ਅੰਮ੍ਰਿਤਸਰ 21 ਮਈ,2021
ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਇ) ਅੰਮਿ੍ਰਤਸਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਦਿਹਾੜੇ ਨੂੰ ਮਨਾਉਣ ਦੀ ਲੜੀ ਨੂੰ ਅੱਗੇ ਤੋਰਦੇ “ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਇਕ ਵਿਰਾਸਤ“ ਵਿਸੇ ਉੱਤੇ ਵੈਬੀਨਾਰ ਕਰਵਾਇਆ ਗਿਆ।ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਸ੍ਰੀਮਤੀ ਬਲਜੀਤ ਕੌਰ ਜੀ ਮੁੱਖ ਬੁਲਾਰੇ ਡਾ ਰਾਕੇਸ ਬਾਵਾ ( ਹਿਸਟਰੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ) ਨੂੰ ਜੀ ਆਇਆਂ ਕਿਹਾ ਅਤੇ ਕਾਲਜ ਹੈੱਡ ਗਰਲ ਮੁਸਕਾਨ ਪੁਰੀ ਵੱਲੋਂ ਪ੍ਰੋਗਰਾਮ ਦੀ ਸੁਰੂਆਤ ਕੀਤੀ। ਡਾ ਰਾਕੇਸ ਬਾਵਾ ਜੀ ਵੱਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਜੋਕੇ ਸਮੇਂ ਨਾਲ ਜੋੜਦੇ ਹੋਏ ਕਾਰਜਸੀਲ ਕਿਹਾ ਅਤੇ ਦੱਸਿਆ ਕਿ ਇਹ ਸਾਡੇ ਲਈ ਗੁਰੂ ਸਾਹਿਬਾਨ ਦੀ ਦਿੱਤੀ ਅਦੁੱਤੀ ਵਿਰਾਸਤ ਹੈ ਜੋ ਸਦਾ ਸਦਾ ਕਾਇਮ ਰਹੇਗੀ ਅਤੇ ਮਨੁੱਖਤਾ ਦਾ ਹਮੇਸਾ ਮਾਰਗਦਰਸਨ ਕਰਦੀ ਰਹੇਗੀ । ਡਾ ਸਾਹਿਬ ਨੇ ਕਿਹਾ ਕਿ ਜਿੱਥੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਓਥੇ ਇਹਨਾਂ ਸਿੱਖਿਆਵਾਂ ਨੂੰ ਆਪਣੀ ਜÇੰਦਗੀ ਵਿੱਚ ਲਾਜਮੀ ਤੌਰ ਤੇ ਅਪਣਾਉਣਾ ਚਾਹੀਦਾ ਸੀ। ਉਹਨਾਂ ਦੱਸਿਆ ਕਿ ਹੱਕ ਲਈ ਲੜਨਾ, ਗਰੀਬ ਲਈ ਖੜਨਾ,ਚੰਗੇ ਕਰਮ ਕਰਨਾ,ਜੀਵਨ ਦੀ ਨਾਸਵਾਨਤਾ ਅਤੇ ਪਰਮਾਤਮਾ ਨੂੰ ਅੰਦਰ ਤੋਂ ਜਾਣ ਜਾਣਾ ਹੀ ਸਮੇਂ ਦੀ ਮੰਗ ਹੈ ।ਅੱਜ ਸਮਾਂ ਹੈ ਉਹਨਾਂ ਅਸੂਲਾਂ ਤੇ ਚੱਲਣ ਦਾ ਜਿਹੜੇ ਗੁਰੂ ਜੀ ਦੱਸ ਗਏ । ਇਸ ਮੌਕੇ ਸ੍ਰੀ ਗੁਰਦਾਸ ਡਡਵਾਲ ਤੇ ਡਾ ਚਰਨਜੀਤ ਕੌਰ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪਿ੍ਰੰਸੀਪਲ ਮੈਡਮ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਆਯੋਜਕਾਂ ਡਾ ਵੰਦਨਾ ਬਜਾਜ ਅਤੇ ਮੈਡਮ ਮਨਜੀਤ ਮਿਨਹਾਸ ਨੂੰ ਭਵਿੱਖ ਵਿਚ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਕਾਲਜ ਕੌਂਸਲ ਮੈਂਬਰ ,ਡਾ ਖੁਸਪਾਲ ਕੌਰ, ਡਾ ਕੁਸੁਮ ਦੇਵਗਨ,ਮੈਡਮ ਪਰਮਿੰਦਰ ਕੌਰ ਅਤੇ ਡਾ ਸੁਰਿੰਦਰ ਕੌਰ ਹਾਜਰ ਰਹੇ।