ਖੇਡ ਵਿਭਾਗ ਵੱਲੋਂ ਹੈਂਡਬਾਲ ਗੇਮ ਦਾ ਨੁਮਾਇਸ਼ੀ ਮੈਚ ਸੀਨੀਅਰ ਸਕੈਂਡਰੀ ਸਕੂਲ ਅਬੋਹਰ (ਫਾਜ਼ਿਲਕਾ) ਵਿਖੇ ਕਰਵਾਇਆ

ਅਬੋਹਰ, ਫਾਜ਼ਿਲਕਾ, 17 ਅਗਸਤ :-  

ਅਜ਼ਾਦੀ ਦਿਵਸ ਮੌਕੇ ਜਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਮੁਤਾਬਿਕ ਦਫਤਰ ਜਿਲ੍ਹਾ ਖੇਡ ਅਫਸਰ ਫਾਜ਼ਿਲਕਾ ਵੱਲੋਂ ਹੈਂਡਬਾਲ ਗੇਮ ਦਾ ਨੁਮਾਇਸ਼ੀ ਮੈਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਬੋਹਰ (ਫਾਜ਼ਿਲਕਾ) ਵਿਖੇ ਕਰਵਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਹੋਏ ਹੁਕਮਾਂ ਮੁਤਾਬਿਕ ਅਜ਼ਾਦੀ ਦਿਵਸ ਦੇ ਮੌਕੇ `ਤੇ ਹੈਂਡਬਾਲ ਦਾ ਇਹ ਨੁਮਾਇਸ਼ੀ ਮੈਚ ਕਰਵਾਇਆ ਗਿਆ ਹੈ, ਜਿਸ ਵਿੱਚ ਹੈਂਡਬਾਲ ਕੋਚਿੰਗ ਸੈਂਟਰ ਅਬੋਹਰ ਅਤੇ ਪਿੰਡ ਕੇਰਾ ਖੇੜਾ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਹੈਂਡਬਾਲ ਕੋਚਿੰਗ ਸੈਂਟਰ ਅਬੋਹਰ ਦੀ ਟੀਮ ਜੇਤੂ ਰਹੀ।
ਉਨ੍ਹਾਂ ਦੱਸਿਆ ਕਿ ਖੇਡਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਅਤੇ ਖੇਡਾਂ ਨਾਲ ਇਨਸਾਨ ਦਾ ਨਾ ਕੇਵਲ ਸਰੀਰਕ ਸਗੋਂ ਮਾਨਸਿਕ ਪੱਖ ਵੀ ਮਜਬੂਤ ਹੁੰਦਾ ਹੈ ਅਤੇ ਖਿਡਾਰੀਆਂ ਵਿੱਚ ਸ਼ਹਿਣਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ।
ਇਸ ਮੌਕੇ ਖੇਡ ਵਿਭਾਗ ਦੇ ਹੈਂਡਬਾਲ ਕੋਚ ਸ਼੍ਰੀ ਗੁਰਫਤਿਹ ਸਿੰਘ ਬਰਾੜ, ਕੁਸ਼ਤੀ ਕੋਚ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ

 

Spread the love