ਨਵਾਂਸ਼ਹਿਰ, 14 ਅਕਤੂਬਰ 2021
ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਸਾਲ 2021-22 ਲਈ ਕਣਕ ਬੀਜ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਨੀਤੀ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਿਸਾਨ ਆਨਲਾਈਨ ਪੋਰਟਲ http://agrimachinerypb.com ਉੱਤੇ ਆਈ. ਡੀ ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ। ਉਨਾਂ ਕਿਹਾ ਕਿ ਕਿਸਾਨ ਆਪਣੀਆਂ ਅਰਜ਼ੀਆਂ ਆਨਲਾਈਨ 18 ਅਕਤੂਬਰ 2021 ਤੱਕ ਭਰ ਸਕਦੇ ਹਨ। ਉਨਾਂ ਕਿਹਾ ਕਿ ਅਧੂਰੀਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਅਰਜ਼ੀਆਂ ਲੈਣ ਉਪਰੰਤ ਮਨਜ਼ੂਰੀ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਦੀ ਸੂਚਨਾ ਕਿਸਾਨ ਦੇ ਮੋਬਾਇਲ ਨੰਬਰ ’ਤੇ ਆ ਜਾਵੇਗੀ।
ਹੋਰ ਪੜ੍ਹੋ :-ਪੰਜਾਬ ਵਿੱਚ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ
ਉਨਾਂ ਕਿਹਾ ਕਿ ਕਿਸਾਨ ਆਪਣੀ ਆਈ. ਡੀ ਤੋਂ ਇਹ ਸੈਂਕਸ਼ਨ ਡਾਊਨਲੋਡ ਕਰ ਸਕਣਗੇ। ਉਨਾਂ ਕਿਹਾ ਕਿ ਕਿਸਾਨ ਇਸ ਪੋਰਟਲ ਉੱਤੇ ਰਜਿਸਟਰਡ ਹੋਏ ਸਮੂਹ ਪ੍ਰਡਿਊਸਰਾਂ ਅਤੇ ਉਨਾਂ ਦੇ ਰਜਿਸਟਰਡ ਡੀਲਰਾਂ ਤੋਂ ਹੀ ਸਰਟੀਫਾਈਡ ਕਣਕ ਦਾ ਬੀਜ ਪੂਰੀ ਕੀਮਤ ’ਤੇ ਪ੍ਰਾਪਤ ਕਰ ਸਕਣਗੇ। ਉਨਾਂ ਦੱਸਿਆ ਕਿ ਕਿਸਾਨ ਵੱਲੋਂ ਖ਼ਰੀਦੇ ਬੀਜ ਦੀ ਡੀਟੇਲ/ਬਿੱਲ ਅਤੇ ਟੈਗ ਪੋਰਟਲ ’ਤੇ ਡੀਲਰ ਵੱਲੋਂ ਅਪਲੋਡ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਿਸਾਨ ਵੱਲੋਂ ਖ਼ਰੀਦੇ ਕਣਕ ਬੀਜ ਦੀ ਸਬਸਿਡੀ ਵਿਭਾਗ ਵੱਲੋਂ ਵੈਰੀਫਿਕੇਸ਼ਨ ਤੋਂ ਬਾਅਦ ਉਸ ਦੇ ਖਾਤੇ ਵਿਚ ਪਾ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ (ਉੱਨਤ ਪੀ. ਬੀ. ਡਬਲਿਊ 343, ਉੱਨਤ ਪੀ. ਬੀ. ਬੀ ਡਬਲਿਊ 550, ਪੀ. ਬੀ. ਬੀ. ਡਬਲਿਊ ਜਿੰਕ, ਪੀ. ਬੀ. ਡਬਲਿਊ 725, ਪੀ. ਬੀ. ਡਬਲਿਊ 677, ਐਚ. ਡੀ 3086, ਡਬਲਿਊ. ਐਚ 1105, ਐਚ. ਡੀ 297, ਪੀ. ਬੀ. ਡਬਲਿਊ 621, ਡਬਲਿਊ. ਐਚ. ਡੀ 943, ਡੀ. ਬੀ. ਡਬਲਿਊ 187, ਡੀ. ਬੀ. ਡਬਲਿਊ 222, ਐਚ. ਡੀ 3226, ਪਿਛੇਤੀ ਬਿਜਾਈ ਲਈ ਪੀ. ਬੀ. ਡਬਲਿਊ 52, ਪੀ. ਬੀ. ਡਬਲਿਊ 658 ਅਤੇ ਬਰਾਨੀ ਹਾਲਤਾਂ ਲਈ ਪੀ. ਬੀ. ਡਬਲਿਊ 660 ’ਤੇ ਹੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਐਚ. ਡੀ 2967 ਦਾ ਬੀਜ ਨੀਮ ਪਹਾੜੀ ਇਲਾਕਿਆਂ, ਜਿਵੇਂ ਕਿ ਮੁਹਾਲੀ, ਰੋਪੜ, ਨਵਾਂਸ਼ਹਿਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚ ਸਬਸਿਡੀ ’ਤੇ ਨਹੀਂ ਦਿੱਤਾ ਜਾਵੇਗਾ, ਕਿਉਂਕਿ ਇਸ ਕਿਸਮ ਨੂੰ ਪੀਲੀ ਕੁੰਗੀ ਦਾ ਰੋਗ ਜ਼ਿਆਦਾ ਲੱਗਦਾ ਹੈ। ਉਨਾਂ ਦੱਸਿਆ ਕਿ ਇਨਾਂ ਕਿਸਮਾਂ ’ਤੇ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਬਲਾਚੌਰ 88720-06796, ਬਲਾਕ ਸੜੋਆ 99425-00076, ਬਲਾਕ ਬੰਗਾ 88720-06791, ਬਲਾਕ ਔੜ 88720-53157, ਬਲਾਕ ਨਵਾਂਸ਼ਹਿਰ 88720-53152 ਦੇ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।