ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ ਲਗਾਇਆ

ਪਟਿਆਲਾ, 11 ਅਗਸਤ 2021
ਕੇਂਦਰੀ ਜੇਲ੍ਹ ਪਟਿਆਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਪਟਿਆਲਾ ਜ਼ਿਲ੍ਹੇ ਦੀਆਂ ਹੋਰਨਾਂ ਜੇਲ੍ਹਾਂ ‘ਚ ਵੀ ਲਗਾਏ ਜਾਣਗੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਕੈਂਪ ਹਰੇਕ ਤਿੰਨ ਮਹੀਨੇ ਬਾਅਦ ਲਗਾਏ ਜਾਣ ਤਾਂ ਜੋ ਬੰਦੀਆਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਸਮੇਂ ਰਹਿੰਦੇ ਹੱਲ ਕੀਤਾ ਜਾ ਸਕੇ।
ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਮੈਡੀਕਲ ਕੈਂਪ ‘ਚ ਹੱਡੀਆਂ, ਚਮੜੀ, ਛਾਤੀ, ਅੱਖਾਂ, ਮੈਡੀਸਨ, ਦੰਦਾਂ ਅਤੇ ਸਰਜਰੀ ਦੇ ਮਾਹਰਾਂ ਡਾਕਟਰਾਂ ਵੱਲੋਂ 500 ਦੇ ਕਰੀਬ ਬੰਦੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਛਾਤੀ ਦੇ ਰੋਗਾਂ ਦੇ ਮਾਹਰ ਡਾ. ਨਰੇਸ਼ ਕੁਮਾਰ, ਚਮੜੀ ਦੇ ਡਾ. ਰਾਕੇਸ਼ ਤਿੱਲਕ, ਮੈਡੀਸਨ ਦੇ ਡਾ. ਪਰਮਿੰਦਰ ਪਾਲ ਸਿੰਘ, ਗਾਇਨੀਕੋਲੋਜਿਸਟ ਡਾ. ਏਕਤਾ, ਆਰਥੋ ਦੇ ਡਾ. ਕਰਨਵੀਰ ਸਿੰਘ, ਸਰਜਨ ਡਾ. ਅਸ਼ੀਸ਼ ਸ਼ਰਮਾ, ਦੰਦਾ ਦੇ ਡਾ. ਪ੍ਰੀਤੀ ਤੇ ਅੱਖਾਂ ਦੇ ਡਾ. ਦਿਵਜੋਤ ਕੌਰ ਨੇ ਬੰਦੀਆਂ ਦਾ ਮੈਡੀਕਲ ਚੈਕ ਅੱਪ ਕੀਤਾ।
ਇਸ ਮੌਕੇ ਕੇਂਦਰੀ ਜੇਲ ਦੇ ਸੁਪਰਡੈਂਟ ਨੇ ਸਿਵਰਾਜ ਸਿੰਘ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਇਸ ਕੈਂਪ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ : ਕੇਂਦਰੀ ਜੇਲ੍ਹ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਕੈਂਪ ਦਾ ਨਿਰੀਖਣ ਕਰਦੇ ਹੋਏ।

Spread the love