ਸਰਕਾਰੀਆ ਵੱਲੋਂ ਪੁੱਡਾ ਦਫਤਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ

SARKARIYA
ਸਰਕਾਰੀਆ ਵੱਲੋਂ ਪੁੱਡਾ ਦਫਤਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ
10 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਨਵੀਂ ਇਮਾਰਤ

ਅੰਮਿ੍ਤਸਰ, 6 ਜਨਵਰੀ 2022

ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸ੍ਰੀ ਗੁਰੂ ਰਾਮਦਾਸ ਐਵੈਨੀਊਏਅਰਪੋਰਟ ਰੋਡ ਵਿਖੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਨਵੀਂ ਬਣਨ ਵਾਲੀ ਆਧੁਨਿਕ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਮਾਝਾ ਖੇਤਰ ਦੇ ਸ਼ਹਿਰੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਅੰਮਿ੍ਤਸਰ ਵਿਕਾਸ ਅਥਾਰਟੀ ਦੀ ਸਰਾਹਨਾ ਕਰਦੇ ਕਿਹਾ ਕਿ ਸ਼ਹਿਰਾਂ ਦਾ ਯੋਜਨਾਬੱਧ ਵਿਕਾਸ ਇਸ ਅਥਾਰਟੀ ਤੋਂ ਅਸੰਭਵ ਹੈ।

ਹੋਰ ਪੜ੍ਹੋ :-ਸਾਡੀ ਦੇਸ਼ ਭਗਤੀ ‘ਤੇ ਸਵਾਲ ਉਠਾਉਣਾ ਅਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਮੁੱਖ ਮੰਤਰੀ ਦੀ ਮੋਦੀ ਨੂੰ ਦੋ-ਟੁੱਕ

ਉਨ੍ਹਾਂ ਕਿਹਾ ਕਿ ਅੱਜ ਮੈਨੂੰ ਦਿਲੀ ਖੁਸੀ ਹੈ ਕਿ ਸ਼ਹਿਰਾਂ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਇਸ ਸੰਸਥਾ ਨੂੰ ਨਵੀਂ ਇਮਾਰਤ ਦੇਣ ਦਾ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਇਸ ਮੌਕੇ ਅਥਾਰਟੀ ਦੇ ਮੁਖੀ ਸ੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਨਵੀਂ ਬਣਨ ਵਾਲੀ ਇਮਾਰਤ 1.12 ਏਕੜ ਰਕਬੇ ਵਿਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਇਸ ਵਿੱਚ ਅੰਦਾਜਨ 200 ਦੇ ਕਰੀਬ ਕਰਮਚਾਰੀਆਂ ਦੇ ਕੰਮ ਕਰਨ ਲਈ ਹਰ ਆਧੁਨਿਕ ਸਹੂਲਤ ਹੋਵੇਗੀ।

ਸ੍ਰੀ ਕਰਨੇਸ਼ ਸ਼ਰਮਾ ਨੇ ਸ ਸਰਕਾਰੀਆ ਨੂੰ ਇਸ ਸਮਾਗਮ ਵਿੱਚ ਆਉਣ ਤੇ ਜੀ ਆਇਆਂ ਕਹਿੰਦੇ ਕਿਹਾ ਕਿ ਇਹ ਇਮਾਰਤ ਸ ਸਰਕਾਰੀਆ ਦੇ ਉਦਮ ਸਦਕਾ ਹੀ ਸੰਭਵ ਹੋਈ ਹੈਕਿਉਂਕਿ ਬਤੌਰ ਸ਼ਹਿਰੀ ਵਿਕਾਸ ਮੰਤਰੀ ਇਨ੍ਹਾਂ ਦਾ ਵਿਭਾਗ ਨਾਲ ਨੇੜਿਉਂ ਵਾਹ-ਵਾਸਤਾ ਪਿਆ ਤਾਂ ਵਿਭਾਗ ਦੀਆਂ ਲੋੜਾਂ ਵੇਖਦੇ ਹੋਏ ਸ ਸਰਕਾਰੀਆ ਨੇ ਇਹ ਇਮਾਰਤ ਬਨਾਉਣ ਦੀ ਹਦਾਇਤ ਵਿਭਾਗ ਨੂੰ ਕੀਤੀ। ਉਨ੍ਹਾਂ ਕਿਹਾ ਕਿ ਸ ਸਰਕਾਰੀਆ ਦੇ ਉਦਮ ਨਾਲ ਭਵਿੱਖ ਵਿੱਚ ਜਿੱਥੇ ਕਰਮਚਾਰੀਆਂ ਨੂੰ ਕੰਮ ਲਈ ਵਧੀਆ ਮਾਹੌਲ ਮਿਲੇਗਾਉਥੇ ਦਫਤਰ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਬੈਠਣ ਤੇ ਕੰਮ ਕਰਵਾਉਣ ਵਿਚ ਕੋਈ ਮੁਸਕਿਲ ਨਹੀਂ ਆਵੇਗੀ। ਇਸ ਮੌਕੇ ਐਕਸੀਅਨ ਸ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Spread the love