ਸੀ ਆਰ ਐਮ ਸਕੀਮ ਤਹਿਤ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ

*ਕਿਸਾਨ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ: ਡਿਪਟੀ ਕਮਿਸ਼ਨਰ

ਬਰਨਾਲਾ, 30 ਅਗਸਤ :- 

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਦੀ ਅਗਵਾਈ ਵਿੱਚ ਸੀ ਆਰ ਐਮ ਸਕੀਮ ਤਹਿਤ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੁਪਰਸੀਡਰ ਮਸ਼ੀਨਾਂ ਲਈ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ ਗਏ।

ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਇਸ ਸਾਲ ਬਰਨਾਲਾ ਜ਼ਿਲ੍ਹੇ ਵਿਚ ਜ਼ੀਰੋ ਬਰਨਿੰਗ ਦਾ ਟੀਚਾ ਮਿਥਿਆ ਗਿਆ ਹੈ, ਇਸ ਲਈ ਕਿਸਾਨਾਂ ਨੂੰ ਝੋੋਨੇ ਦੀ ਪਰਾਲੀ ਦਾ ਸਾਂਭ ਸੰਭਾਲ ਲਈ ਖੇਤੀ ਮਸ਼ੀਨਰੀ ਸਬਸਿਡੀ ‘ਤੇ ਦੇਣ ਲਈ ਪੰਜਾਬ ਸਰਕਾਰ ਦੇ ਪੋਰਟਲ ਰਾਹੀ 15 ਅਗਸਤ 2022 ਤਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਨਿੱਜੀ ਕਿਸਾਨਾਂ ਨੂੰ 50 ਫ਼ੀਸਦੀ ਅਤੇ ਕੋਪਰੇਟਿਵ ਸੁਸਾਇਟੀ, ਪੰਚਾਇਤਾਂ ਨੂੰ 80 ਫ਼ੀਸਦੀ ਸਬਸਿਡੀ ‘ਤੇ ਖੇਤੀ ਮਸ਼ੀਨਰੀ ਦਿੱਤੀ ਜਾਣੀ ਹੈ। ਇਸ ਅਨੁਸਾਰ ਪੋਰਟਲ ‘ਤੇ 2047 ਅਰਜ਼ੀਆਂ   ਪ੍ਰਾਪਤ ਹੋਈਆਂ, ਜਿਨਾਂ ਅਨੁਸਾਰ 23 ਸੀ ਐਚ ਸੀ (ਕੋਪਰੇਟਿਵ ਸੁਸਾਇਟੀਆਂ, ਪੰਚਾਇਤ), 229 ਜਰਨਲ ਕੈਟਾਗਿਰੀ ਲਈ ਅਤੇ 191 ਵਿੱਚੋਂ 21 ਐਸ ਸੀ ਕੈਟਾਗਿਰੀ ਤਹਿਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਡਰਾਅ ਅੱਜ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਤੇ ਹੋਰ ਕਿਸਾਨਾਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ।

ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਇਸ ਸਮੇਂ ਵਾਤਾਵਰਣ ਸੰਭਾਲ ਦਾ ਮਸਲਾ ਬੜਾ ਅਹਿਮ ਮਸਲਾ ਹੈ, ਇਸ ਲਈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਵੀ ਖੇਤੀ ਮਸ਼ੀਨਰੀ ਉਪਲਬਧ ਹੈ, ਅੱਜ ਦੇ ਡਰਾਅ ਤੋਂ ਬਾਅਦ ਹੋਰ ਮਸ਼ੀਨਰੀ ਵੀ ਜ਼ਿਲ੍ਹੇ ਵਿੱਚ ਆ ਜਾਵੇਗੀ, ਇਸ ਲਈ ਕਿਸਾਨ ਵੀਰ ਪਰਾਲੀ ਦੀ ਸਾਂਭ ਸੰਭਾਲ ਕਰਨ ਅਤੇ ਕਣਕ ਦੀ ਬਿਜਾਈ ਬਿਨਾਂ ਪਰਾਲੀ ਨੂੰ ਅੱਗ ਲਗਾਏ ਆਧੁਨਿਕ ਮਸ਼ੀਨਰੀ ਨਾਲ ਕਰਨ ।
ਉਹਨਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ/ਕਿਸਾਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਖੇਤੀ ਮਸ਼ੀਨਰੀ ਦੀ ਸੰਭਾਲ ਤੇ ਵਰਤੋਂ ਸੁਚੱਜੇ ਤਰੀਕੇ ਨਾਲ ਕਰਨ, ਜਿਨ੍ਹਾਂ ਕਿਸਾਨਾਂ/ਕਿਸਾਨ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ‘ਤੇ ਮਿਲੀ ਹੈ, ਉਹ ਆਪਣੀ ਮਸ਼ੀਨ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਤਾਂ ਜੋ ਉਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਹਰਬੰਸ ਸਿੰਘ  ਨੇ ਦੱਸਿਆ   ਕਿ ਬਰਨਾਲਾ ਜ਼ਿਲ੍ਹੇ ਵਿੱਚ ਟੀਚੇ ਅਨੁਸਾਰ ਸੁਪਰ ਐਸ ਐਮ ਐਸ ਦੇ  7, ਹੈਪੀ ਸੀਡਰ ਦੇ 51, ਪੈਡੀ ਸਟਰਾਅ ਚੌਪਰ ਦੇ 7, ਸਰਬ ਮਾਸਟਰ ਦੇ 34,  ਜੀਰੋ ਟਿਲ ਡਰਿੱਲ ਦੇ 1, ਸੁਪਰ ਸੀਡਰ ਦੇ 60, ਬੇਲਰ/ਰੇਕ 34, ਕਰਾਪ ਰੀਪਰ 1 ਦੇ ਡਰਾਅ ਕੱਢੇ ਹਨ। ਇਸ ਤੋੋਂ ਇਲਾਵਾ ਐਸ ਸੀ ਕੈਟਾਗਿਰੀ ਵਿੱਚ ਹੈਪੀ ਸੀਡਰ ਦੇ 1, ਪੈਡੀ ਸਟਰਾਅ ਚੌਪਰ ਦੇ 3, ਜੀਰੋ ਟਿਲ ਡਰਿੱਲ ਦੇ 1, ਸੁਪਰ ਸੀਡਰ ਦੇ 2 ਡਰਾਅ ਕੱਢੇ ਗਏ ਹਨ, ਦੂਜੀ ਚੁਆਇਸ ਦਾ ਡਰਾਅ ਵੀ ਕੱਢ ਲਿਆ ਗਿਆ ਹੈ, ਪਰ ਪਹਿਲਾਂ ਕਿਸਾਨਾਂ ਨੂੰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਹਿਲੀ ਮਸ਼ੀਨ ‘ਤੇ ਸਬਸਿਡੀ ਦਿੱਤੀ ਜਾਵੇਗੀ, ਫਿਰ ਬਜਟ ਅਲਾਟ ਹੋਣ ‘ਤੇ ਦੂਸਰੀ ਮਸ਼ੀਨ ‘ਤੇ ਸਬਸਿਡੀ ਦਿੱਤੀ ਜਾਵੇਗੀ। ਇਸ ਸਮੇਂ ਡਾ .ਪ੍ਰਹਲਾਦ ਤੰਵਰ, ਐਸੋਸੀਏਟ ਡਾਇਰੈਕਟਰ ਕੇ ਵੀ ਕੇ,ਪਿਯੂਸ਼ ਕੁਮਾਰ ਲੀਡ ਬੈਕ ਦੇ ਨੁਮਾਇੰਦੇ,ਸ੍ਰੀ ਗੁਰਵਿੰਦਰ ਸਿੰਘ, ਖੇਤੀਬਾੜੀ ਇੰਜੀਨੀਅਰ, ਡਾ ਗੁਰਚਰਨ ਸਿੰਘ, ਖੇਤੀਬਾੜੀ ਅਫਸਰ ਸਹਿਣਾ, ਡਾ ਸੁਖਪਾਲ ਸਿੰਘ, ਖੇਤੀਬਾੜੀ ਅਫਸਰ ਬਰਨਾਲਾ, ਡਾ ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ

 

ਹੋਰ ਪੜ੍ਹੋ :- ਵਧਦੀ ਮਹਿੰਗਾਈ ਨੂੰ ਰੋਕਣ ‘ਚ ਅਸਫਲ ਮੋਦੀ ਸਰਕਾਰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਡੇਗਣ ਲਈ ਖਰਚ ਰਹੀ ਜਨਤਾ ਦਾ ਪੈਸਾ: ਆਪ