ਅੰਮ੍ਰਿਤਸਰ 29 ਅਪ੍ਰੈਲ 2022
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਜਲੰਧਰ ਵੱਲੋਂ 27 ਅਪੈ੍ਰਲ 2022 ਤੋਂ 29 ਅਪ੍ਰੈਲ 2022 ਤੱਕ ਆਰ ਟੀ ਆਈ ਤਹਿਤ ਟ੍ਰੇਨਿੰਗ ਦਿੱਤੀ ਗਈ।
ਹੋਰ ਪੜ੍ਹੋ :- ਮਹੀਨਾਵਾਰ ਗਵਰਨਿੰਗ ਕਾਂਉਸਲਿੰਗ ਦੀ ਅਹਿਮ ਮੀਟਿੰਗ ਆਯੋਜਿਤ
ਇਹ ਟ੍ਰੇਨਿੰਗ ਸ੍ਰੀ ਐਸ ਪੀ ਜੋਸ਼ੀ (ਰਿਟਾਇਰਡ) ਡਿਪਟੀ ਕਮਿਸ਼ਨਰ ਆਫ ਪੁਲਿਸ ਆਰ ਪੀ ਡੀ ਮਗਸੀਪਾ ਸੈਂਟਰ ਜਲੰਧਰ, ਸ੍ਰੀਮਿਤੀ ਡਾ ਨਿਮੀ ਜਿੰਦਲ ਇੰਚਾਰਜ ਵਿਭਾਗ ਲਾਅ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਸ਼ਿਵ ਕੁਮਾਰ ਸੋਨਿਕ ਐਡਵੋਕੇਟ ਜ਼ਿਲ੍ਹਾ ਕੋਰਟ ਜਲੰਧਰ ਨੇ ਤਿੰਨ ਦਿਨ ਵੱਖ-ਵੱਖ ਵਿਸ਼ਿਆਂ ਤੇ ਆਰ ਟੀ ਆਈ ਬਾਰੇ ਜਾਣਕਾਰੀ ਦਿੱਤੀ ਗਈ।
ਅੱਜ ਆਖਰੀ ਦਿਨ ਟ੍ਰੇਨਿੰਗ ਕਰਾਉਣ ਤੋਂ ਬਾਅਦ ਸ੍ਰੀ ਐਸ ਕੇ ਕਾਲੀਆ ਆਈ ਜੀ (ਰਿਟਾਇਰਡ), ਸ੍ਰੀ ਐਸ ਪੀ ਜੋਸ਼ੀ (ਰਿਟਾਇਰਡ) ਅਤੇ ਸ੍ਰੀ ਸ਼ਿਵ ਕੁਮਾਰ ਸੋਨਿਕ ਐਡਵੋਕੇਟ ਵੱਲੋਂ ਟ੍ਰੇਨਿੰਗ ਵਿੱਚ ਹਿੱਸਾ ਲੈਣ ਵਾਲਿਆ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਆਰੀ ਟੀ ਆਈ ਟ੍ਰੇਨਿੰਗ ਵਿੱਚ ਐਸ ਡੀ ਓ ਮਨਿੰਦਰ ਸਿੰਘ ਜਲ ਸਰੋਤ ਅੰਮ੍ਰਿਤਸਰ, ਬਲਦੇਵ ਸਿੰਘ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ, ਕੁਲਦੀਪ ਸਿੰਘ ਦਫਤਰ ਕਾਰਪੋਰੇਸ਼ਨ ਅੰਮ੍ਰਿਤਸਰ, ਸੁਖਦੇਵ ਸਿੰਘ ਦਫਤਰ ਜਲ ਸਰੋਤ ਅੰਮ੍ਰਿਤਸਰ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।