ਬੱਚਿਆਂ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਦੌਰਾਨ ਪੋਲੀਓ ਬੂੰਦਾਂ ਪਿਲਾਈਆਂ ਗਈਆਂ

P5 01
ਬੱਚਿਆਂ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਦੌਰਾਨ ਪੋਲੀਓ ਬੂੰਦਾਂ ਪਿਲਾਈਆਂ ਗਈਆਂ
 ਡਾ: ਸੁਮੰਤ ਗੋਇਲ ਨੇ ਫ਼ਾਜ਼ਿਲਕਾ ਦਾ ਕੀਤਾ ਦੌਰਾ
 ਫਾਜ਼ਿਲਕਾ 26 ਸਤੰਬਰ  2021
 ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਦੀ ਸ਼ੁਰੂਆਤ  ਕੀਤੀ ਗਈ ਜਿਸ ਵਿੱਚ ਇੱਟਾਂ ਦੇ ਭੱਠੇ ਅਤੇ ਝੁੱਗੀ -ਝੌਂਪੜੀ ਖੇਤਰ ਦੇ ਜ਼ੀਰੋ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ।   ਡਾ: ਸੁਮੰਤ ਗੋਇਲ, ਜੋ ਕਿ ਚੰਡੀਗੜ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਦੇ ਦਫਤਰ ਤੋਂ ਨਿਗਰਾਨੀ ਹੇਠ ਆਏ ਸਨ, ਨੇ ਫਾਜ਼ਿਲਕਾ, ਅਬੋਹਰ ਅਤੇ ਡੱਬਵਾਲਾ ਕਲਾ ਅਧੀਨ ਆਉਂਦੇ ਖੇਤਰਾਂ ਦਾ ਦੌਰਾ ਕੀਤਾ ।  ਉਨ੍ਹਾਂ ਦੇ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਕਵਿਤਾ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਵਿੱਕੀ ਕੁਮਾਰ ਵੀ ਸਨ।
ਡਾ.ਕਵਿਤਾ ਨੇ ਦੱਸਿਆ ਕਿ ਇਹ ਗੇੜ ਸਾਲ ਵਿੱਚ ਦੋ ਤੋਂ ਤਿੰਨ ਵਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਸਿਰਫ ਝੁੱਗੀ, ਇੱਟਾਂ ਦੇ ਭੱਠੇ, ਝੁੱਗੀ ਆਦਿ ਦੇ ਬੱਚੇ ਹੀ ਸ਼ਾਮਲ ਹੁੰਦੇ ਹਨ।  ਬਲਾਕ ਮਾਸ ਮੀਡੀਆ ਇੰਚਾਰਜ  ਡੱਬਵਾਲਾ ਕਲਾ ਦੇ ਦਿਵੇਸ਼ ਕੁਮਾਰ ਨੇ ਦੱਸਿਆ ਕਿ  ਪਹਿਲੇ ਦਿਨ 410 ਬੱਚਿਆਂ ਨੂੰ ਕਵਰ ਕੀਤਾ ਗਿਆ ਹੈ, ਇਹ ਮੁਹਿੰਮ ਲਗਾਤਾਰ ਤਿੰਨ ਦਿਨ ਚੱਲੇਗੀ।
Spread the love