ਟਿ੍ਪਲ ਜੰਪ: ਕੌਮੀ ਅਥਲੀਟ ਸੁਖਪ੍ਰੀਤ ਅਤੇ ਗੁਰਦੀਪ ਨੇ ਮਾਰੀ ਬਾਜ਼ੀ

—ਹੁਣ ਰਾਜ ਪੱਧਰੀ ਖੇਡਾਂ ’ਚ ਦਿਖਾਉਣਗੇ ਜੌਹਰ

ਬਰਨਾਲਾ, 23 ਸਤੰਬਰ :-  

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਤਹਿਤ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲਾ ਪੱਧਰੀ ਮੁਕਾਬਲੇ ਸਫਲਤਾਪੂਰਵਕ ਸਮਾਪਤ ਹੋ ਗਏ ਹਨ। ਜ਼ਿਲਾ ਬਰਨਾਲਾ ’ਚੋਂ ਵੱਡੀ ਗਿਣਤੀ ਖਿਡਾਰੀ ਜ਼ਿਲਾ ਖੇਡਾਂ ’ਚੋਂ ਤਗਮੇ ਹਾਸਲ ਕਰਨ ਤੋਂ ਬਾਅਦ ਹੁਣ ਰਾਜ ਪੱਧਰੀ ਖੇਡਾਂ ’ਚ ਭਾਗ ਲੈਣਗੇ, ਜਿਨਾਂ ਵਿਚ ਕਈ ਕੌਮੀ ਅਤੇ ਕੌਮਾਂਤਰੀ ਖਿਡਾਰੀ ਵੀ ਸ਼ੁਮਾਰ ਹਨ।
ਅਥਲੀਟ ਸੁਖਪ੍ਰੀਤ ਸਿੰਘ (ਅੰਡਰ 21) ਵਾਸੀ ਪੰਧੇਰ ਜੋ ਕਿ ਪਿਛਲੇ ਦਿਨੀਂ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਦੱਖਣੀ ਅਫਰੀਕਾ ਵਿਚ ਕੈਂਪ ਲਗਾ ਕੇ ਆਇਆ ਹੈ, ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਅੰਡਰ 21 ਟਿ੍ਪਲ ਜੰਪ ’ਚ ਸੋਨ ਤਗਮਾ ਹਾਸਲ ਕੀਤਾ। ਸੁਖਪ੍ਰੀਤ ਹੁਣ ਰਾਜ ਪੱਧਰੀ ਮੁਕਾਬਲਿਆਂ ’ਚ ਹਿੱਸਾ ਲਵੇਗਾ। ਸੁਖਪ੍ਰੀਤ ਸਿੰਘ ਟਿ੍ਰਪਲ ਜੰਪ ਵਿਚ 2019 ’ਚ ਸਕੂਲ ਨੈਸ਼ਨਲ ਮੈਡਿਲਸਟ, 2021 ’ਚ ਜੂਨੀਅਰ ਨੈਸ਼ਨਲ ਮੈਡਲਿਸਟ, 2022 ’ਚ ਜੂਨੀਅਰ ਫੈਡਰੇਸ਼ਨ ਕੱਪ ਮੈਡਲਿਸਟ ਹੈ। ਉਸ ਨੇ ਦੱਸਿਆ ਕਿ ਉਹ 2020 ਤੋਂ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਵਿਖੇ ਟ੍ਰੇਨਿੰਗ ਕਰ ਰਿਹਾ ਹੈ।
ਇਸੇ ਤਰਾਂ ਨੈਸ਼ਨਲ ਅਥਲੀਟ ਗੁਰਦੀਪ ਸਿੰਘ ਕਲੇਰ ਵਾਸੀ ਬਰਨਾਲਾ (ਅੰਡਰ 21) ਨੇ ਵੀ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਿਆ, ਜਿਸ ਨੇ 2021 ’ਚ ਪੰਜਾਬੀ ਯੂਨੀਵਰਸਿਟੀ ਵਿਚ ਅਤੇ 2022 ’ਚ ਸੀਨੀਅਰ ਓਪਨ ਸਟੇਟ ’ਚ ਮੈਡਲ ਹਾਸਲ ਕੀਤਾ।  ਗੁਰਦੀਪ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਡਰ 21 ਟਿ੍ਰਪਲ ਜੰਪ ਵਿਚ ਸਿਲਵਰ ਮੈਡਲ ਹਾਸਲ ਕੀਤਾ ਹੈ, ਜੋ ਹੁਣ ਸਟੇਟ ਖੇਡਾਂ ਵਿਚ ਹਿੱਸਾ ਲਵੇਗਾ।
ਇਸ ਮੌਕੇ ਅਥਲੈਟਿਕਸ ਦੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ’ਚੋਂ ਵੱਡੀ ਗਿਣਤੀ ਅਥਲੀਟ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣਗੇ, ਜੋ ਕਿ ਬਰਨਾਲੇ ਦਾ ਨਾਮ ਪੰਜਾਬ ਭਰ ਵਿਚ ਚਮਕਾਉਣਗੇ।

 

ਹੋਰ ਪੜੋ :-  ਹਰਦੇਵ ਦਿਲਗੀਰ ਨੇ ਆਪਣੀ ਗੀਤਕਾਰੀ ਰਾਹੀਂ ਪੰਜਾਬ ਦੇ ਲੋਕ ਸੰਗੀਤ ਨੂੰ  ਵੰਨ ਸੁਵੰਨਤਾ ਨਾਲ ਭਰਪੂਰ ਕੀਤਾ- ਗੁਰਭਜਨ ਗਿੱਲ