ਪਟਿਆਲਾ, 12 ਅਗਸਤ 2022
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇ ਗੰਢ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਤਿਰੰਗਾ ਮਾਰਚ ਕੱਢਿਆ ਗਿਆ, ਜਿਸ ‘ਚ ਯੂਨੀਵਰਸਿਟੀ ਦੇ ਅਧਿਆਪਕਾਂ, ਸਟਾਫ਼ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਹਰ ਘਰ ਤਿਰੰਗਾ ਮੁਹਿੰਮ ਤਹਿਤ 72 ਹਜ਼ਾਰ ਝੰਡੇ ਵੰਡੇ: ਡਾ. ਪ੍ਰੀਤੀ ਯਾਦਵ
ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜੀ.ਐਸ. ਬਾਜਪਾਈ ਦੀ ਅਗਵਾਈ ‘ਚ ਯੂਨੀਵਰਸਿਟੀ ਵਿਖੇ 8 ਤੋਂ 14 ਅਗਸਤ ਤੱਕ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ‘ਚ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਆਜ਼ਾਦੀ ਸੰਘਰਸ਼ ਸਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਅੱਜ ਡਿਪਟੀ ਰਸਿਟਰਾਰ ਡਾ. ਸਿਧਾਰਥ ਦਹੀਆ, ਡੀਨ ਅਕਾਦਮਿਕ ਡਾ. ਨਰੇਸ਼ ਕੁਮਾਰ ਵਤਸ, ਪ੍ਰੋ. ਰਾਕੇਸ਼ ਮੋਹਨ ਸ਼ਰਮਾ, ਡਾ.ਨਵਲੀਨ ਮੁਲਤਾਨੀ, ਡਾ. ਅਰਜੁਨ ਸਮੇਤ ਯੂਨੀਵਰਸਿਟੀ ਦੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਤਿਰੰਗਾ ਮਾਰਚ ‘ਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਲੋਕ ਸੰਪਰਕ ਤੇ ਇੰਗਲਿਸ਼ ਵਿਭਾਗ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਹਫ਼ਤੇ ਭਰ ਤੋਂ ਸਮਾਗਮ ਕੀਤੇ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜੀ ਨੂੰ ਦੇਸ਼ ਦੇ ਆਜ਼ਾਦੀ ਸੰਘਰਸ਼ ਦੇ ਗੌਰਵਮਈ ਇਤਿਹਾਸ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲ ਸਕੇ।