ਸੇਵਾ ਕੇਂਦਰਾਂ ਵਿਚ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ-ਡੀ. ਸੀ

DC SBS NAGAR
DC SBS NAGAR
ਨਵਾਂਸ਼ਹਿਰ, 21 ਅਕਤੂਬਰ : 
ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਖੇ ਸੱਭਿਆਚਰ ਅਤੇ ਸੈਰ-ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈੱਡ ਐਂਡ ਬਰੇਕਫਾਸਟ ਹੋਮਸਟੇਅ ਸਕੀਮ ਹੁਣ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਉਪਲਬੱਧ ਹੋਣਗੀਆਂ। ਉਨਾਂ ਦੱਸਿਆ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈੱਡ ਐਂਡ ਬਰੇਕਫਾਸਟ ਹੋਮਸਟੇਅ ਸਕੀਮ ਲਈ ਸੇਵਾ ਫੀਸ 50 ਰੁਪਏ ਤੈਅ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਦੋਵਾਂ ਸੇਵਾਵਾਂ ਦੀ ਗੋਲਡ ਕੈਟਾਗਰੀ ਲਈ ਸਰਕਾਰੀ ਫੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫੀਸ 3 ਹਜ਼ਾਰ ਰੁਪਏ ਰੱਖੀ ਗਈ ਹੈ। ਉਨਾਂ ਕਿਹਾ ਕਿ ਬਿਨੈਕਾਰ ਖ਼ੁਦ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਲਿੰਕ https://eservices.punjab.gov.in ’ਤੇ ਜਾ ਕੇ ਇਨਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ ਜਾਂ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਲੋੜੀਂਦੇ ਦਸਤਾਵੇਜ਼ਾਂ ਸਮੇਤ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਬਿਨੈਕਾਰ ਨੂੰ ਕਿਸੇ ਵੀ ਦਫ਼ਤਰ ਵਿਚ ਕੋੀ ਵੀ ਦਸਤਾਵੇਜ਼ ਜਮਾਂ ਕਰਵਾਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਸੇਵਾਵਾਂ ਜ਼ਿਲੇ ਦੇ ਸਮੂਹ 17 ਸੇਵਾ ਕੇਂਦਰਾਂ ਵਿਚ ਸ਼ੁਰੂ ਹੋ ਗਈਆਂ ਹਨ ਅਤੇ ਇਨਾਂ ਲਈ ਨਜ਼ਦੀਕੀ ਸੇਵਾ ਕੇਂਦਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
-ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ।
Spread the love