ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅਵਿਨਾਸ਼ ਰਾਏ ਖੰਨਾ ਦੀ ਕਿਤਾਬ ‘ਸਮਾਜਿਕ ਚਿੰਤਨ’ ਕੀਤੀ ਰਿਲੀਜ

BOOK
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅਵਿਨਾਸ਼ ਰਾਏ ਖੰਨਾ ਦੀ ਕਿਤਾਬ ‘ਸਮਾਜਿਕ ਚਿੰਤਨ’ ਕੀਤੀ ਰਿਲੀਜ

ਚੰਡੀਗੜ, 25 ਸਤੰਬਰ 2021 

ਇੰਡਿਅਨ ਰੈਡਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ, ਲੋਕਸਭਾ ਤੇ ਰਾਜਸਭਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਨਵੀਂ ਕਿਤਾਬ ‘ਸਮਾਜਿਕ ਚਿੰਤਨ’ ਦੇ ਅੰਗਰੇਜ਼ੀ ਸੰਸਕਰਣ ਦੀ ਕੁੰਢ ਚੁਕਾਈ ਨਵੀਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਦੇ ਡਿਪਟੀ ਚੇਅਰਮੈਨ ਹਾਲ ਵਿੱਚ ਹੋਈ। ਖੰਨਾ ਦੀ ਨਵੀਂ ਕਿਤਾਬ ‘ਸਮਾਜਿਕ ਚਿੰਤਨ’ ਉਨਾਂ ਦੀ ਸਾਲ 2018 ਵਿੱਚ ਹਿੰਦੀ ’ਚ ਛੱਪੀ ਕਿਤਾਬ ‘ਸਮਾਜ ਚਿੰਤਨ’ ਦਾ ਨਵਾਂ ਸਵਰੂਪ ਹੈ।

ਹੋਰ ਪੜ੍ਹੋ :-ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਡੀ.ਜੀ.ਪੀ. ਪੰਜਾਬ ਦਾ ਵਾਧੂ ਚਾਰਜ ਸੰਭਾਲਿਆ

ਕਿਤਾਬ ਦੀ ਕੁੰਢ ਚੁਕਾਈ ਪ੍ਰੋਗਰਾਮ ’ਚ ਕੇਂਦਰੀ ਕਾਨੂੰਨ ਅਤੇ ਨਿਆਏ ਮੰਤਰੀ ਕਿਰੇਨ ਰਿਜਿਜੂ ਨੇ ਬਤੌਰ ਮੁੱਖਮਹਿਮਾਨ ਸ਼ਮੁਲਿਅਤ ਕੀਤੀ, ਜਦੋਂ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਇਕਬਾਲ ਸਿੰਘ ਲਾਲਪੁਰਾ ਅਤੇ ਪਰਮਾਰਥ ਨਿਕੇਤਨ ਰਿਰਸ਼ਿਕੇਸ਼ ਦੇ ਪ੍ਰਮੁੱਖ ਐਚਐਚ ਪੂਜਨੀਕ ਸੁਆਮੀ ਬ੍ਰਹਿਮਾ ਸਰਸਵਤੀ ਜੀ ਮਹਾਰਾਜ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਮੁਲਿਅਤ ਕੀਤੀ।

ਇਸ ਮੌਕੇ ਆਪਣੀ ਨਵੀਂ ਕਿਤਾਬ ਸਬੰਧੀ ਜਾਣਕਾਰੀ ਦਿੰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕਿਤਾਬ ਵਿੱਚ ਨਵੇਂ ਅਤੇ ਪੁਰਾਣੇ ਮੁੱਦੇ ਸ਼ਾਮਿਲ ਹਨ, ਜਿਸ ਵਿੱਚ ਕੋਵਿਡ-19 ਅਤੇ ਵਿਸ਼ਵ ਟੀਕਾਕਰਣ ਅਭਿਆਨ ਸ਼ਾਮਿਲ ਹਨ। ਇਸਦੇ ਇਲਾਵਾ ਕਿਤਾਬ ਵਿੱਚ 9 ਵਿਸ਼ਿਆਂ ’ਤੇ ਆਧਾਰਿਤ 59 ਛੋਟੇ ਮੁੱਦੇ ਸ਼ਾਮਿਲ ਹਨ, ਜਿਸ ਵਿੱਚ ਸਮਾਜ, ਸਿੱਖਿਆ ਅਤੇ ਸਿਹਤ, ਸਮਸਿਆਵਾਂ ਦਾ ਹੱਲ, ਖੇਡ,  ਰਾਜਨੀਤੀ,  ਸਬਕਾ ਸਾਥ  ਸਾਬਕਾ ਵਿਕਾਸ  ਸਬਕਾ ਵਿਸ਼ਵਾਸ, ਧਰਮ ਅਤੇ ਸਭਿਆਚਾਰ ਵਰਗੇ ਵਿਸ਼ੇ ਸ਼ਾਮਿਲ ਹਨ। ਕਿਤਾਬ ਵਿੱਚ ਅਮੀਰ ਸਮਾਜਿਕ ਅਤੇ ਨੈਤਿਕ ਸਿੱਖਿਆਵਾਂ ਵੀ ਸ਼ਾਮਲ ਹਨ।

ਉੱਘੇ ਸਮਾਜ ਸੇਵਕ, ਚਿੰਤਕ ਅਤੇ ਇੱਕ ਉਤਸੁਕ ਸੰਸਦ ਮੈਂਬਰ ਖੰਨਾ ਨੇ ਸਪੱਸ਼ਟ ਤੌਰ ’ਤੇ ਸਵੀਕਾਰ ਕੀਤਾ ਕਿ ਇਹ ਕਿਤਾਬ ਉਨਾਂ ਦੇ ਪ੍ਰਕਾਸ਼ਿਤ ਲੇਖਾਂ ਅਤੇ ਅਪ੍ਰਕਾਸ਼ਿਤ ਤਜ਼ਰਬਿਆਂ ਅਤੇ ਉਸਦੇ ਸਮਾਜਿਕ ਅਤੇ ਰਾਜਨੀਤਕ ਕਰੀਅਰ ਨੂੰ ਸ਼ਾਮਲ ਕਰਨ ਵਾਲੇ ਕਿੱਸਿਆਂ ਨੂੰ ਇਕੱਠੇ ਕਰਨ ਦੀ ਇੱਕ ਇਮਾਨਦਾਰ ਕੋਸ਼ਿਸ਼ ਹੈ।