ਬਾਗਬਾਨੀ ਵਿਭਾਗ ਵੱਲੋਂ ਨਵੇਂ ਬਾਗ ਲਗਾਉਣ ਤੇ ਉਪਦਾਨ ਦੀ ਸਹੂਲਤ ਦਿੱਤੀ ਜਾ ਰਹੀ ਹੈ

news makahni
news makhani

ਫਿਰੋਜ਼ਪੁਰ 30 ਸਤੰਬਰ  2021

ਜ਼ਿਲ੍ਹਾ ਫਿਰੋਜ਼ਪੁਰ ਵਿਚ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਇਸੇ ਤਹਿਤ ਕਿਸਾਨਾਂ ਨੂੰ ਜਿਲ੍ਹੇ ਵਿੱਚ ਨਵੇਂ ਬਾਗ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੇ ਵਿਖਾਇਆ ਵਿਸ਼ੇਸ਼ ਉਤਸ਼ਾਹ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਲਛਮਣ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੌਣ-ਪਾਣੀ ਮੁਤਾਬਕ ਸਦਾ ਬਹਾਰ ਫਲਦਾਰ ਬਾਗ ਜਿਵੇਂ ਕਿ ਕਿਨੂੰ,ਮਾਲਟਾ, ਨਿੰਬੂ, ਅਮਰੂਦ ਆਦਿ ਲਗਾਉਣ ਦਾ ਢੁੱਕਵਾਂ ਸਮਾ ਬਹਾਰ ਰੁੱਤ ਫਰਵਰੀ ਮਾਰਚ ਅਤੇ ਬਰਸਾਤ ਰੁੱਤ ਜੁਲਾਈ ਤੋਂ ਅਕਤੂਬਰ ਹੈ। ਇਹਨਾਂ ਰੁੱਤਾਂ ਦੌਰਾਨ ਇਹਨਾਂ ਕਿਸਮਾਂ ਦੇ ਨਵੇਂ ਬਾਗ ਲਗਾਏ ਜਾ ਸਕਦੇ ਹਨ।ਇਸੇ ਤਰਾਂ ਪਤਝੜ ਰੁੱਤ ਦਸੰਬਰ ਜਨਵਰੀ ਦੌਰਾਨ ਨਾਸ਼ਪਾਤੀ, ਆੜੂ, ਅਲੂਚਾ ਆਦਿ ਦੇ ਬਾਗ ਲਗਾਉਣ ਦਾ ਢੁੱਕਵਾਂ ਸਮਾਂ ਹੈ। ਉਹਨਾਂ ਦੱਸਿਆ ਕਿ ਨਵੇਂ ਬਾਗ ਲਗਾਉਣ ਲਈ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਵੱਖ-ਵੱਖ ਬਾਗਾਂ ਤੇ ਕਿਸਮ ਮੁਤਾਬਕ 20,000/ ਰੁਪਏ ਪ੍ਰਤੀ ਹੈਕ. ਤੱਕ ਉਪਦਾਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਬਾਗਾਂ ਲਈ ਉੱਚ ਕਵਾਲਿਟੀ ਦੇ ਫਲਦਾਰ ਬੂਟਿਆਂ ਦਾ ਪ੍ਰਬੰਧ ਕਰਨ ਅਤੇ ਬਾਗ ਲਗਾਉਣ ਲਈ ਮਿੱਟੀ ਪਰਖ ਕਰਨ ਬਾਰੇ ਵੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਨਵਾਂ ਬਾਗ ਲਗਾਉਣਾ ਚਾਹੁੰਦੇ ਹਨ, ਉਹ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਦਫਤਰ ਮੱਲਵਾਲ ਜਾਂ ਬਾਗਬਾਨੀ ਵਿਕਾਸ ਅਫਸਰ ਪਰਦੀਪ ਸਿੰਘ ਦੇ ਮੋਬਾਇਲ ਨੰਬਰ 9855763508 ਤੇ ਰਾਬਤਾ ਕਰ ਸਕਦੇ ਹਨ।

Spread the love