ਨਿਰਵਿਵਾਦ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਰਾਤ-ਦਿਨ ਕੰਮ ਕਰਦੇ ਰਹੇ ਗੁਰਪ੍ਰੀਤ ਸਿੰਘ ਖਹਿਰਾ

ਨਿਰਵਿਵਾਦ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਰਾਤ-ਦਿਨ ਕੰਮ ਕਰਦੇ ਰਹੇ ਗੁਰਪ੍ਰੀਤ ਸਿੰਘ ਖਹਿਰਾ
ਨਿਰਵਿਵਾਦ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਰਾਤ-ਦਿਨ ਕੰਮ ਕਰਦੇ ਰਹੇ ਗੁਰਪ੍ਰੀਤ ਸਿੰਘ ਖਹਿਰਾ
ਡਿਪਟੀ ਕਮਿਸ਼ਨਰ ਵਜੋਂ ਅੰਮ੍ਰਿਤਸਰ ਜਿਲ੍ਹੇ ਦੀਆਂ ਸਰਕਾਰੀ ਇਮਾਰਤਾਂ ਨੂੰ ਮੁੜ ਸੁਰਜੀਤ ਕੀਤਾ

ਅੰਮ੍ਰਿਤਸਰ, 5 ਅਪ੍ਰੈਲ  2022

ਸ. ਗੁਰਪ੍ਰੀਤ ਸਿੰਘ ਖਹਿਰਾਜੋ ਕਿ ਲਗਭਗ ਪੌਣੇ ਦੋ ਸਾਲ ਅੰਮਿ੍ਰ੍ਰਤਸਰ ਵਿਚ ਡਿਪਟੀ ਕਮਿਸ਼ਨਰ ਰਹੇ ਹਨਅੱਜ ਤਬਾਦਲਾ ਹੋਣ ਮਗਰੋਂ ਨਵੇਂ ਡਿਪਟੀ ਕਮਿਸ਼ਨਰ ਨੂੰ ਆਪਣੀ ਹਾਜ਼ਰੀ ਵਿਚ ਕੁਰਸੀ ਉਤੇ ਬਿਠਾ ਕੇ ਮੁਕਤਸਰ ਲਈ ਰਵਾਨਾ ਹੋ ਗਏਪਰ ਉਹ ਆਪਣੀਆਂ ਵੱਡੀ ਯਾਦਾਂ ਅੰਮ੍ਰਿਤਸਰ ਛੱਡ ਗਏ। ਅੱਜ ਸਾਰੇ ਸਟਾਫ ਨੇ ਬੜੇ ਭਾਵੁਕ ਹੋ ਕੇ ਉਨਾਂ ਨੂੰ ਅੰਮ੍ਰਿਤਸਰ ਤੋਂ ਵਿਦਾ ਕੀਤਾ। ਸ. ਖਹਿਰਾ ਆਪਣੇ ਕੰਮ-ਕਾਰ ਦੇ ਢੰਗ-ਤਰੀਕੇ ਸਦਕਾ ਸਾਰੇ ਅਮਲੇ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਗਏ। ਕਿਸੇ ਵੀ ਕੰਮ ਦੀ ਤਹਿ ਤੱਕ ਜਾਣਾ ਉਨਾਂ ਦੀ ਕਾਰਜਸ਼ੈਲੀ ਦਾ ਹਿੱਸਾ ਰਿਹਾ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦੇਰ ਰਾਤ 1-2 ਵਜੇ ਤੱਕ ਬਤੌਰ ਜਿਲ੍ਹਾ ਚੋਣ ਅਧਿਕਾਰੀ ਕੰਮ ਕਰਨਾ ਉਨਾਂ ਦਾ ਨੇਮ ਸੀ। ਭਾਵੇਂ ਕਈ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਕਰਵਾ ਰਹੇ ਸਨਪਰ ਸ. ਖਹਿਰਾ ਨੇ ਇੰਨੀ ਬਾਰੀਕੀ ਨਾਲ ਉਨਾਂ ਨੂੰ ਕੰਮ ਦੀ ਸਿੱਖਿਆ ਦੇਣੀ ਕਿ ਉਹ ਹਰ ਕੰਮ ਬਿਨਾਂ ਕਿਸੇ ਗਲਤੀ ਦੇ ਕਰਨ ਵਿਚ ਕਾਮਯਾਬ ਹੋ ਜਾਂਦੇ। ਇਹ ਵੱਡਾ ਕਾਰਨ ਹੈ ਕਿ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਬੜੇ ਸਾਂਤ ਅਤੇ ਨਿਰਵਵਾਦ ਹੋਈਆਂ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਕੰਮ ਨੂੰ ਬੋਝ ਨਹੀਂ ਸਮਝਿਆ।

ਹੋਰ ਪੜ੍ਹੋ :-ਹਰਪ੍ਰੀਤ ਸਿੰਘ ਸੂਦਨ ਨੇ ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਸ. ਖਹਿਰਾ ਨੇ ਜਦੋਂ ਜੁਲਾਈ 2020 ਵਿਚ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਹੁਦਾ ਸੰਭਾਲਿਆ ਤਾਂ ਸਰਕਾਰੀ ਇਮਾਰਤਾਂਜਿੰਨਾ ਵਿਚ ਲੋਕ ਨਿਰਮਾਣ ਭਵਨਸਰਕਟ ਹਾਊਸਬਚਤ ਭਵਨ ਆਦਿ ਦੀ ਹਾਲਤ ਬਹੁਤੀ ਚੰਗੀ ਨਹੀਂ ਸੀਕਿਸੇ ਵੀ ਮਹਿਮਾਨ ਦੇ ਆਉਣ ਜਾਂ ਮੀਟਿੰਗ ਵੇਲੇ ਵੱਡੀ ਸਮੱਸਿਆ ਖੜੀ ਹੁੰਦੀ ਸੀ। ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਦੀ ਉਸਾਰੀ ਦਾ ਕੰਮ ਵੀ ਉਸ ਵੇਲੇੇ ਮੱਠੀ ਚਾਲ ਨਾਲ ਚੱਲ ਰਿਹਾ ਸੀ। ਸ. ਖਹਿਰਾ ਨੇ ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਲਈ ਫੰਡ ਪ੍ਰਵਾਨ ਕਰਵਾ ਕੇ ਇਸ ਨੂੰ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਪੂਰਾ ਕਰਵਾਇਆ। ਇਸ ਕੰਪੈਲਕਸ ਵਿਚ ਦੋ ਵੱਡੇ ਮੀਟਿੰਗ ਹਾਲ ਅਤੇ ਵੀਡੀਓ ਕਾਨਫਰੰਸ ਲਈ ਵਧੀਆ ਹਾਲਾਂ ਦੀ ਉਸਾਰੀ ਬਹੁਤ ਹੀ ਆਧੁਨਿਕ ਸਾਜੋ ਸਮਾਨ ਨਾਲ ਪੂਰੇ ਕੀਤੇ। ਇਸ ਤੋਂ ਇਲਾਵਾ ਬਚਤ ਭਵਨਜੋ ਕਿ ਆਖਰੀ ਸਾਹ ਲੈ ਰਿਹਾ ਸੀਨੂੰ ਮੁਰੰਮਤ ਕਰਵਾ ਕੇ ਉਸਨੂੰ ਪੁਨਰ ਸੁਰਜੀਤ ਕੀਤਾ। ਲੋਕ ਨਿਰਮਾਣ ਭਵਨ ਜਿਸਦੇ ਕਮਰੇ ਰਹਿਣਯੋਗ ਨਹੀਂ ਸਨ ਰਹੇਨੂੰ ਵੀ ਮਹਿਮਾਨਾਂ ਦੇ ਰਹਿਣ ਲਈ ਬਣਾਇਆ। ਇਸ ਤੋਂ ਇਲਾਵਾ ਰਈਆ ਦਾ ਨਹਿਰੀ ਵਿਸ਼ਰਾਮ ਘਰ ਜੋ ਕਿ ਡਿੱਗਣ ਕਿਨਾਰੇ ਪਹੁੰਚ ਚੁੱਕਾ ਸੀਦੀ ਇਮਾਰਤ ਦੀ ਮੁਰੰਮਤ ਕਰਵਾ ਕੇ ਉਸ ਨੂੰ ਚੰਗੀ ਠਹਿਰ ਬਣਾਇਆ।ਅੱਜ ਸ ਖਹਿਰਾ ਨੇ ਆਪਣੀ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮੌਕੇ ਸ ਗੁਰਪ੍ਰੀਤ ਸਿੰਘ ਖਹਿਰਾ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਿਤ ਕਰਦੇ ਸ ਸਤਨਾਮ ਸਿੰਘ ਵਧੀਕ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸ ਜਸਵਿੰਦਰ ਸਿੰਘ ਜੱਸੀ।

Spread the love