ਅਪਰਾਧੀਆਂ ਅਤੇ ਪੁਲਿਸ ਕਰਮੀਆਂ ਦੇ ਗੱਠਜੋੜ ਨੂੰ ਤੋੜਿਆ ਜਾਵੇਗਾ
ਅੰਮ੍ਰਿਤਸਰ 12 ਸਤੰਬਰ 2022–
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲਿ੍ਹਆਂ ਦੇ ਸਰਹੱਦੀ ਪੱਟੀ ਦੇ ਸਰਪੰਚਾਂ ਨਾਲ ਗੱਲਬਾਤ ਕਰਦੇ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗÇਲੰਗ ਨੂੰ ਰੋਕਣ ਲਈ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਤੁਸੀਂ ਇਨਾਂ ਮੁੱਦਿਆਂ ’ਤੇ ਸਰਕਾਰ ਦਾ ਸਾਥ ਦਿਓ ਤਾਂ ਇਹ ਕੁਰੀਤੀਆਂ ਕੁਝ ਦਿਨਾਂ ਵਿੱਚ ਹੀ ਜੜੋਂ ਪੁੱਟੀਆਂ ਜਾ ਸਕਦੀਆਂ ਹਨ। ਉਨਾਂ ਇਸ ਇਲਾਕੇ ਵਿੱਚ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਉਤੇ ਵੀ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ ਦ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਇਸ ਮਾਈਨਿੰਗ ਨਾਲ ਸਰਹੱਦ ਉਤੇ ਬਣੇ ਫੌਜ ਦੇ ਮੋਰਚੇ, ਬੰਕਰ ਅਤੇ ਪੁੱਲਾਂ ਤੱਕ ਨੂੰ ਨੁਕਸਾਨ ਹੋ ਰਿਹਾ ਹੈ, ਜੋ ਕਿ ਰਾਸ਼ਟਰ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਉੁਨਾਂ ਪੰਜਾਬ ਦੇ ਬਹਾਦਰ ਲੋਕਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਤੁਹਾਡੇ ਅੱਗੇ ਸਮਗÇਲੰਗ ਅਤੇ ਮਾਈਨਿੰਗ ਵਰਗੀਆਂ ਕੁਰੀਤੀਆਂ ਖ਼ਤਮ ਕਰਨੀਆਂ ਕੋਈ ਵੱਡੀ ਗੱਲ ਨਹੀਂ। ਬਸ਼ਰਤੇ ਕਿ ਤੁਹਾਡਾ ਧਿਆਨ ਇਸ ਬਹੁਤ ਵੱਡੇ ਖ਼ਤਰੇ ਵੱਲ ਹੋ ਜਾਵੇ। ਉਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਕਿ ਉਹ ਸਰਹੱਦੀ ਖੇਤਰ ਦੇ 6 ਜਿਲਿ੍ਹਆਂ ਵਿੱਚ ਨਾਗਰਿਕ ਸੁਰੱਖਿਆ ਕਮੇਟੀਆਂ ਬਣਾਉਣ ਜੋ ਕਿ ਆਪਣੇ -ਆਪਣੇ ਇਲਾਕੇ ਵਿੱਚ ਸਮਾਜਿਕ ਮੁੱਦਿਆਂ ਤੇ ਕੰਮ ਕਰਨ। ਸਰਹੱਦੀ ਖੇਤਰ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਰਾਜਪਾਲ ਪੰਜਾਬ ਨੇ ਨੌਜਵਾਨਾਂ ਨੂੰ ਫੌਜ ਦੀ ਅਗਨੀਪਥ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜ ਸਾਲ ਦੌਰਾਨ ਅਗਨੀਪਥ ਵਿੱਚ ਸੇਵਾ ਕਰਨ ਨਾਲ ਤੁਸੀਂ ਫੌਜ ਦਾ ਅਨੁਸ਼ਾਸ਼ਨ ਅਤੇ ਉਹ ਸਿੱਖਿਆ ਲਵੋਗੇ ਜੋ ਕਿ ਤੁਹਾਡੇ ਭਵਿੱਖ ਨੂੰ ਰੌਸ਼ਨ ਕਰਨ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਇਨਾਂ ਪੰਜ ਸਾਲਾਂ ਮਗਰੋਂ ਕੁੱਝ ਨੌਜਵਾਨ ਤਾਂ ਫੌਜ ਵਿੱਚ ਹੀ ਸਥਾਈ ਸੇਵਾ ਲਈ ਚੁਣੇ ਜਾਣਗੇ ਅਤੇ ਬਾਕੀ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਲਈ ਤਿਆਰ ਹੋ ਜਾਣਗੇ।
ਰਾਜਪਾਲ ਨੇ ਕਿਹਾ ਕਿ ਸਰਹੱਦ ਪਾਰੋਂ ਸਮੱਗÇਲੰਗ ਸਾਡੇ ਦੁਸ਼ਮਣ ਦੇਸ਼ ਦੀ ਚਾਲ ਹੈ ਜੋ ਕਿ ਸਿੱਧੇ ਤੌਰ ਤੇ ਸਾਡੇ ਨਾਲ ਨਹੀਂ ਲੜ੍ਹ ਸਕਦਾ, ਪਰ ਅਜਿਹੀਆਂ ਸਾਜ਼ਿਸਾਂ ਨਾਲ ਦੇਸ਼ ਨੂੰ ਕਮਜ਼ੋਰ ਕਰਨ ਦੀ ਨੀਤ ਰੱਖਦਾ ਹੈ। ਉਨਾਂ ਸਮੱਗÇਲੰਗ ਦੇ ਖਾਤਮੇ ਲਈ ਪੰਚਾਂ-ਸਰਪੰਚਾਂ ਦੇ ਨਾਲ-ਨਾਲ ਪ੍ਰੈਸ ਤੋਂ ਵੀ ਸਹਿਯੋਗ ਮੰਗਿਆ। ਰਾਜਪਾਲ ਨੇ ਕਿਹਾ ਕਿ ਆਮ ਆਦਮੀ ਤੋਂ ਲੈ ਕੇ ਨੇਤਾਵਾਂ ਤੱਕ ਸਾਰੇ ਲੋਕ ਚਾਹੁੰਦੇ ਹਨ ਕਿ ਨਸ਼ਾ ਖ਼ਤਮ ਹੋਵੇ, ਪਰ ਅਜੇ ਤੱਕ ਇਸਨੂੰ ਉਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਨਾਂ ਕਿ ਲੈਣ ਦੀ ਲੋੜ ਸੀ। ਸ੍ਰੀ ਪੁਰੋਹਿਤ ਨੇ ਕਿਹਾ ਕਿ ਮੈਂ ਇਕ ਸਾਲ ਵਿੱਚ ਤੀਸਰੀ ਵਾਰ ਇਸ ਮਿਸ਼ਨ ’ਤੇ ਆਇਆ ਹਾਂ ਅਤੇ ਹੁਣ ਅਧਿਕਾਰੀਆਂ ਤੋਂ ਲੈ ਕੇ ਸਿਪਾਹੀ ਤੱਕ ਚੁਕੰਨੇ ਜ਼ਰੂਰ ਹੋਏ ਹਨ। ਉਨਾਂ ਕਿਹਾ ਕਿ ਮੇਰੀ ਸੂਚਨਾ ਅਨੁਸਾਰ ਕਈ ਥਾਵਾਂ ’ਤੇ ਸਮੱਗਲਰ ਅਤੇ ਪੁਲਿਸ ਮਿਲੀ ਹੋਈ ਹੈ, ਜਿਸ ਗੱਠਜੋੜ ਨੂੰ ਵੀ ਤੋੜਨ ਦੀ ਲੋੜ ਹੈ। ਰਾਜਪਾਲ ਨੇ ਇਸ ਤੋਂ ਬਾਅਦ ਪੁਲਿਸ, ਬੀ.ਐਸ.ਐਫ., ਫੌਜ, ਰਾਅ, ਇੰਟੈਲੀਜੈਂਸ, ਪ੍ਰਸ਼ਾਸ਼ਨ ਅਤੇ ਸਰਹੱਦੀ ਖੇਤਰ ਵਿੱਚ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੀਆਂ ਏਜੰਸੀਆਂ ਦੇ ਮੁੱਖੀਆਂ ਨਾਲ ਵੀ ਵਿਸਥਾਰਤ ਗੱਲਬਾਤ ਕੀਤੀ। ਇਸ ਮੌਕੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਪੁਲਿਸ ਵਲੋਂ ਉਪਰਲੇ ਪੱਧਰ ’ਤੇ ਨਸ਼ੇ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਛੇਤੀ ਹੀ ਇਸਦੇ ਨਤੀਜ਼ੇ ਲੋਕਾਂ ਸਾਹਮਣੇ ਆਉਣਗੇ। ਉਨਾਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਰਾਜਪਾਲ ਪੰਜਾਬ ਇਨਾਂ ਮੁੱਦਿਆਂ ’ਤੇ ਸਾਡੇ ਨਾਲ ਹਨ। ਇਕ ਪ੍ਰਸ਼ਨ ਦੇ ਉੱਤਰ ਵਿੱਚ ਸ੍ਰੀ ਯਾਦਵ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਐਨ.ਆਈ.ਏ. ਵਲੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਵਿੱਚ ਪੰਜਾਬ ਪੁਲਿਸ ਦਾ ਬਰਾਬਰ ਸਹਿਯੋਗ ਰਿਹਾ ਹੈ, ਜੋ ਕਿ ਗੈਂਗਸਟਰ ਨੂੰ ਖ਼ਤਮ ਕਰਨ ਲਈ ਬੜਾ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਇੰਦਰਬੀਰ ਸਿੰਘ ਨਿੱਜਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ, ਵਿਧਾਇਕ ਸ੍ਰੀ ਜਸਵਿੰਦਰ ਸਿੰਘ ਰਮਦਾਸ, ਪ੍ਰਿੰਸੀਪਲ ਸੈਕਟਰੀ ਸ੍ਰੀ ਜੇ.ਐਮ.ਬਾਲਾਮੁਰਗਨ, ਪ੍ਰਿੰਸੀਪਲ ਸੈਕਟਰੀ ਸ੍ਰੀ ਰਮੇਸ਼ ਕੁਮਾਰ ਗੇਂਟਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਮੋਨੀਸ਼ ਕੁਮਾਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਰਹੱਦੀ ਖੇਤਰ ਦੇ ਪੰਚਾ-ਸਰਪੰਚਾਂ ਨਾਲ ਗੱਲਬਾਤ ਕਰਦੇ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ