ਖੇਡਾਂ ਵਤਨ ਪੰਜਾਬ ਦੀਆਂ-2022 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਸਾਨੋ-ਸ਼ੌਕਤ ਨਾਲ ਸਮਾਪਤ

ਫਾਜ਼ਿਲਕਾ, 20 ਸਤੰਬਰ :- 

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਲੜਕੇ/ਲੜਕੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਲੜੀ ਅਨੁਸਾਰ ਅੱਜ ਹੈਂਡਬਾਲ, ਨੈੱਟਬਾਲ ਅਤੇ ਕਿੱਕਬਾਕਸਿੰਗ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸਦੇ ਨਾਲ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਆਪਣੀਆਂ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋ ਗਏ।  ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹੈਂਡਬਾਲ ਅਤੇ ਨੈੱਟਬਾਲ ਖੇਡ ਸਰਕਾਰੀ ਸੀਨੀ. ਸਕੈਂ. ਸਕੂਲ (ਲੜਕੇ) ਅਬੋਹਰ ਅਤੇ ਕਿੱਕ ਬਾਕਸਿੰਗ ਖੇਡ ਰੈਡ ਰੋਜ਼ ਪਬਲਿਕ ਸਕੂਲ ਜੰਡਵਾਲਾ ਵਿਖੇ ਕਰਵਾਏ ਜਾ ਰਹੇ ਸਨ। ਅਬੋਹਰ ਵਿਖੇ ਹੋਏ ਖੇਡ ਮੁਕਾਬਲਿਆਂ ਵਿੱਚ ਸ. ਹਰਬੰਸ ਸਿੰਘ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ ਮੁੱਖ ਤੌਰ ਤੇ ਪਹੁੰਚੇ ਉਨ੍ਹਾਂ ਨੇ ਆਪਣੀ ਸੰਘਰਸ਼ਮਈ ਜਿੰਦਗੀ ਬਾਰੇ ਚਾਨਣਾ ਪਾਇਆ ਅਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਦਿਲਚਸਪੀ ਵਿਖਾਉਣ ਬਾਰੇ ਪ੍ਰੇਰਿਤ ਕੀਤਾ।
ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਹੈਂਡਬਾਲ ਲੜਕੀਆਂ ਅੰਡਰ 19 ਦੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀ. ਸਕੈਂ. ਸਕੂਲ ਚੱਕ ਮੋਚਨਵਾਲਾ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀ. ਸਕੈਂ. ਸਕੂਲ ਜਲਾਲਾਬਾਦ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਿਆਮ ਖੇੜਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।  ਇਸੇ ਤਰ੍ਹਾਂ ਹੈਂਡਬਾਲ ਲੜਕੇ ਅੰਡਰ 19 ਦੇ ਮੁਕਾਬਲਿਆਂ ਵਿੱਚ ਮਾਇਆ ਦੇਵੀ ਸਕੂਲ ਨੇ ਪਹਿਲਾ, ਕੇਰਾ ਖੇੜਾ ਦੀ ਟੀਮ ਨੇ ਦੂਜਾ ਅਤੇ ਭਾਗੂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।  ਇਸੇ ਤਰ੍ਹਾ ਬੈਡਮਿੰਟਨ ਦੇ ਖੇਡ ਮੁਕਾਬਲੇ ਨਹਿਰੂ ਸਟੇਡੀਅਮ ਬੈਡਮਿੰਟਨ ਹਾਲ ਅਬੋਹਰ ਵਿਖੇ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 21 ਤੋਂ 40 ਡਬਲਜ਼ ਵਿੱਚ ਦਿਗਵਿਜੇ ਅਤੇ ਮਨਪ੍ਰੀਤ ਜੇਤੂ ਰਹੇ। ਅੰਡਰ 21 ਦੇ ਫਾਈਨਲ ਮੈਚ ਵਿੱਚ ਓਜਾਸਵ ਜੇਤੂ ਰਿਹਾ ਅਤੇ ਸਹਿਜਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਸ਼ਾਮਿਲ ਹੋਏ ਸਮੂਹ ਪਤਵੰਤੇ ਸੱਜਣਾ, ਸਮੂਹ ਡੀ.ਪੀ.ਈ./ਪੀ.ਟੀ.ਆਈ. ਅਧਿਆਪਕਾ, ਵੱਖ-ਵੱਖ ਵਿਭਾਗਾ ਦੇ ਸਹਿਯੋਗ ਕਰਤਾ ਕਰਮਚਾਰੀਆਂ ਤੋਂ ਇਲਾਵਾ ਸਮੂਹ ਦਫਤਰੀ ਸਟਾਫ, ਕੋਚਿਜ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ, ਸ਼੍ਰੀ ਹਰਕਮਲਜੀਤ ਸਿੰਘ ਬੈਡਮਿੰਟਨ ਕੋਚ, ਸ੍ਰੀ ਪਰਵਿੰਦਰ ਸਿੰਘ ਆਰਚਰੀ ਕੋਚ ਅਤੇ ਸ੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ ਵੀ ਹਾਜ਼ਰ ਸਨ।

 

Spread the love