ਜ਼ਿਲ੍ਹਾ ਪੱਧਰ ਤੇ 1  ਅਕਤੂਬਰ ਤੋ ਕੀਤੀ ਜਾਵੇਗੀ ਪ੍ਰੋਗਰਾਮ ਦੀ ਸੁਰੂਆਤ– ਡਿਪਟੀ ਕਮਿਸ਼ਨਰ

TARN
 ਜ਼ਿਲ੍ਹਾ ਪੱਧਰ ਤੇ 1  ਅਕਤੂਬਰ ਤੋ ਕੀਤੀ ਜਾਵੇਗੀ ਪ੍ਰੋਗਰਾਮ ਦੀ ਸੁਰੂਆਤ-- ਡਿਪਟੀ ਕਮਿਸ਼ਨਰ
ਨਹਿਰੂ ਯੁਵਾ ਕੇਂਦਰ ਵੱਲੋਂ 1 ਅਕਤੂਬਰ ਤੋਂ  31ਅਕਤੂਬਰ ਤੱਕ ਸਵੱਛ ਭਾਰਤ ਮੁਹਿੰਮ ਤਹਿਤ ਕਰਵਾਏ ਜਾ ਰਹੇ ਹਨ ਪ੍ਰੋਗਰਾਮ

ਤਰਨ ਤਾਰਨ, 30 ਸਤੰਬਰ  2021

ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ 1 ਅਕਤੂਬਰ ਤੋਂ 31 ਅਕਤੂਬਰ ਤੱਕ ਦੇਸ਼ ਵਿੱਚ ਮਨਾਏ ਜਾ ਰਹੇ ਸਵੱਛ ਭਾਰਤ ਪ੍ਰੋਗਰਾਮ   ਤਹਿਤ  ਵੱਖ- ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪਲਾਸਟਿਕ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ। ਜਿਲ੍ਹਾ ਤਰਨ ਤਾਰਨ ਵਿੱਚ  ਇਸ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਾਇਕ ਕਮਿਸ਼ਨਰ ਜਨਰਲ ਕਮ ਐੱਸ ਡੀ ਐੱਮ ਭਿੱਖੀਵਿੰਡ ਅਮਨਪ੍ਰੀਤ ਸਿੰਘ ਵੱਲੋਂ ਵੱਖ- ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਧਿਕਾਰੀਆਂ ਨਾਲ  ਮੀਟਿੰਗ ਕਰ ਕੇ ਇਸ ਪ੍ਰੋਗਰਾਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।

ਹੋਰ ਪੜ੍ਹੋ :-ਸੋਨੀ ਵਲੋ ਸਿਵਲ ਸਰਜਨਾਂ ਨੂੰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਰੰਭ 1 ਅਕਤੂਬਰ 2021 ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਪੱਧਰ ਤੇ ਕੀਤਾ ਜਾਵੇਗਾ ਜਿਸ ‘ਚ  ਵੱਖ- ਵੱਖ ਵਿਭਾਗਾਂ ਦੇ ਮੁਖੀ ਵੀ  ਭਾਗ ਲੈ ਰਹੇ ਹਨ । ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਮੈਡਮ ਜਸਲੀਨ ਕੌਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਸੰਗਠਨ ਤੇ ਸਟੇਟ ਡਾਇਰੈਕਟਰ ਪੰਜਾਬ ਅਤੇ ਚੰਡੀਗਡ੍ਹ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗੰਦਗੀ ਵਾਲੀਆਂ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਕਰਕੇ ਦੇਸ਼ ਨੂੰ ਗੰਦਗੀ ਮੁਕਤ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹੇ ਦੇ ਵੱਖ – ਵੱਖ ਵਿਭਾਗਾਂ ਦਾ ਸਹਿਯੋਗ ਲੈ ਕੇ ਇੱਕ ਅਕਤੂਬਰ ਤੋਂ ਇਕੱਤੀ ਅਕਤੂਬਰ ਤੱਕ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ  ਇਸ ਲਈ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਦੀ ਚੋਣ ਕਰ ਕੇ ਵਿਭਾਗਾਂ ਦੇ ਮੁਖੀਆਂ ਨਾਲ ਤਾਲਮੇਲ ਕੀਤਾ ਜਾ ਚੁੱਕਾ ਹੈ ਮੀਟਿੰਗ ਵਿੱਚ ਹਾਜ਼ਰ ਵੱਖ -ਵੱਖ ਵਿਭਾਗਾਂ ਦੇ ਮੁਖੀਆਂ ਨੇ ਇਸ ਮੁਹਿੰਮ ਨੂੰ ਜਿੱਥੇ ਸਫ਼ਲ ਬਣਾਉਣ ਲਈ  ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਉੱਥੇ ਹੀ ਆਪਣੇ ਆਪਣੇ ਵਿਚਾਰ ਵੀ ਪ੍ਰਗਟ ਕੀਤੀ । ਇਸ ਮੌਕੇ ਤਜਿੰਦਰ ਸਿੰਘ ਰਾਜਾ ,ਅਮਨਪ੍ਰੀਤ ਕੌਰ,ਜ਼ਿਲ੍ਹਾ ਸਿਹਤ ਅਫਸਰ ਅਤੇ  ਵੱਖ ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।

Spread the love