਵਾਨ ਵਰਗ ਨਸਿ਼ਆਂ ਤੋਂ ਦੂਰ ਰਹੇ ਅਤੇ ਖੇਡਾਂ ਵੱਲ ਉਤਸ਼ਾਹਿਤ ਹੋਵੇ— ਡਿਪਟੀ ਕਮਿਸ਼ਨਰ

ਫਾਜ਼ਿਲਕਾ 1 ਸਤੰਬਰ 2022 :-  

                ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ—2022 ਅਧੀਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਅਤੇ ਬਲਾਕ ਜਲਾਲਾਬਾਦ ਵਿਖੇ ਸ਼ੁਰੂ ਕੀਤੇ ਗਏ। ਬਲਾਕ ਪੱਧਰ ਦੇ ਇਹ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 14, ਅੰਡਰ 17, ਅੰਡਰ 21, 21—40 ਸਾਲ ਓਪਨ ਵਰਗ, 41—50 ਸਾਲ ਓਪਨ ਵਰਗ ਅਤੇ 50O ਓਪਨ ਵਰਗ) ਦੇ ਕਰਵਾਏ ਜਾ ਰਹੇ ਹਨ।

                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸੇ ਕੜੀ ਤਹਿਤ ਹੀ ਇਹ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਨੌਜਵਾਨਾਂ ਦੀ ਖੇਡਾਂ ਪ੍ਰਤੀ ਰੁਚੀ ਵੱਧਦੀ ਹੈ ਅਤੇ ਉਹ ਨਸਿ਼ਆਂ ਤੋਂ ਦੂਰ ਰਹਿੰਦੇ ਹਨ। ਖੇਡਾਂ ਵਿੱਚ ਵਧੀਆਂ ਮੁਕਾਮ ਹਾਸਲ ਕਰਨ ਉਪਰੰਤ ਖਿਡਾਰੀਆਂ ਦੇ ਮਾਤਾ ਪਿਤਾ, ਸਕੂਲ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਹੁੰਦਾ ਹੈ।

ਇਸ ਉਪਰੰਤ ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਬਲਾਕ ਜਲਾਲਾਬਾਦ ਵਿਖੇ ਅੰਡਰ 14 ਦੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖੋਹ—ਖੋਹ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੁਆਹ ਵਾਲਾ ਦੀ ਟੀਮ ਦੂਜਾ ਸਥਾਨ ਡਾਬ ਖੁਸ਼ਹਾਲ ਜੋਈਆ ਅਤੇ ਤੀਜਾ ਸਥਾਨ ਚੱਕ ਜਾਨੀਸਰ ਦੀ ਟੀਮ ਨੇ ਹਾਸਲ ਕੀਤਾ। ਕਬੱਡੀ ਦੇ ਖੇਡ ਮੁਕਾਬਲਿਆਂ ਵਿੱਚ ਜੀ.ਐਸ.ਐਸ. (ਲੜਕੇ) ਜਲਾਲਾਬਾਦ ਦੀ ਟੀਮ ਪਹਿਲੇ, ਚੱਕ ਦੁਮਾਲ ਦੀ ਟੀਮ ਦੂਜੇ ਅਤੇ ਜੀ.ਐਚ.ਐਸ ਗਰੀਬਾ ਸੰਦਰ ਦੀ ਟੀਮ ਤੀਜੇ ਸਥਾਨ ਤੇ ਰਹੀ।

ਇਸੇ ਤਰ੍ਹਾਂ ਬਲਾਕ ਅਰਨੀਵਾਲਾ ਵਿਖੇ ਵੀ ਅੰਡਰ 14 ਦੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਐਥਲੈਟਿਕਸ ਲੜਕਿਆਂ ਵਿੱਚ ਉੱਚੀ ਛਾਲ ਈਵੈਂਟ ਵਿੱਚ ਲਵਪ੍ਰੀਤ ਸਿੰਘ, ਖੁਸ਼ਵੀਰ ਕੁਮਾਰ ਅਤੇ ਸਹਿਜਪਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਭਜੀਤ ਕੌਰ, ਅਮਨਦੀਪ ਕੌਰ ਅਤੇ ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐਥਲੈਟਿਕਸ ਲੰਮੀ ਛਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਲਵਪ੍ਰੀਤ ਸਿੰਘ, ਜਸ਼ਨ ਸਿੰਘ ਅਤੇ ਅਭਿਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰਮਿਲਨ, ਪਾਈਲ ਅਤੇ ਅਨਮੋਲਪ੍ਰੀਤ ਕੌਰ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥੋ੍ਰ ਦੇ ਮੁਕਾਬਲਿਆਂ ਵਿੱਚ ਭੁਪਿੰਦਰ ਸਿੰਘ, ਜਪਮਨ ਸਿੰਘ ਅਤੇ ਰੁਕਮਨਦੀਪ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 100 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਕਿਰਨਦੀਪ ਕੌਰ, ਸੁਪਨਵੀਰ ਕੌਰ ਅਤੇ ਅਨਮੋਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

                ਇਸ ਮੌਕੇ ਕੁਸ਼ਤੀ ਕੋਚ ਸ਼੍ਰੀ ਹਰਪਿੰਦਰਜੀਤ ਸਿੰਘ, ਕੁਸ਼ਤੀ ਕੋਚ ਸ਼੍ਰੀ ਭੁਪਿੰਦਰ ਸਿੰਘ ਅਤੇ ਬਲਾਕ ਇੰਚਾਰਜ ਫਾਜ਼ਿਲਕਾ ਅਤੇ ਦਫਤਰ ਜਿਲ੍ਹਾ ਖੇਡ ਅਫਸਰ ਫਾਜ਼ਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।

 

ਹੋਰ ਪੜ੍ਹੋ :-  ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਗਈ ਚੋਣ