ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1553 ਹੋਈ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਗੁਰਦਾਸਪੁਰ, 11 ਅਕਤੂਬਰ 2021

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਅਨੁਸਾਰ ਚੋਣ ਕਮਿਸ਼ਨਰ ਵਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦੀਆਂ ਤਜਵੀਜ਼ਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਵਾਨ ਹੋਈਆਂ ਤਜ਼ਵੀਜ਼ਾਂ ਅਨੁਸਾਰ ਜ਼ਿਲ੍ਹੇ ਦੇ ਚੋਣ ਹਲਕੇਵਾਰ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1553 ਹੈ ।

ਹੋਰ ਪੜ੍ਹੋ :-ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ

ਉਨਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (4) ਵਿਚ 207 ਪੋਲਿੰਗ ਸਟੇਸ਼ਨ, ਹਲਕਾ ਦੀਨਾਨਗਰ (5-ਰਾਖਵਾਂ) ਵਿਚ 229, ਹਲਕਾ ਕਾਦੀਆਂ ਵਿਚ (6) 223 , ਹਲਕਾ ਬਟਾਲਾ (7) ਵਿਚ 201, ਹਲਕਾ ਸ੍ਰੀ ਹਰਗੋਬਿੰਦਪੁਰ (8-ਰਾਖਵਾਂ) ਵਿਚ 226, ਹਲਕਾ ਫਤਹਿਗੜ੍ਹ ਚੂੜੀਆਂ (9) ਵਿਖੇ 226 ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਵਿਚ 241 ਪੋਲਿੰਗ ਸਟੇਸ਼ਨ, ਰੈਸ਼ਨੇਲਾਈਜੇਸ਼ਨ ਤਹਿਤ ਬਣਾਏ ਗਏ ਹਨ।

ਉਨਾਂ ਜ਼ਿਲੇ ਦੇ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣ ੇਦਫਤਰ ਦੇ ਨੋਟਿਸ ਬੋਰਡ ’ਤੇ ਪੋਲਿੰਗ ਸਟੇਸਨਾਂ ਦੀ ਫਾਈਨਲ ਸੂਚੀ ਦਾ ਚਸਪਾ ਕਰਨਾ ਯਕੀਨੀ ਬਣਾਉਣ।

Spread the love