ਦੇਸ਼ ਭਰ ਦੇ ਲੇਖਕਾਂ, ਕਵੀਆਂ, ਸਮਾਜਿਕ ਅਤੇ ਇਤਿਹਾਸਕਾਰਾਂ ਨੇ ਜਲਿਆਂ ਵਾਲਾ ਬਾਗ ਦੇ ਇਤਿਹਾਸ ਅਤੇ ਮੌਜੁਦਾ ਹਾਲਾਤਾਂ ਤੇ ਖੁਲ ਕੀਤੀ ਗੱਲ
ਅੰਮਿ੍ਰਤਸਰ, 23 ਅਪ੍ਰੈਲ 2022
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ ਸਰਵ ਭਾਰਤੀ ਪ੍ਰਗਤੀਸੀਲ ਲੇਖਕ ਸੰਘ ਵਲੋਂ ਜਲਿਆਂ ਵਾਲਾ ਬਾਗ: ਅਤੀਤ ਅਤੇ ਵਰਤਮਾਨ ਵਿਸੇ ‘ਤੇ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਅੱਜ ਤੋਂ ਸੁਰੂ ਹੋ ਗਈ। ਯੂਨੀਵਰਸਿਟੀ ਦੀ ਜਲਿਆਂ ਵਾਲਾ ਬਾਗ ਚੇਅਰ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ ਦੇ ਸਹਿਯੋਗ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਆਯੋਜਿਤ ਇਸ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਨਾਮੀ ਅਤੇ ਲੇਖਕ ਸੰਸਥਾਵਾਂ ਦੇ ਨੁਮਾਇੰਦਯਿਆਂ ਨੇ ਸਾਂਝੇ ਤੋਰ ਤੇ ਕੀਤਾ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਝੂਠਾ ਪ੍ਰਚਾਰ: ਮਾਲਵਿੰਦਰ ਸਿੰਘ ਕੰਗ
ਇਸ ਮੌਕੇ ਵੱਖ ਵੱਖ ਸੂਬਿਆਂ ਤੋਂ ਆਏ ਲੇਖਕਾਂ ਅਤੇ ਸਾਹਿਤ, ਸਮਾਜ, ਇਤਿਹਾਸ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤੀ ਪ੍ਰਗਤੀਸੀਲ ਲੇਖਕ ਸੰਘ ਦੇ ਪ੍ਰਧਾਨ ਸੁਖਦੇਵ ਸਿਰਸਾ ਨੇ ਦੱਸਿਆ ਕਿ ਜਲਿਆਂ ਵਾਲਾ ਬਾਗ਼ ਤੇ ਅਧਾਰਿਤ ਇਸ ਦੋ ਰੋਜ਼ਾਂ ਰਾਸ਼ਟਰੀਯ ਕਾਨਫਰੰਸ ਨੂੰ ਆਯੋਜਿਤ ਕਰਨ ਦਾ ਮਕਸਦ ਉਸ ਜਲਿਆਂ ਵਾਲਾ ਬਾਗ਼ ਵਿਚ ਵਾਪਰੇ ਹਤਿਆ ਕਾਂਡ ਨਾਲ ਰਾਸ਼ਟਰ ਅੰਦੋਲਨ ਤੇ ਕੀ ਅਸਰ ਪਿਆ ਅਤੇ ਮੌਜੁਦਾ ਸਮੇਂ ਵਿਚ ਨੌਜਵਾਨ ਪੀੜੀ ਜਲਿਆਂ ਵਾਲਾ ਬਾਗ਼ ਚ ਹੋਏ ਘਟਨਾਕਰਮ ਤੋਂ ਕੀ ਸੇਧ ਲੈਂਦੀ ਹੈ ਇਹ ਜਾਨਣ ਲਈ ਇਸਦਾ ਆਯੌਜਨ ਕੀਤਾ ਗਿਆ ਹੈ। ਉਨਾਂ ਦਸਿਆਂ ਕਿ ਇਥੇ ਮੌਜੂਦ ਸਾਰੀਆਂ ਸਖਸਿਯਤਾਂ ਵਲੋਂ ਜਲਿਆਂ ਵਾਲਾ ਬਾਗ਼ ਦੇ ਇਤਿਹਾਸ ਅਤੇ ਮੌਜੁਦਾ ਹਾਲਾਤਾਂ ਉੱਤੇ ਗੱਲ ਕੀਤੀ ਗਈ। ਇਸ ਮੌਕੇ ਹਰਿੰਦਰ ਸੋਹਲ ਨੇ ਦੇਸ਼ ਭਗਤੀ ਦੇ ਗੀਤ ਗਾਕੇ ਪ੍ਰੋਗਰਾਮ ਨੂੰ ਅੱਗੇ ਤੋਰੀਆਂ।
ਇਸ ਮੌਕੇ ਪ੍ਰਸਿੱਧ ਲੇਖਕ ਅਤੇ ਪਤਰਕਾਰ ਪਰੰਜਯੰ ਗੁਹਾ ਠਾਕੁਰਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਪੀੜੀ ਸੋਸ਼ਲ ਮੀਡਿਆ ਤੇ ਜਿਆਦਾ ਸਮਾਂ ਬਿਤਾ ਕੇ ਆਪਣੇ ਦੇਸ਼ ਦੇ ਇਤਿਹਾਸ ਅਤੇ ਪਿਛੋਕੜ ਨੂੰ ਭੁਲਾਈ ਬੈਠੀ ਹੈ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਜਲਿਆਂ ਵਾਲਾ ਬਾਗ਼ ਦੇ ਅਤੀਤ ਅਤੇ ਮੌਜੁਦਾ ਹਾਲਾਤਾਂ ਨੂੰ ਜਾਨਣਾ ਚਾਹੀਦਾ ਹੈ, ਕਿਉਂਕਿ ਉਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਜਲਿਆਂ ਵਾਲਾ ਬਾਗ਼ ਦੇ ਘਟਨਾਕ੍ਰਮ ਤੋਂ ਬਾਅਦ ਹੀ ਬਿ੍ਰਟਿਸ਼ ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋਈ ਸੀ। ਉਨਾਂ ਕਿਹਾ ਕਿ ਦੇਸ਼ ਵਿਚ ਵਾਪਰ ਰਹੀ ਘਟਨਾਵਾਂ ਪਿੱਛੇ ਸੋਸ਼ਲ ਮੀਡਿਆ ਤੇ ਫੈਲਾਈਆਂ ਜਾ ਰਿਹਾ ਝੂਠ ਹੀ ਹੈ, ਜੋ ਲੋਕਾਂ ਦੇ ਕਤਲੇਆਮ ਦਾ ਵੱਡਾ ਕਾਰਨ ਹੈ। ਉਨਾਂ ਕਿਹਾ ਕਿ ਸਰਕਾਰਾਂ ਇਸਤੇ ਨਕੇਲ ਕੱਸਣ ਦੀ ਬਜਾਏ, ਸੋਸ਼ਲ ਮੀਡਿਆ ਦਾ ਲਾਹਾ ਲੈਕੇ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ।
ਇਸ ਮੌਕੇ ਹੰਟਰ ਕਮਿਸ਼ਨ ਤੇ ਬੋਲਦਿਆਂ ਤੀਸਰਾ ਸਿਤਲਵਾੜ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਇਆਂ ਹੈ ਕਿ ਜਲਿਆਂ ਵਾਲਾ ਬਾਗ਼ ਤੇ ਕਹਿਰ ਢਾਹੁਣ ਵਾਲੇ ਜਨਰਲ ਡਾਇਰ ਨੇ ਮਨੀਆਂ ਹੈ ਕਿ ਉਸਨੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਇਸ ਹਤੀਆਂ ਕਾਂਡ ਨੂੰ ਅੰਜਾਮ ਦਿਤਾ ਸੀ। ਉਨਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਅਜਿਹੇ ਜਨਰਲ ਡਾਇਰ ਮੌਜੂਦ ਹੱਨ ਜਿਹਨਾਂ ਕਾਰਨ ਦੇਸ਼ ਭਰ ਵਿਚ ਦੰਗੇ, ਕਤਲੇਆਮ ਅਤੇ ਹੋਰ ਖੂਨੀ ਘਟਨਾਵਾਂ ਵਾਪਰ ਰਹੀਆਂ ਹਨ। ਉਨਾਂ ਕਿਹਾ ਕਿ ਹੰਟਰ ਕਮਿਸ਼ਨ ਨੇ ਹੀ ਜਨਰਲ ਡਾਇਰ ਦੇ ਜਲਿਆਂ ਵਾਲਾ ਬਾਗ਼ ਵਿਚ ਕੀਤੇ ਕਤਲੇਆਮ ਪਿੱਛੇ ਮੰਸ਼ਾ ਅਤੇ ਮਾੜੀ ਸੋਚ ਨੂੰ ਦੁਨੀਆਂ ਸਾਮਣੇ ਰੱਖੀਆਂ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਜਲਿਆਂ ਵਾਲਾ ਬਾਗ਼ ਦੇ ਇਤਿਹਾਸ ਤੇ ਖੋਜ ਕਰ ਰਹੇ ਖੋਜਕਰਤਾਵਾਂ ਨੂੰ ਕਿਹਾ ਕਿ ਉਹ ਪਤਾ ਕਰਨ ਕਿ ਅਜਿਹੀ ਕਿਹੜੀ ਗੱਲ ਸੀ, ਜਿਸ ਨੇ ਅੰਗਰੇਜ਼ੀ ਸਰਕਾਰ ਵਿਚ ਸ਼ਾਮਿਲ ਭਾਰਤੀਆਂ ਫੌਜ ਨੇ ਆਪਣੇ ਲੋਕਾਂ ਤੇ ਗੋਲੀ ਚਲਾਉਣ ਲਯੀ ਮਜਬੂਰ ਕਰ ਦਿਤਾ। ਉਨਾਂ ਕਿਹਾ ਕਿ ਕੀ ਉਨਾਂ ਫੋਜੀਆਂ ਨੇ ਆਪਣੇ ਲੋਕਾਂ ਤੇ ਗੋਲੀਆਂ ਚਲਾਉਣ ਬਾਰੇ ਕੁਝ ਨਹੀਂ ਸੋਚਿਆਂ ਇਸ ਮੌਕੇ ਲੇਖਕਾਂ ਨੇ ਕਿਹਾ ਕਿ ਜਲਿਆਂ ਵਾਲਾ ਬਾਗ਼ ਦੀ ਗੱਲ ਜਦੋਂ ਵੀ ਕੀਤੀ ਜਾਵੇਗੀ ਤਾਂ ਸਰਦਾਰ ਊਧਮ ਸਿੰਘ ਦਾ ਨਾਂ ਜਰੂਰ ਯਾਦ ਰੱਖੀਆਂ ਜਾਵੇਗਾ। ਉਨਾਂ ਕਿਹਾ ਕਿ ਇਸ ਤੋਂ ਬਾਅਦ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਅਨੇਕਾਂ ਕ੍ਰਾਂਤੀਕਾਰੀ ਡਟ ਕੇ ਅੰਗਰੇਜ਼ੀ ਹਕੂਮਤ ਦਾ ਸਾਹਮਣਾ ਕਰਨ ਲਗ ਪਏ ਇਸ ਮੌਕੇ ਗੁਲਜਾਰ ਸਿੰਘ ਸੰਧੂ ਨੇ ਕਿਹਾ ਕਿ 1919 ਵਿਚ ਜੋ ਜਲਿਆਂ ਵਾਲਾ ਬਾਗ਼ ਵਿਚ ਵਾਪਰੀਆਂ ਉਹ ਜਿਸਮਾਨੀ ਕਤਲੇਆਮ ਸੀ, ਪਰ ਹੁਣ ਆਤਮਿਕ ਕਤਲੇਆਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਸਾਨੂ ਸਾਰੀਆਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਜਲਿਆਂ ਵਾਲਾ ਬਾਗ਼ ਨੂੰ ਆਪਣੀ ਰਾਜਨੀਤੀ ਲਈ ਨਾ ਵਰਤਣ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਰਬਜੋਤ ਸਿੰਘ ਸੋਹਲ ਨੇ ਜਲਿਆਂ ਵਾਲਾ ਬਾਗ਼ ਤੇ ਅਧਾਰਿਤ ਆਪਣੀ ਇਕ ਕਵਿਤਾ ਪੇਸ਼ ਕਰ ਕੇ ਸਾਰੀਆਂ ਨੂੰ ਭਾਵੁਕ ਕਰ ਦਿਤਾ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਰਬਜੋਤ ਸਿੰਘ ਸੋਹਲ ਨੇ ਜਲਿਆਂ ਵਾਲਾ ਬਾਗ਼ ਤੇ ਅਧਾਰਿਤ ਆਪਣੀ ਇਕ ਕਵਿਤਾ ਪੇਸ਼ ਕਰ ਕੇ ਸਾਰੀਆਂ ਨੂੰ ਭਾਵੁਕ ਕਰ ਦਿਤਾ।
ਇਸ ਮੌਕੇ ਪ੍ਰੋਫੈਸਰ ਤੇਜਵੰਤ ਸਿੰਘ ਗਿੱਲ ਨੇ ਆਪਣੇ ਸੁਵਾਗਤੀ ਭਾਸ਼ਣ ਵਿਚ ਕਿਹਾ ਕਿ ਅਜਿਹੀ ਯਾਦਗਾਰ ਨੂੰ ਬਣਾਏ ਰੱਖਣਾ ਆਪਣੇ ਆਪ ਵਿਚ ਬਹੁਤ ਵੱਡੀ ਚੁਣੌਤੀ ਹੈ। ਉਨਾਂ ਕਿਹਾ ਕਿ ਜਲਿਆਂ ਵਾਲਾ ਬਾਗ਼ ਦੇ ਅਤੀਤ ਅਤੇ ਮੌਜੁਦਾ ਹਾਲਾਤਾਂ ਤੇ ਖੁਲ ਕੇ ਗੱਲ ਕਰਨਾ ਬਹੁਤ ਲਾਜਮੀ ਹੈ।
ਇਸ ਮੌਕੇ ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਪਰੰਜਯੰ ਗੁਹਾ ਠਾਕੁਰਤਾ, ਸਤਪਾਲ ਦਾਨਿਸ਼, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਦਾਨਿਸ਼, ਵਿਭੂਤੀ ਨਾਰਾਇਣ ਰਾਏ, ਗੁਲਜਾਰ ਸਿੰਘ ਸੰਧੂ, ਖਾਲਿਦ ਹੁਸੈਨ, ਤੀਸਰਾ ਸਿਤਲਵਾੜ, ਸ਼ਾਮਸ਼ੂਲ ਇਸਲਾਮ, ਪ੍ਰੋਫੈਸਰ ਪਰਮਿੰਦਰ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ ਸੋਹਲ, ਸੁਰਜੀਤ ਬਰਾੜ, ਚੌਥੀ ਰਾਮ ਯਾਦਵ, ਅਮਨਦੀਪ ਸਿੰਘ ਬਲ, ਜਗਮੋਹਨ ਸਿੰਘ, ਸਵਿੰਦਰਪਾਲ ਕੌਰ, ਚਮਨ ਲਾਲ, ਗੋਪਾਲ ਜੀ ਪ੍ਰਧਾਨ, ਬਲਜੀਤ ਸਿੰਘ ਵਿਰਕ ਅਤੇ ਕੁਲਦੀਪ ਸਿੰਘ ਆਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਮੌਕੇ ਦੇਸ਼ ਭਰ ਤੋਂ ਪਹੁੰਚੇ ਮੰਨੇ ਪ੍ਰਮੰਨੇ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਾਰੀਆਂ ਨੂੰ ਮੰਤਰ ਮੁਗਧ ਕਰਕੇ ਰੱਖ ਦਿਤਾ।