ਤ੍ਰਿਪਤ ਬਾਜਵਾ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਮੰਤਰੀ ਵਜੋਂ ਅਹੁਦਾ ਸੰਭਾਲਿਆ

TRIPAT BAJWA
Tripat Bajwa He assumes charge as Minister for Rural Development and Panchayats
 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਤ੍ਰਿਪਤ ਬਾਜਵਾ ਵੱਲੋਂ  ਸੰਭਾਲਿਆ ਗਿਆ ਅਹੁਦਾ  

ਚੰਡੀਗੜ੍ਹ 28 ਸਤੰਬਰ  2021

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਮੰਤਰੀ  ਸ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਮਹਿਕਮੇ ਦਾ ਕਾਰਜਭਾਰ ਸੰਭਾਲਿਆ ਗਿਆ l ਸ ਬਾਜਵਾ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਪੰਜਾਬ ਸਿਵਲ ਸਕੱਤਰੇਤ ਦੀ ਸੱਤਵੀਂ ਮੰਜ਼ਿਲ ਤੇ ਸਥਿਤ ਕਮਰਾ ਨੰਬਰ 35 ਵਿਖੇ ਆਪਣੇ ਸਰਕਾਰੀ ਦਫਤਰ ਵਿਖੇ ਕੰਮਕਾਰ ਸੰਭਾਲਿਆ l ਅਹੁਦਾ ਸੰਭਾਲਣ ਮਗਰੋਂ ਸ ਤ੍ਰਿਪਤ ਬਾਜਵਾ ਨੇ ਕਿਹਾ ਕਿ ਇਹ ਨਵੀਂ ਸਰਕਾਰ ਨਵੇਂ ਜੋਸ਼ ਉਤਸ਼ਾਹ ਅਤੇ ਨਵੀਂ ਦਿਸ਼ਾ ਦੇ ਨਾਲ ਕੰਮ ਕਰੇਗੀ ਅਤੇ ਜੋ ਵਾਅਦੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸਨ ਉਹ ਇੰਨ ਬਿੰਨ ਪੂਰੇ ਕੀਤੇ ਜਾਣਗੇ l ਉਨ੍ਹਾਂ ਕਿਹਾ ਕਿ  ਲੋਕਾਂ ਨੇ ਸ. ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਤੋਂ ਬਹੁਤ ਉਮੀਦਾਂ ਹਨ ਅਤੇ ਅਸੀਂ ਸਾਰੇ ਮੰਤਰੀ ਇਕ ਟੀਮ ਵਾਂਗੂੰ ਕੰਮ ਕਰਾਂਗੇ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ l

ਹੋਰ ਪੜ੍ਹੋ :-ਆਪਣਾ ਕਿਰਦਾਰ ਨਹੀਂ ਬਦਲ ਸਕਦੀ ਕਾਂਗਰਸ, ਭ੍ਰਿਸ਼ਟਾਚਾਰ ਅਤੇ ਚੰਨੀ ਚਲਣਗੇ ਨਾਲ- ਨਾਲ: ਰਾਘਵ ਚੱਢਾ

ਇਸ ਮੋਕੇ ਉਚੇਚੇ ਤੌਰ ਤੇ ਸ਼੍ਰੀ ਓਪੀ ਸੋਨੀ, ਸਿਹਤ ਮੰਤਰੀ, ਪੰਜਾਬ, ਸ਼੍ਰੀ ਨਵਤੇਜ ਸਿੰਘ ਚੀਮਾ, ਸ਼੍ਰੀ ਵਰਿੰਦਰਮੀਤ ਸਿੰਘ ਪਾਹੜਾ, ਸ਼੍ਰੀ ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸ਼੍ਰੀ.  ਭਗਵੰਤ ਸਿੰਘ ਸੱਚਰ ਅਤੇ ਸ੍ਰੀ ਇੰਦਰਪਾਲ ਸਿੰਘ ਚਿੰਪੂ ਹਾਜ਼ਰ ਸਨ