ਜਾਨਲੇਵਾ ਜਮਾਂਦਰੂ ਦਿਲ ਦੇ ਨੁਕਸ ਵਾਲੇ ਦੋ ਸਾਲਾ ਬੱਚੇ ਨੂੰ ਫੋਰਟਿਸ ਮੋਹਾਲੀ ਵਿੱਚ ਮਿਲੀ ਨਵੀਂ ਜ਼ਿੰਦਗੀ
—-ਸਰਜਰੀ ਵਿੱਚ ਦੇਰੀ ਬੱਚੇ ਦੇ ਦਿਲ ਅਤੇ ਫੇਫ਼ੜਿਆਂ ਨੂੰ ਕਰ ਸਕਦੀ ਹੈ ਪ੍ਰਭਾਵਿਤ ਅਤੇ ਖਤਰਨਾਕ ਪੇਚੀਦਗੀਆਂ ਦਾ ਬਣ ਸਕਦੀ ਹੈ ਕਾਰਨ
ਬਠਿੰਡਾ, 30 ਨਵੰਬਰ, 2022:
ਫੋਰਟਿਸ ਹਸਪਤਾਲ, ਮੋਹਾਲੀ ਨੇ ਜਾਨਲੇਵਾ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜ੍ਹਿਤ ਦੋ ਸਾਲ ਦੇ ਬੱਚੇ ਨੂੰ ਨਵਾਂ ਜੀਵਨ ਦੇ ਕੇ ਬੱਚੇ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਪਰੇਸ਼ਾਨੀ ਤੋਂ ਮੁਕਤੀ ਦਵਾਈ ਹੈ। ਦੋ ਸਾਲ ਦੇ ਬੱਚੇ ਦੇ ਮਾਤਾ-ਪਿਤਾ ਇੱਕ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੇ ਬੱਚੇ ਦਾ ਵਜ਼ਨ ਘੱਟ ਸੀ, ਉਸ ਨੂੰ ਕੁੱਝ ਖਾਣ ਦੇ ਨਾਲ-ਨਾਲ ਸਾਂਹ ਲੈਣ ਵਿੱਚ ਪਰੇਸ਼ਾਨੀ ਸੀ ਅਤੇ ਉਸ ਨੂੰ ਸਾਇਨੋਸਿਸ (ਬੁੱਲਾਂ ਦੇ ਨੇੜੇ-ਤੇੜੇ ਨੀਲਾਪਣ) ਸੀ। ਬਠਿੰਡਾ ਸ਼ਹਿਰ ਦੇ ਇਹ ਮਾਤਾ-ਪਿਤਾ ਆਪਣੇ ਬੱਚੇ ਨੂੰ ਲੈ ਕੇ ਬੀਤੇ ਅਗਸਤ 2022 ਨੂੰ ਫੋਰਟਿਸ ਹਸਪਤਾਲ, ਮੋਹਾਲੀ ਦੇ ਪੀਡੀਆਟ੍ਰਿਕ ਕਾਰਡੀਅਕ ਸਾਇੰਸੇਜ ਡਿਪਾਰਟਮੈਂਟ ਦੇ ਸੀਨੀਅਰ ਕੰਸਲਟੈਂਟ ਡਾ. ਰਜਤ ਗੁਪਤਾ ਨੂੰ ਮਿਲੇ ਅਤੇ ਬੱਚੇ ਦੀ ਸਮੱਸਿਆ ਤੋਂ ਜਾਣੂ ਕਰਵਾਇਆ।
ਮੈਡੀਕਲ ਜਾਂਚ ਨਾਲ ਪਤਾ ਲੱਗਾ ਕਿ ਬੱਚੇ ਨੂੰ ਟੇਟ੍ਰਾਲੌਜੀ ਆਫ਼ ਫੈਲੋਟ – ਕੌਂਜੇਂਟਲ ਹਾਰਟ ਡਿਫੇਕਟਸ (ਸੀਐਚਡੀ) (ਜਮਾਂਦਰੂ ਦਿਲ ਦਾ ਨੁਕਸ) ਸੀ। ਇਸ ਕਾਰਨ ਘੱਟ ਆਕਸੀਜਨ ਵਾਲਾ ਖੂਨ ਦਿਲ ਤੋਂ ਬਾਹਰ ਨਿਕਲ ਕੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਚਲਾ ਜਾਂਦਾ ਹੈ।
‘ਜਮਾਂਦਰੂ’ (ਕੌਂਜੇਂਟਲ) ਸ਼ਬਦ ਜਨਮ ਦੇ ਸਮੇਂ ਮੌਜੂਦ ਇੱਕ ਨੁਕਸ ਨੂੰ ਦਰਸਾਉਂਦਾ ਹੈ, ਜਿਸ ਵਿੱਚ ਦਿਲ ਵਿੱਚ ਛੇਕ, ਵਾਲਵ ਦੀ ਜਕੜਨ ਤੋਂ ਲੈ ਕੇ ਗੁੰਝਲਦਾਰ ਦਿਲ ਦੀ ਬਿਮਾਰੀ ਤੱਕ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਲਾਜ ਵਿੱਚ ਦੇਰੀ ਜੀਵਨ ਦੇ ਲਈ ਖਤਰਾ ਪੈਦਾ ਕਰ ਸਕਦੀ ਹੈ।
ਸੀਨੀਅਰ ਕਾਰਡੀਅਕ ਸਰਜਨ ਡਾ. ਟੀਐਸ ਮਹੰਤ ਨੇ ਓਪਨ ਹਾਰਟ ਸਰਜਰੀ ਦੇ ਜਰੀਏ ਇਸ ਨੁਕਸ ਨੂੰ ਠੀਕ ਕਰਕੇ ਬੱਚੇ ਨੂੰ ਨਵਾਂ ਜੀਵਨ ਦਿੱਤਾ ਹੈ ਅਤੇ ਆਪਰੇਸ਼ਨ ਦੇ ਪੰਜ ਦਿਨਾਂ ਬਾਅਦ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਅੱਜ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹੈ।
ਦੂਜੇ ਮਾਮਲੇ ਵਿੱਚ, ਇੱਕ 7 ਸਾਲਾ ਮੰਡੇ ਵਿੱਚ ਤੇਜੀ ਨਾਲ ਸਾਂਹ ਲੈਣਾ, ਜਿਆਦਾ ਪਸੀਨਾ ਆਉਣਾ, ਖਰਾਬ ਵਾਧਾ ਅਤੇ ਸਰੀਰ ਦਾ ਪੀਲਾ ਹੋਣ ਵਰਗੇ ਲੱਛਣ ਨਜ਼ਰ ਆ ਰਹੇ ਸਨ। ਬੱਚੇ ਦੀ ਅਜਿਹੀ ਹਾਲਤ ਦੇ ਕਾਰਨ ਉਸ ਨੂੰ ਹਾਲ ਹੀ ਵਿੱਚ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਲਿਆਇਆ ਗਿਆ ਸੀ। ਇਥੇ ਮੈਡੀਕਲ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੱਚੇ ਨੂੰ ਕੋਆਰਕਟੇਸ਼ਨ ਆਫ਼ ਏਓਰਟਾ (ਸਰੀਰ ਦੀ ਮੁੱਖ ਧਮਣੀ ਦਾ ਸੁੰਗੜਨਾ) ਸੀ। ਇਹ ਨੁਕਸ ਦਿਲ ਉਤੇ ਬੇਹੱਦ ਜਿਆਦਾ ਦਬਾਅ ਪਾਉਂਦਾ ਹੈ ਅਤੇ ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਰੀਜ਼ ਦੀ ਦਿਲ ਦੀ ਧੜਕਨ ਦੀ ਰਫਤਾਰ ਨੂੰ ਰੋਕ ਸਕਦਾ ਹੈ।
ਡਾ. ਗੁਪਤਾ ਨੇ ਬੈਲੂਨ ਐਂਜਿਓਪਲਾਸਟੀ ਦੁਆਰਾ ਪੱਟ ਵਿੱਚ ਇੱਕ ਛੋਟੇ ਛੇਕ ਦੇ ਰਾਹੀਂ ਸੁੰਗੜੀ ਹੋਈ ਧਮਣੀ ਨੂੰ ਖੋਲਿਆ, ਜਿਸ ਨਾਲ ਓਪਨ ਹਾਰਟ ਸਰਜਰੀ ਤੋਂ ਬਚਿਆ ਜਾ ਸਕਿਆ। ਬੱਚੇ ਨੂੰ ਇਲਾਜ ਤੋਂ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ ਅਤੇ ਅੱਜ ਉਹ ਸਧਾਰਨ ਜੀਵਨ ਜੀਅ ਰਿਹਾ ਹੈ।
ਇਨ੍ਹਾਂ ਮਾਮਲਿਆਂ ਉਤੇ ਚਾਨਣਾ ਪਾਉਂਦੇ ਹੋਏ, ਡਾ. ਗੁਪਤਾ ਨੇ ਕਿਹਾ, ‘‘ਕੌਂਜੇਂਟਲ ਹਾਰਟ ਡਿਫੇਕਟਸ’’ ਦਾ ਛੇਤੀ ਪਤਾ ਲਗਾਉਣ ਦੇ ਲਈ ਜਾਗਰੁਕਤਾ ਫੈਲਾਉਣ ਦੀ ਜਰੂਰਤ ਹੈ। ਕਦੇ-ਕਦੇ ਦਿਲ ਵਿੱਚ ਨੁਕਸ ਐਨਾ ਵਿਗੜ ਜਾਂਦਾ ਹੈ ਕਿ ਇਸ ਨੂੰ ਕਈਂ ਆਪਰੇਸ਼ਨਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਰਜੀਕਲ ਪ੍ਰਕਿਰਿਆਵਾਂ ਦੀ ਇੱਕ ਲੜੀ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਜੀਵਨ ਲੰਬਾ ਅਤੇ ਸਿਹਤਮੰਦ ਹੋ ਸਕਦਾ ਹੈ।’’
ਫੋਰਟਿਸ ਹਸਪਤਾਲ, ਮੋਹਾਲੀ ਦਾ ਪੀਡੀਆਟ੍ਰਿਕ ਕਾਰਡੀਅਕ ਸਾਇੰਸੇਜ ਡਿਪਾਰਟਮੈਂਟ ਨਾ ਸਿਰਫ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਬਲਕਿ ਪਾਕਿਸਤਾਨ, ਅਫ਼ਗਾਨੀਸਤਾਨ, ਇਰਾਕ, ਮੰਗੋਲੀਆ ਅਤੇ ਦੱਖਣੀ ਅਫ਼ਰੀਕਾ ਤੋਂ ਵੀ ਮਰੀਜ਼ਾਂ ਨੂੰ ਪ੍ਰਾਪਤ ਕਰਨ ਵਾਲਾ ਖੇਤਰ ਦਾ ਇੱਕ-ਮਾਤਰ ਸੈਂਟਰ ਹੈ।