ਰਾਜ ਸਰਕਾਰ ਨੇ ਰੈਗੂਲਾਈਜੇਸ਼ਨ ਪਾਲਿਸੀ ਅਧੀਨ ਅਪਲਾਈਡ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦਿੱਤਾ

_Nidhi Kumadh Bambha
ਰਾਜ ਸਰਕਾਰ ਨੇ ਰੈਗੂਲਾਈਜੇਸ਼ਨ ਪਾਲਿਸੀ ਅਧੀਨ ਅਪਲਾਈਡ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦਿੱਤਾ

ਗੁਰਦਾਸਪੁਰ, 12 ਜਨਵਰੀ 2023

ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋ ਪ੍ਰਵਾਨਗੀ ਉਪਰੰਤ ਡਾਇਰੈਕਟਰ, ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ, ਪੰਜਾਬ ਜੀ ਦੇ ਪੱਤਰ ਨੰ: ਪੁੱਡਾ/ਸੀਟੀਪੀ/2022/1781-1851 ਮਿਤੀ 14 ਨਵੰਬਰ 2022 ਅਨੁਸਾਰ ਰੈਗੂਲਾਈਜੇਸ਼ਨ ਪਾਲਿਸੀ ਅਧੀਨ ਅਪਲਾਈਡ ਅਣ-ਅਧਿਕਾਰਤ ਕਲੋਨੀਆਂ ਜੋ ਕਿ ਪੈਡਿੰਗ ਹਨ ਅਤੇ ਜਿਨਾਂ ਅਣ-ਅਧਿਕਾਰਤ ਕਲੋਨੀਆਂ ਦਾ ਸਮਾਂ ਸੀਮਾਂ ਰੈਗੂਲਾਈਜੇਸ਼ਨ ਪਾਲਿਸੀ ਵਿੱਚ ਨਿਰਧਾਰਿਤ ਸਮੇਂ ਨੂੰ ਪਾਰ ਕਰ ਚੁੱਕਿਆ ਹੈ, ਉਨਾਂ ਕਲੋਨੀਆਂ ਦੇ ਨਿਪਟਾਰੇ ਲਈ 6 ਮਹੀਨੇ ਦਾ ਵਾਧਾ ਕੀਤਾ ਗਿਆ ਹੈ।

ਹੋਰ ਪੜ੍ਹੋ – ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਲਿੰਕ ਸੜਕਾਂ ਦੀ ਰਿਪੇਅਰ ਤੇ ਖਰਚੇ ਜਾਣਗੇ 6 ਕਰੋੜ ਰੁਪਏ: ਭੁੱਲਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਧ ਬਾਮਬਾ ਨੇ ਦੱਸਿਆ ਕਿ ਇਸ ਲਈ ਇਸ ਨੋਟਿਸ ਦੇ ਪਬਲਿਸ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ-ਅੰਦਰ ਰੈਗੂਲਰਾਈਜ ਕੀਤਾ ਜਾਣਾ ਹੈ। ਇਸ ਲਈ ਉਹ ਕੋਲੋਨਾਈਜਰ, ਜਿਨਾਂ ਦੇ ਕੇਸ ਰੈਗੂਲਾਈਜੇਸ਼ਨ ਪਾਲਿਸੀ ਅਧੀਨ ਅਪਲਾਈਡ ਹਨ ਅਤੇ ਪੈਡਿੰਗ ਹਨ, ਉਹ ਆਪਣੀ ਆਪਣੀ ਪ੍ਰਤੀ ਬੇਨਤੀ ਸਮੇਤ ਲੋੜੀਂਦੇ ਦਸਤਾਵੇਜ਼ਾ/ਫੀਸਾਂ ਜਮਾਂ ਕਰਵਾਉਣ ਲਈ ਜਿਲ੍ਹਾ ਨਗਰ ਯੋਜਨਾਕਾਰ (ਰ), ਗੁਰਦਾਸਪੁਰ (ਕਮਰਾ ਨੰ: 408, ਤੀਸਰੀ ਮੰਜਿਲ, ਬਲਾਕ-ਬੀ, ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ) ਨਾਲ ਤਾਲਮੇਲ ਕਰ ਸਕਦੇ ਹਨ ਤਾਂ ਜੋ ਉਕਤ ਅਨੁਸਾਰ ਦਿੱਤੇ ਗਏ ਸਮੇ ਅੰਦਰ ਅਪਲਾਈਡ ਅਣ-ਅਧਿਕਾਰਤ ਕਲੋਨੀਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਕਤ ਅਨੁਸਾਰ ਸਮਾਂ ਸੀਮਾਂ ਖਤਮ ਹੋਣ ਉਪਰੰਤ ਕੋਈ ਵੀ ਕਲੋਨੀ ਰੈਗੂਲਾਈਜ ਨਹੀਂ ਕੀਤੀ ਜਾਵੇਗੀ ਅਤੇ ਕੋਈ ਵੀ ਨਵੇਂ ਕੇਸ ਤੋਂ ਵਿਚਾਰ ਨਹੀ ਕੀਤਾ ਜਾਵੇਗਾ।

Spread the love