
ਜ਼ਿਲੇ ਦਾ ਕੋਈ ਵਸਨੀਕ ਜੂਮ ਐਪ ਰਾਹੀਂ ਹਿੱਸਾ ਲੈ ਕੇ ਆਪਣੀ ਮੁਸ਼ਕਿਲ ਦੱਸ ਸਕਦਾ ਹੈ
ਮੋਬਾਇਲ ’ਤੇ ਜੂਮ ਐਪ ਡਾਊਨਲੋਡ ਕਰਕੇ, ਜੂਮ ਆਈ.ਡੀ 99154-33700 ਤੇ ਪਾਸਵਰਡ 0033 ਦਰਜ ਕਰਕੇ ਮੀਟਿੰਗ ਵਿਚ ਲਿਆ ਜਾ ਸਕਦਾ ਹੈ ਹਿੱਸਾ
ਗੁਰਦਾਸਪੁਰ, 8 ਅਕਤੂਬਰ 2021
ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਹਰੇਕ ਸ਼ਨੀਵਾਰ ਦੁਪਹਿਰ 12 ਵਜੇ ਤੋਂ 1 ਵਜੇ ਤਕ ਜ਼ਿਲ੍ਹਾ ਵਾਸੀਆਂ ਨਾਲ ਜੂਮ ਐਪ ਰਾਹੀਂ ਆਨ-ਲਾਈਨ ਸੰਪਰਕ ਕਰਨਗੇ ਅਤੇ ਜ਼ਿਲੇ ਦਾ ਕੋਈ ਵੀ ਵਸਨੀਕ ਇਸ ਵਿਚ ਹਿੱਸਾ ਲੈ ਕੇ ਆਪਣੀ ਸਮੱਸਿਆ ਡਿਪਟੀ ਕਮਿਸ਼ਨਰ ਨੂੰ ਦੱਸ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜੂਮ ਮੀਟਿੰਗ ਵਿਚ ਜ਼ਿਲੇ ਦੇ ਸਾਰੇ ਅਧਿਕਾਰੀ ਹਿੱਸਾ ਲੈਣਗੇ, ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਇਸ ਜੂਮ ਮੀਟਿੰਗ ਵਿਚ ਹਿੱਸਾ ਲੈਣ ਲਈ ਜ਼ਿਲੇ ਦਾ ਕੋਈ ਵੀ ਵਸਨੀਕ ਆਪਣੇ ਮੋਬਾਇਲ ’ਤੇ ਜੂਮ ਐਪ ਡਾਊਨਲੋਡ ਕਰ ਸਕਦਾ ਹੈ। ਉਸ ਤੋਂ ਬਾਅਦ ਜੂਮ ਆਈ.ਡੀ 99154-33700 ਅਤੇ ਪਾਸਵਰਡ 0033 ਦਰਜ ਕਰਕੇ ਮੀÇੰਟਗ ਵਿਚ ਹਿੱਸਾ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਵਲੋਂ ਕੱਲ੍ਹ 9 ਅਕਤੂਬਰ, ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤਕ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ, ਇਸ ਲਈ ਜ਼ਿਲ੍ਹਾ ਵਾਸੀ, ਇਸ ਵਿਚ ਹਿੱਸਾ ਲੈ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ।