ਕੋਵਿਡ 19 ਦੀ ਚੌਥੀ ਲਹਿਰ ਦੇ ਖਤਰੇ ਤੋਂ ਬਚਣ ਲਈ ਵੈਕਸੀਨੇਸ਼ਨ ਜਰੂਰੀ – ਸਿਵਲ ਸਰਜਨ

_Dr. Parminder Kumar
ਸਰਕਾਰੀ ਹਸਪਤਾਲ ਵਿਖੇ ਪਰਚੀਆਂ ਲਈ ਹੋਰ ਮੁਲਾਜ਼ਮਾਂ ਦੀ ਤਾਇਨਤੀ ਕੀਤੀ ਜਾਵੇਗੀ
ਰੂਪਨਗਰ, 02 ਮਈ 2022
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਅਪੀਲ ਕੀਤੀ ਕਿ ਕੋਵਿਡ 19 ਦੀ ਚੌਥੀ ਵੇਵ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਕੋਵਿਡ 19 ਵੈਕਸੀਨੇਸ਼ਨ ਆਪਣੀ ਬਚਾਅ ਲਈ ਜਰੂਰ ਕਰਵਾਉਣ। ਜਿਨ੍ਹਾਂ ਬੱਚਿਆਂ ਦੀ ਉਮਰ 12-14, 15-18 ਸਾਲ ਤੱਕ ਹੈ ਅਤੇ ਕੋਵਿਡ 19 ਦੀ ਵੈਕਸੀਨੇਸ਼ਨ ਡੋਜ ਹਾਲੇ ਤੱਕ ਨਹੀਂ ਲਗਵਾਈ, ਜਾਂ ਦੂਜੀ ਡੋਜ ਲਗਵਾਉਣ ਤੋਂ ਰਹਿੰਦੀ ਹੈ, ਉਹ ਆਪਣੀ ਵੈਕਸੀਨੇਸ਼ਨ ਜਰੂਰ ਲਗਵਾਉਣ। ਜਿਹਨਾਂ ਵਿਅਕਤੀਆਂ ਦੀ ਉਮਰ 18 ਸਾਲ ਤੋਂ ਉਪਰ ਹੈ ਉਹਨਾਂ ਦੇ ਬੂਸਟਰ ਡੋਜ ਹਾਲੇ ਤੱਕ ਨਹੀਂ ਲੱਗੀ, ਉਹ ਵੀ ਆਪਣੀ ਬੂਸਟਰ ਡੋਜ ਜਰੂਰ ਲਗਵਾਉਣ। ਅਗਰ ਕੋਵਿਡ 19 ਵੈਕਸੀਨੇਸ਼ਨ ਕੰਪਲੀਟ ਲੱਗੀ ਹੋਵੇਗੀ, ਤਾਂ ਕੋਵਿਡ ਦੀ ਬਿਮਾਰੀ ਦੇ ਗੰਭੀਰ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਕੋਵਿਡ ਦੇ ਪ੍ਰੋਟੋਕਾਲ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ, ਜਿਵੇਂ ਕਿ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣਾ, ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ ਕਰਨਾ, ਆਪਸ ਵਿੱਚ ਦੂਰੀ ਬਣਾ ਕੇ ਰੱਖਣਾ ਆਦਿ ਦੀ ਨਿਯਮਾਂ ਦੀ ਪਾਲਣਾਂ ਕਰਕੇ ਆਪਣੇ ਆਪ ਨੂੰ ਕੋਵਿਡ 19 ਦੀ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ।

ਹੋਰ ਪੜ੍ਹੋ :-ਵਿੱਦਿਆ ਪ੍ਰਵੇਸ਼ ਤਹਿਤ ਪੂਰੇ ਜ਼ਿਲ੍ਹੇ ਵਿੱਚ ਕਰਾਈ ਗਈ ਟ੍ਰੇਨਿੰਗ

ਇਸ ਤੋਂ ਇਲਾਵਾਂ ਜੇਕਰ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆਂ ਜਾਵੇ, ਬਿਨ੍ਹਾਂ ਕੰਮ ਤੋਂ ਅਤੇ ਘੁੰਮਣ ਤੋਂ ਗੁਰੇਜ ਕਰਕੇ ਆਪਣੇ ਆਪ ਨੂੰ ਸੇਫ ਰੱਖਿਆ ਜਾਵੇ। ਇਸ ਤੋਂ ਇਲਾਵਾਂ ਭੀੜ-ਭਾੜ ਵਾਲੀਆਂ ਥਾਵਾਂ ਜਿਵੇਂ ਸਿਨੇਮਾ ਘਰ, ਸਕੂਲ-ਕਾਲਜ, ਸ਼ਾਪਿੰਗ ਮਾਲ, ਬੱਸਾਂ, ਬਜਾਰ ਵਿੱਚ ਜਾਣ ਸਮੇਂ ਆਪਣੀ ਸੇਫਟੀ ਲਈ ਮਾਸਕ ਜਰੂਰ ਲਗਾਇਆ ਜਾਵੇ। ਸਿਹਤ ਵਿਭਾਗ ਵੱਲੋਂ ਕੋਵਿਡ 19 ਦੀ ਵੈਕਸੀਨੇਸ਼ਨ ਸਬੰਧੀ ਜਿਲ੍ਹਾਂ ਰੂਪਨਗਰ ਦੇ ਵੱਖ-ਵੱਖ ਬਲਾਕਾਂ ਦੇ ਸਿਹਤ ਕੇਂਦਰਾਂ ਵਿੱਚ ਵੈਕਸੀਨੇਸ਼ਨ ਕੈਂਪਾਂ ਦਾ ਪ੍ਰਬੰਧ ਲਗਾਤਾਰ ਕੀਤਾ ਜਾ ਰਿਹਾ ਹੈ, ਜਿਹਨਾਂ ਬੱਚਿਆਂ ਅਤੇ 18 ਸਾਲ ਦੀ ਉਮਰ ਦੇ ਵਿਅਕਤੀਆਂ ਦੀ ਵੈਕਸੀਨੇਸ਼ਨ ਕੰਪਲੀਟ ਨਹੀਂ ਹੋਈ, ਉਹਨਾਂ ਨੂੰ ਸਿਵਲ ਸਰਜਨ ਰੂਪਨਗਰ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਵਿੱਚ ਪਹੁੰਚ ਕੇ ਆਪਣੀ ਵੈਕਸੀਨੇਸ਼ਨ ਕੰਪਲੀਟ ਕਰਨ ਅਤੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੇ ਦੇਸ਼ ਨੂੰ ਕਰੋਨਾ ਮੁਕਤ ਕਰਨ ਵਿੱਚ ਸਹਿਯੋਗ ਪਾਉਣ।
Spread the love