ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ ਤਲਾਕਸ਼ੁਦਾ, ਅਣਵਿਆਹੀ ਤੇ ਵਿਧਵਾ ਔਰਤਾਂ ਨੂੰ ਮਦਦ ਮਿਲੇਗੀ: ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ

_Mrs. Preeti Yadav
ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ ਤਲਾਕਸ਼ੁਦਾ, ਅਣਵਿਆਹੀ ਤੇ ਵਿਧਵਾ ਔਰਤਾਂ ਨੂੰ ਮਦਦ ਮਿਲੇਗੀ: ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ
ਰੂਪਨਗਰ, 18 ਅਪ੍ਰੈਲ 2022
ਡਿਪਟੀ ਕਮਿਸਨਰ ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦੇ ਸਸ਼ਕਤੀਕਰਨ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ ਤਲਾਕਸ਼ੁਦਾ, ਅਣਵਿਆਹੀ ਤੇ ਵਿਧਵਾ ਔਰਤਾਂ ਨੂੰ ਵਿਭਿੰਨ ਵਿਭਾਗਾਂ ਵਿਚ ਮਿਲਣ ਵਾਲੀ ਸਹੂਲਤਾਂ ਮੁੱਹਈਆ ਕਰਵਾਈਆਂ ਜਾਣਗੀਆਂ।

ਹੋਰ ਪੜ੍ਹੋ :-ਜ਼ਿਲ੍ਹੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਟੇਟ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪਲੇਅ ਸਕੂਲ ਦੇ ਅੰਤਰਗਤ ਰਜਿਸਟਰ ਕੀਤੇ ਜਾਣਗੇ: ਡਾ. ਪ੍ਰੀਤੀ ਯਾਦਵ

ਡਿਪਟੀ ਕਿਸ਼ਨਰ ਨੇ ਦੱਸਿਆ ਕਿ ਸਮਾਜ ਵਿੱਚ ਔਰਤਾਂ ਦੇ ਸੰਪੂਰਨ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਨੂੰ ਸਮਰੱਥ ਬਣਾਉਣ ਲਈ ਕੁਝ ਨਵੀਂਆਂ ਪਹਿਲਕਦਮੀਆਂ, ਪ੍ਰੋਗਰਾਮਾਂ ਅਤੇ ਪਹਿਲਾਂ ਤੋਂ ਚਲ ਰਹੀਆਂ ਸਕੀਮਾਂ ਰਾਹੀਂ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਰਾਹੀਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਰਾਹੀਂ ਸਰਕਾਰ ਵਲੋਂ ਪਹਿਲਾਂ ਤੋਂ ਚਲਦੀਆਂ ਯੋਜਨਾਵਾਂ ਜਿਸ ਵਿੱਚ ਸਿਹਤ ਵਿਭਾਗ, ਸਮਾਜਿਕ ਸੁੱਰਿਖਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ, ਵਿੱਤ ਵਿਭਾਗ, ਰੋਜਗਾਰ ਉੱਤਪਤੀ ਅਤੇ ਟ੍ਰੇਨਿੰਗ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਖੇਤੀਬਾੜ੍ਹੀ ਵਿਭਾਗ, ਬਾਗਬਾਨੀ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ਼ ਵਿਭਾਗ, ਟ੍ਰਾਂਸਪੋਰਟ, ਲੋਕਲ ਬਾਡੀ ਵਿਭਾਗ, ਮਗਨਰੇਗਾ, ਮਾਲ ਵਿਭਾਗ, ਪੁਲਿਸ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਦੀਆਂ ਯੋਹਨਾਵਾਂ ਸ਼ਾਮਿਲ ਹਨ ਵਲੋਂ ਮਿਲ ਕੇ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲਾਭ ਉਨ੍ਹਾਂ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ ਜਿਨ੍ਹਾਂ ਦੀ ਅਗਵਾਈ ਕੇਵਲ ਔਰਤਾਂ ਵਲੋਂ ਕੀਤੀ ਜਾ ਰਹੀ ਹੈ।
ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਯੋਜਨਾ ਅਨੁਸਾਰ ਨਵੀਆਂ ਪਹਿਲਕਦਮੀਆਂ ਅਤੇ ਸਕੀਮਾਂ ਵੀ ਉਨ੍ਹਾਂ ਪਰਿਵਾਰਾਂ ਲਈ ਜਿਨ੍ਹਾਂ ਦੀ ਅਗਵਾਈ ਜਾਂ ਦੇਖ-ਰੇਖ ਕੇਵਲ ਕਿਸੇ ਔਰਤ ਵਲੋਂ ਕੀਤੀ ਜਾ ਰਹੀ ਹੈ ਜਾਂ ਕੀਤੀਆਂ ਜਾਣਗੀਆਂ ਤਾਂ ਜੋ ਅਜਿਹਿਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਮਾਜ ਵਿੱਚ ਆਪਣੀ ਬਰਾਬਰਤਾ ਨੂੰ ਸੁਨਿਸ਼ਚਿਤ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਔਰਤ ਦੀ ਅਗਵਾਈ ਵਾਲੇ ਘਰ ਉਹ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਬਾਲਗ ਜਾਂ 18 ਸਾਲ ਤੋਂ ਵੱਧ ਉਮਰ ਵਾਲੀ ਔਰਤ ਇਕੱਲੀ ਜਾਂ ਮੁੱਖ ਆਮਦਨ ਕਮਾਉਣ ਵਾਲੀ ਅਤੇ ਫ਼ੈਸਲੇ ਲੈਣ ਵਾਲੀ ਹੁੰਦੀ ਹੈ ਅਤੇ ਪਰਿਵਾਰ ਦੇ ਹੋਰ ਮੈਂਬਰ ਕੇਵਲ ਉਸੇ ਤੇ ਨਿਰਭਰ ਕਰਦੇ ਹਨ, ਜਿਨ੍ਹਾਂ ਵਿੱਚ ਵਿਧਵਾ, ਵਿਛੜੀ ਹੋਈ ਇੱਕਲੀ ਰਹਿ ਰਹੀ ਹੈ, ਤਲਾਕਸ਼ੁਦਾ, ਅਣਵਿਆਹੀ ਔਰਤ ਜੇਕਰ ਉਹ ਪਰਿਵਾਰ ਦੀ ਇੱਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੈ, ਬੇਸਹਾਰਾ ਔਰਤਾਂ, ਵਿਆਹੁਤਾ ਔਰਤਾਂ ਜੇਕਰ ਪਤੀ ਅਪਾਹਜ ਹੈ ਤਾਂ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 4852 ਅਜਿਹੇ ਪਰਿਵਾਰਾਂ ਦੀ ਸ਼ਨਾਖਤ ਆਂਗਨਵਾੜੀ ਵਰਕਰਾਂ ਦੁਆਰਾ ਕੀਤੀ ਗਈ ਹੈ ਅਤੇ ਅੱਗੇ ਵੀ ਕੀਤੀ ਜਾ ਰਹੀ ਹੈ। ਪਿੰਡ ਪੱਧਰ ਅਤੇ ਵਾਰਡ ਪੱਧਰ ‘ਤੇ ਇਹ ਕੰਮ ਆਂਗਨਵਾੜੀ ਵਰਕਰਾਂ ਵਲੋਂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣੇ ਨੇੜੇ ਦੇ ਆਂਗਨਵਾੜੀ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਬਲਾਕ ਪੱਧਰ ਤੇ ਕਿਸੇ ਵੀ ਪ੍ਰਕਾਰ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਿਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ) ਅਤੇ ਜ਼ਿਲ੍ਹਾ ਪੱਧਰ ਤੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਰੂਪਨਗਰ (ਸਪੰਰਕ ਨੰ -01881227327 ਜਾਂ ਈਮੇਲ ਆਈ.ਡੀ- [email protected]) ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
Spread the love