ਵੱਖ—ਵੱਖ ਗਤੀਵਿਧੀਆਂ ਕਰ ਕੇ ਅਧਿਆਪਕ ਹੋਏ ਤਰੋ-ਤਾਜ਼ਾ
ਰੂਪਨਗਰ, 02 ਮਈ 2022
ਜ਼ਿਲ੍ਹਾ ਸਿੱਖਿਆ ਅਫਸਰ ਸ ਜਰਨੈਲ ਸਿੰਘ ਦੀ ਅਗਵਾਈ ਹੇਠ ਪੂਰੇ ਜ਼ਿਲ੍ਹੇ ਵਿੱਚ ਸੀ.ਐੱਚ.ਟੀ ਅਤੇ ਬਲਾਕ ਮਾਸਟਰ ਟਰੇਨਰਾਂ ਦੀ ‘ਵਿੱਦਿਆ ਪ੍ਰਵੇਸ਼’ ਤਹਿਤ ਟਰੇਨਿੰਗ ਕਰਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਟ੍ਰੇਨਿੰਗ ਦੋ ਸਥਾਨਾਂ ਉੱਤੇ ਦਿੱਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸ੍ਰੀ ਅਨੰਦਪੁਰ ਸਾਹਿਬ ਅਤੇ ਡਾਇਟ ਰੂਪਨਗਰ ਵਿੱਚ ਦਿੱਤੀ ਗਈ ਇਸ ਟ੍ਰੇਨਿੰਗ ਵਿੱਚ ‘ਵਿੱਦਿਆ ਪ੍ਰਵੇਸ਼’ ਨਾਲ਼ ਸੰਬੰਧਿਤ ਵੱਖ-ਵੱਖ ਮੁੱਦਿਆਂ ਅਤੇ ਪ੍ਰੀ.ਪ੍ਰਾਇਮਰੀ, ਦਾਖਲਾ, ਮੁਲਾਂਕਣ, ਗਣਿਤ ਅਤੇ ਭਾਸ਼ਾ ਦੇ ਵੱਖ—ਵੱਖ ਪੱਖਾਂ ਉੱਤੇ ਭਰਵੀਂ ਚਰਚਾ ਕੀਤੀ ਗਈ।
ਹੋਰ ਪੜ੍ਹੋ :-ਲੋਕਾਂ ਦੀ ਸੁਰੱਖਿਆ ਲਈ ਐਸਐਸਪੀ ਵੱਲੋਂ ਪੀਸੀਆਰ ਮੋਟਰਸਾਇਕਲ ਝੰਡੀ ਵਿਖਾ ਕੇ ਰਵਾਨਾ ਕੀਤੇ
ਇਸ ਟ੍ਰੇਨਿੰਗ ਵਿੱਚ ਡਿਪਟੀ ਡੀ.ਈ.ਓ ਸ. ਚਰਨਜੀਤ ਸਿੰਘ ਸੋਢੀ ਨੇ ਵੀ ਅਧਿਆਪਕਾਂ ਨੂੰ ਤਨਦੇਹੀ ਨਾਲ਼ ਕਾਰਜ ਕਰਨ ਲਈ ਪ੍ਰੇਰਿਆ। ਸੀ.ਐੱਚ. ਟੀਆਂ ਨੇ ਕਰਾਈਆਂ ਗਈਆਂ ਗਤੀਵਿਧੀਆਂ ਦਾ ਖ਼ੂਬ ਅਨੰਦ ਮਾਣਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ ਭੁਪਿੰਦਰ ਸਿੰਘ ਅਤੇ ਸ੍ਰੀ ਗੁਰਨਾਮ ਚੰਦ ਨੇ ਵੀ ਇਨ੍ਹਾਂ ਟ੍ਰੇਨਿੰਗਾਂ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਗਤੀਵਿਧੀਆਂ ਵਿੱਚ ਰਵਿੰਦਰ ਕੁਮਾਰੀ ਮਲਿਕਪੁਰ, ਸਰਵਜੀਤ ਕੌਰ ਝੱਲੀਆਂ ਕਲਾਂ, ਅਮਨਦੀਪ ਕੌਰ ਝੱਲੀਆਂ ਖੁਰਦ, ਜਸਵਿੰਦਰ ਕੌਰ ਅਮਰਾਲ਼ੀ, ਇੰਦਰਦੀਪ ਕੌਰ ਲਖਮੀਪੁਰ, ਸਵਰਨਜੀਤ ਕੌਰ ਰਤਨਗੜ੍ਹ, ਜਸਵੀਰ ਸਿੰਘ ਨੂਰਪੁਰ ਬੇਦੀ ਤੋਂ ਇਲਾਵਾ ਕਈ ਟੀਮ ਮੈਂਬਰਾਂ ਨੇ ਵੀ ਵਧੀਆ ਕਾਰਗੁਜ਼ਾਰੀ ਦਿਖਾਈ। ਇਨ੍ਹਾਂ ਟ੍ਰੇਨਿੰਗਾਂ ਵਿੱਚ ਸ੍ਰੀ ਰੱਬੀ ਤੋਂ ਇਲਾਵਾ ਲਖਵਿੰਦਰ ਸੈਣੀ ਅਤੇ ਕੁਲਵੰਤ ਸਿੰਘ ਡਾਢੀ ਬਤੌਰ ਰਿਸੋਰਸ ਪਰਸਨ, ਇੰਚਾਰਜ ਬੀ.ਪੀ.ਈ.ਓ ਯੋਗਰਾਜ, ਮਨਜੀਤ ਸਿੰਘ ਮਾਵੀ, ਕਮਿੰਦਰ ਸਿੰਘ, ਸੱਜਨ ਸਿੰਘ, ਦਵਿੰਦਰ ਸਿੰਘ, ਦਵਿੰਦਰਪਾਲ ਸਿੰਘ ਨੇ ਵੀ ਹਾਜ਼ਰੀ ਲੁਆਈ।