ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਰੂਪਨਗਰ ਦੇ ਛੇਵੇਂ ਦਿਨ ਦੇ ਖੇਡ ਮੁਕਾਬਲਿਆਂ ਦੇ ਨਤੀਜੇ

* 5000 ਮੀਟਰ ਦੌੜ ਵਿੱਚ ਸਿਮਰਨਪ੍ਰੀਤ ਕੌਰ ਬਬਾਨੀ ਕਲਾ ਤੇ ਲੜਕਿਆਂ ਚ ਜਸਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਰੂਪਨਗਰ, 6 ਸਤੰਬਰ:  ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਰੂਪਨਗਰ ਦੇ ਛੇਵੇਂ ਦਿਨ ਅੰਡਰ 14, 17, 21, 21 ਤੋਂ 40, ਅੰਡਰ 50 ਵਰਗਾਂ ਵਿੱਚ ਲੜਕੇ ਤੇ ਲੜਕੀਆਂ  ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਨਤੀਜਿਆਂ  ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਅੰਡਰ 21 ਤੋਂ 40 (ਲੜਕੇ) ਫੁੱਟਬਾਲ ਵਿੱਚ ਸ਼ਾਮਪੁਰਾ ਦੀ ਟੀਮ ਨੇ ਆਰ ਐਫ ਸੀ ਦੀ ਟੀਮ ਨੂੰ, ਹਰਾ ਕੇ ਜਿੱਤ ਹਾਸਲ ਕੀਤੀ। ਅਤੇ ਅੰਡਰ 21 (ਲੜਕੇ) ਫੁੱਟਬਾਲ ਵਿੱਚ ਆਰ.ਐਫ.ਸੀ ਦੀ ਟੀਮ ਨੇ ਨੂੰਹੋ ਦੀ ਟੀਮ ਨੂੰ,  ਲੋਦੀਮਾਜਰਾ ਦੀ ਟੀਮ ਨੇ ਐਲ.ਬੀ ਕਲੋਨੀ ਦੀ ਟੀਮ ਨੂੰ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਦੀ ਟੀਮ ਨੇ ਚੱਕਕਰਮਾ ਦੀ ਟੀਮ ਨੂੰ ਅਤੇ ਡਕਾਲਾ ਦੀ ਟੀਮ ਨੇ ਲੋਦੀਮਾਜਰਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ।
ਅੰਡਰ 14 (ਲੜਕੇ) ਰੱਸਾਕਸੀ ਵਿੱਚ ਪੁਰਖਾਲੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਮਿੰਘ ਭਗਵੰਤਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ । ਅੰਡਰ 17 (ਲੜਕੇ) ਰੱਸਾਕਸੀ ਵਿੱਚ ਸਰਕਾਰੀ ਸੀ.ਸੈਕ.ਸਕੂਲ ਸਿੰਘ ਭਗਵੰਤਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਿੰਘ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।  ਅੰਡਰ 21 (ਲੜਕੇ) ਰੱਸਾਕਸੀ ਵਿੱਚ ਸਰਕਾਰੀ ਕਾਲਜ ਰੋਪੜ੍ਹ ਦੀ ਟੀਮ ਨੇ ਪਹਿਲਾ ਸਥਾਨ ਅਤੇ ਪੁਰਖਾਲੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਅੰਡਰ 21 ਤੋਂ 40 (ਲੜਕੇ) ਰੱਸਾਕਸੀ ਵਿੱਚ ਮੀਆਂਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਚੱਕ ਢੇਰਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਅੰਡਰ 21 ਤੋਂ 40 (ਲੜਕੀਆਂ) ਰੱਸਾਕਸੀ ਵਿੱਚ ਡਾਇਟ ਰੋਪੜ੍ਹ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਕਾਲਜ ਰੋਪੜ੍ਹ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ।
ਅੰਡਰ 50 ਸਾਲ ਤੋਂ ਵੱਖ ਉਮਰ ਵਰਗ (ਲੜਕੇ) ਰੱਸਾਕਸੀ ਵਿੱਚ ਸਿੱਖਿਆ ਵਿਭਾਗ ਰੂਪਨਗਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਪੰਜਾਬ ਰੋਡਵੇਜ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਅੰਡਰ 14 (ਲੜਕੀਆਂ) ਰੱਸਾਕਸੀ ਵਿੱਚ ਪੁਰਖਾਲੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਬਹਿਰਾਮਪੁਰ ਜ਼ਿਮੀਦਾਰਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੀਆਂ) ਰੱਸਾਕਸੀ ਵਿੱਚ ਬਹਿਰਾਮਪੁਰ ਜ਼ਿਮੀਦਾਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਮੀਆਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।  ਅੰਡਰ 21 (ਲੜਕੀਆਂ) ਰੱਸਾਕਸੀ ਵਿੱਚ ਬਹਿਰਾਮਪੁਰ ਜ਼ਿਮੀਦਾਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਕਾਲਜ ਰੋਪੜ੍ਹ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ।
ਅੰਡਰ 21 (ਲੜਕੇ) 5000 ਮੀਟਰ ਦੌੜ ਵਿੱਚ ਜਸਵਿੰਦਰ ਸਿੰਘ ਦੁੱਗਰੀ ਨੇ ਪਹਿਲਾ ਸਥਾਨ,  ਸੰਦੀਪ ਸਿੰਘ ਗਾਜੀਪੁਰ ਨੇ ਦੂਜਾ ਸਥਾਨ ਅਤੇ  ਹਰਮਨ ਸਿੰਘ ਹਿਰਦਾਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ  21 (ਲੜਕੀਆਂ) 5000 ਮੀਟਰ ਦੌੜ ਵਿੱਚ ਸਿਮਰਨਪ੍ਰੀਤ ਕੌਰ ਬਬਾਨੀ ਕਲਾ ਨੇ ਪਹਿਲਾ ਸਥਾਨ, ਨੀਤੂ ਸਰਕਾਰੀ ਕਾਲਜ ਰੋਪੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੇ) 1500 ਮੀਟਰ ਦੌੜ ਵਿੱਚ ਕੁਲਵੀਰ ਸਿੰਘ ਸਰਕਾਰੀ ਕਾਲਜ ਰੋਪੜ੍ਹ ਨੇ ਪਹਿਲਾ ਸਥਾਨ, ਨਿਤਿਸ਼ ਰੋਪੜ ਨੇ ਦੂਜਾ ਸਥਾਨ ਅਤੇ  ਮੋਨੂੰ ਕੁਮਾਰ ਨੂੰਹੋ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ  21 (ਲੜਕੀਆਂ) 1500 ਮੀਟਰ ਦੌੜ ਵਿੱਚ ਟੀਨਾ ਮੋਹਨ ਮਾਜਰਾ ਨੇ ਪਹਿਲਾ ਸਥਾਨ ਅਤੇ ਬਲਵਿੰਦਰ ਕੌਰ ਸਰਕਾਰੀ ਕਾਲਜ ਰੋਪੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੇ) 800 ਮੀਟਰ ਦੌੜ ਵਿੱਚ ਵਿਨੋਦ ਕੁਮਾਰ ਸਰਕਾਰੀ ਕਾਲਜ ਰੋਪੜ੍ਹ ਨੇ ਪਹਿਲਾ ਸਥਾਨ, ਕੁਲਵੀਰ ਸਿੰਘ ਸਰਕਾਰੀ ਕਾਲਜ ਰੋਪੜ੍ਹ ਨੇ ਦੂਜਾ ਸਥਾਨ ਅਤੇ  ਅਜੀਤ ਸਹਾਨੀ ਡੀ.ਏ ਵੀ. ਰੋਪੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੇ) 100 ਮੀਟਰ ਦੌੜ ਵਿੱਚ ਬਲਵੀਰ ਸਿੰਘ ਗਾਜੀਪੁਰ ਨੇ ਪਹਿਲਾ ਸਥਾਨ, ਪਾਰਸ ਰੋਪੜ੍ਹ ਨੇ ਦੂਜਾ ਸਥਾਨ ਅਤੇ  ਸੁਖਪ੍ਰੀਤ ਸਿੰਘ ਪਤਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੀਆਂ) 400 ਮੀਟਰ ਦੌੜ ਵਿੱਚ ਸਿਮਰਨਪ੍ਰੀਤ ਕੌਰ ਬਬਾਨੀ ਕਲਾ ਨੇ ਪਹਿਲਾ ਸਥਾਨ, ਜਸਨਪ੍ਰੀਤ ਕੌਰ ਮੀਆਪੁਰ ਨੇ ਦੂਜਾ ਸਥਾਨ ਅਤੇ ਆਸ਼ਾ ਵਰਮਾ ਸਰਕਾਰੀ ਕਾਲਜ ਰੋਪੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੇ) ਲੰਬੀ ਛਾਲ ਵਿੱਚ ਜਸਕਿਰਤ ਸਿੰਘ ਰੈਲੋ ਕਲਾ ਨੇ ਪਹਿਲਾ ਸਥਾਨ, ਅੰਮ੍ਰਿਤਪਾਲ ਅਲੀਪੁਰ ਨੇ ਦੂਜਾ ਸਥਾਨ ਅਤੇ ਸੰਦੀਪ ਰਾਜਤਰ ਆਸਰੋ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ  21 (ਲੜਕੀਆਂ) ਲੰਬੀ ਛਾਲ ਵਿੱਚ ਰਾਜਵੀਰ ਕੌਰ ਸਰਕਾਰੀ ਕਾਲਜ ਰੋਪੜ੍ਹ ਨੇ ਪਹਿਲਾ ਸਥਾਨ, ਰਜੀਆਂ ਬੇਗਮ ਬੈਰਨਪੁਰ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਬਬਾਨੀ ਕਲਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ  21 (ਲੜਕੇ) ਸ਼ਾਟਪੁੱਟ ਵਿੱਚ ਗੁਰਅੰਮ੍ਰਿਤ ਸਤਲੁਜ ਸਕੂਲ ਰੋਪੜ੍ਹ ਨੇ ਪਹਿਲਾ ਸਥਾਨ, ਗਗਨਦੀਪ ਸਿੰਘ ਸਤਲੁਜ ਸਕੂਲ ਰੋਪੜ੍ਹ ਨੇ ਦੂਜਾ ਸਥਾਨ ਅਤੇ ਦਿਪੇਸ਼ ਹੁਸੈਨਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਇਸੇ ਵਰਗ ਵਿੱਚਜ (ਲੜਕੀਆਂ) ਸ਼ਾਟਪੁੱਟ ਵਿੱਚ ਜਸ਼ਨਪ੍ਰੀਤ ਕੌਰ ਮੀਆਂਪੁਰ ਸਕੂਲ ਨੇ ਪਹਿਲਾ ਸਥਾਨ, ਜਸਵੀਰ ਕੌਰ ਸਰਕਾਰੀ ਕਾਲਜ ਰੋਪੜ੍ਹ ਨੇ ਦੂਜਾ ਸਥਾਨ ਅਤੇ ਕਨਨ ਬੰਗਾ ਸਤਲੁਜ ਸਕੂਲ ਰੋਪੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ।
Spread the love