ਬਰਨਾਲਾ, 30 ਦਸੰਬਰ 2022
ਸ਼੍ਰੀ ਜਗਤਾਰ ਸਿੰਘ, ਜਿਲ੍ਹਾ ਖਜ਼ਾਨਾ ਅਫ਼ਸਰ, ਬਰਨਾਲਾ ਆਪਣੀ 29 ਸਾਲ 3 ਮਹੀਨੇ ਦੀ ਸਰਵਿਸ ਉਪਰੰਤ ਅੱਜ ਮਿਤੀ 30/12/2022 ਨੂੰ ਸੇਵਾ ਮੁਕਤ ਹੋਏ। ਇਸ ਮੌਕੇ ਸਮੂਹ ਵਿਭਾਗ ਵੱਲੋਂ ਓਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਭੱਠਲ ਨੇ ਕਿਹਾ ਕਿ ਸ਼੍ਰੀ ਜਗਤਾਰ ਸਿੰਘ ਆਪਣੀ ਨਿਮਰਤਾ ਅਤੇ ਸਾਊ ਸੁਭਾ ਸਦਕਾ ਆਪਣੀ ਸੇਵਾ ਨਿਭਾ ਕੇ ਗਏ ਹਨ, ਜਿਸ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਨਿਰਨਲ ਸਿੰਘ, ਐਸ ਐਸ ਪੀ ਦਫ਼ਤਰ, ਰਵਿੰਦਰ ਸ਼ਰਮਾ ਸਿੱਖਿਆ ਵਿਭਾਗ, ਮਨਜਿੰਦਰ ਸਿੰਘ ਖਜ਼ਾਨਾ ਵਿਭਾਗ, ਹਰਸ਼ ਕੁਮਾਰ ਕੰਜ਼ਿਊਮਰ ਕੋਰਟ, ਹਰਪਾਲ ਸਿੰਘ ਡੀ ਸੀ ਦਫਤਰ, ਬੂਟਾ ਸਿੰਘ ਖੇਤੀਬਾੜੀ ਦਫ਼ਤਰ, ਮੱਖਣ ਸਿੰਘ ਸਮਾਜਿਕ ਸੁਰੱਖਿਆ ਵਿਭਾਗ, ਸ਼ਵਿੰਦਰ ਸਿੰਘ ਡੀ ਪੀ ਆਰ ਓ ਦਫ਼ਤਰ, ਪ੍ਰਦੀਪ ਕੁਮਾਰ, ਅਵਤਾਰ ਸਿੰਘ ਬਡਬਰ, ਗੁਰਪ੍ਰੀਤ ਸਿੰਘ ਵੀ ਆਏ।ਸਾਰਿਆਂ ਨੇ ਓਹਨਾਂ ਨੂੰ ਵਧਾਈ ਦਿੱਤੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।
ਸ਼੍ਰੀ ਬਲਵੰਤ ਸਿੰਘ ਭੁੱਲਰ, ਜ਼ਿਲਾ ਖਜ਼ਾਨਾ ਅਫ਼ਸਰ, ਤਪਾ ਨੂੰ ਜਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ ਦਾ ਚਾਰਜ ਸੌਂਪਿਆ ਗਿਆ।