ਕੋਵਿਡ-19 ਦੇ ਕਲੀਨਿਕਲ ਪ੍ਰਬੰਧਨ ਤੇ ਅਪਡੇਟ

ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਰਾਸ਼ਟਰੀ ਨੀਤੀ ਨੂੰ ਹੋਰ ਮਰੀਜ਼-ਕੇਂਦਰਿਤ ਬਣਾਉਣ ਲਈ ਸੋਧਿਆ ਗਿਆ
ਕੋਵਿਡ -19 ਵਾਇਰਸ ਦਾ ਪੋਜ਼ੀਟਿਵ ਟੈਸਟ ਹੁਣ ਕੋਵਿਡ ਸਿਹਤ ਸਹੂਲਤ ਵਿੱਚ ਦਾਖਲੇ ਲਈ ਲਾਜ਼ਮੀ ਨਹੀਂ ਹੈ
ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਵਜ੍ਹਾ ਨਾਲ ਸੇਵਾ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ

ਰਾਜਾਂ ਨੂੰ ਇਕ ਮਹੱਤਵਪੂਰਨ ਨਿਰਦੇਸ਼ ਦਿੰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ ਮਰੀਜ਼ਾਂ ਨੂੰ ਵੱਖ ਵੱਖ ਸ਼੍ਰੇਣੀਆਂ ਦੀਆਂ ਕੋਵਿਡ ਸਹੂਲਤਾਂ ਵਿਚ ਦਾਖਲੇ ਲਈ ਰਾਸ਼ਟਰੀ ਨੀਤੀ ਵਿਚ ਸੋਧ ਕੀਤੀ ਹੈ। ਇਸ ਮਰੀਜ਼-ਕੇਂਦ੍ਰਤ ਉਪਾਅ ਦਾ ਉਦੇਸ਼ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਤੁਰੰਤ, ਪ੍ਰਭਾਵਸ਼ਾਲੀ ਅਤੇ ਵਿਆਪਕ ਇਲਾਜ ਨੂੰ ਯਕੀਨੀ ਬਣਾਉਣਾ ਹੈ।

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਕੇਂਦਰ ਸਰਕਾਰ ਦੇ ਅਧੀਨ ਹਸਪਤਾਲ, ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਸਮੇਤ ਨਿਜੀ ਹਸਪਤਾਲ (ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ) ਕੋਵਿਡ ਦੇ ਮਰੀਜ਼ਾਂ ਦੇ ਪ੍ਰਬੰਧਨ ਵਿੱਚ ਹੇਠ ਲਿਖਿਆਂ ਨੂੰ ਯਕੀਨੀ ਬਣਾਉਣਗੇ:

ਕੋਵਿਡ ਸਹੂਲਤ ਵਿੱਚ ਦਾਖਲੇ ਲਈ ਕੋਵਿਡ  -19 ਵਾਇਰਸ ਦੀ ਪੋਜ਼ੀਟਿਵ ਟੈਸਟ ਦੀ ਲੋੜ  ਲਾਜ਼ਮੀ ਨਹੀਂ ਹੈ। ਸੀਸੀਸੀ, ਡੀਸੀਐਚਸੀ ਜਾਂ ਡੀਐਚਸੀ ਦੇ ਸ਼ੱਕੀ ਵਾਰਡ ਵਿਚ ਇਕ ਸ਼ੱਕੀ ਮਾਮਲਾ ਦਾਖਲ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਮਾਮਲਾ ਕਿਵੇਂ ਦਾ ਵੀ ਹੋਵੇ।

ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਵਜ੍ਹਾ ਨਾਲ ਸੇਵਾਵਾਂ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ।  ਇਸ ਵਿਚ ਆਕਸੀਜਨ ਜਾਂ ਜ਼ਰੂਰੀ ਦਵਾਈਆਂ ਵੀ ਸ਼ਾਮਲ ਹਨ ਅਤੇ ਇੱਥੋਂ ਤਕ ਕਿ ਮਰੀਜ਼ ਭਾਵੇਂ  ਕਿਸੇ  ਵੱਖਰੇ ਸ਼ਹਿਰ ਨਾਲ ਸਬੰਧਤ ਕਿਉਂ ਨਾ ਹੋਵੇ।

ਕਿਸੇ ਵੀ ਮਰੀਜ਼ ਨੂੰ ਇਸ ਆਧਾਰ ‘ਤੇ ਦਾਖਲੇ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ਕਿ ਉਹ ਇੱਕ ਜਾਇਜ਼ ਪਛਾਣ ਪੱਤਰ ਪੇਸ਼ ਕਰਨ ਦੇ ਯੋਗ ਨਹੀਂ ਹੈ ਕਿ ਉਹ ਉਸ ਸ਼ਹਿਰ ਨਾਲ ਸਬੰਧਤ ਨਹੀਂ ਹੈ ਜਿੱਥੇ ਹਸਪਤਾਲ ਸਥਿਤ ਹੈ।

ਹਸਪਤਾਲ ਵਿੱਚ ਦਾਖਲਾ ਜ਼ਰੂਰਤ ਦੇ ਅਧਾਰ ਤੇ ਹੀ ਹੋਣਾ ਚਾਹੀਦਾ ਹੈ।  ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਬਿਸਤਰੇ ਉਨ੍ਹਾਂ ਵਿਅਕਤੀਆਂ ਦੇ ਕਬਜ਼ੇ ਵਿਚ ਨਹੀਂ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ, ਡਿਸਚਾਰਜ

 https://www.mohfw.gov.in/pdf/ReviseddischargePolicyforCOVID19.pdf ‘ਤੇ ਉਪਲਬਧ ਸੋਧੀ ਡਿਸਚਾਰਜ ਨੀਤੀ ਦੇ ਅਨੁਸਾਰ ਹੋਣਾ ਚਾਹੀਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਉਪਰੋਕਤ ਦਿਸ਼ਾ ਨਿਰਦੇਸ਼ਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਸ਼ਾਮਲ ਕਰਦਿਆਂ ਲੋੜੀਂਦੇ ਆਦੇਸ਼ ਅਤੇ ਸਰਕੂਲਰ ਜਾਰੀ ਕਰਨ ਦੀ ਸਲਾਹ ਦਿੱਤੀ ਹੈ, ਜਿਹੜੀ ਢੁਕਵੀਂ ਇਕਸਾਰ ਨੀਤੀ ਨਾਲ ਬਦਲੇ ਜਾਣ ਤਕ ਲਾਗੂ ਰਹੇਗੀ।

ਸਿਹਤ ਮੰਤਰਾਲੇ ਨੇ ਪਹਿਲਾਂ ਸ਼ੱਕੀ / ਪੁਸ਼ਟੀ ਕੀਤੇ ਕੋਵਿਡ-19 ਮਾਮਲਿਆਂ ਦੇ ਢੁਕਵੇਂ ਪ੍ਰਬੰਧਨ ਲਈ ਤਿੰਨ ਪੱਧਰੀ ਸਿਹਤ ਬੁਨਿਆਦੀ ਢਾਂਚਾ ਸਥਾਪਤ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਹੈ। ਇਸ ਸਬੰਧ ਵਿਚ 7 ਅਪ੍ਰੈਲ 2020 ਨੂੰ ਜਾਰੀ ਕੀਤੇ ਗਏ ਮਾਰਗਦਰਸ਼ਨ ਦਸਤਾਵੇਜ਼ ਵਿਚ, ਇਹ ਸਥਾਪਤ ਕਰਨ ਬਾਰੇ ਵਿਚਾਰ ਕੀਤਾ ਗਿਆ ਹੈ:

ਏ.  ਕੋਵਿਡ ਕੇਅਰ ਸੈਂਟਰ (ਸੀ ਸੀ ਸੀ) ਜੋ ਹਲਕੇ ਕੇਸਾਂ ਦੀ ਦੇਖਭਾਲ ਦੀ ਪੇਸ਼ਕਸ਼ ਕਰੇਗਾ।  ਇਹ ਸਰਕਾਰੀ ਅਤੇ ਨਿਜੀ ਦੋਵੇਂ ਹੋਸਟਲਾਂ, ਹੋਟਲਾਂ, ਸਕੂਲਾਂ, ਸਟੇਡੀਅਮਾਂ, ਲਾਜਾਂ  ਆਦਿ ਵਿੱਚ ਸਥਾਪਿਤ ਕੀਤੇ ਗਏ ਹਨ। ਕਾਰਜਸ਼ੀਲ ਹਸਪਤਾਲ ਜਿਵੇਂ ਸੀਐੱਚਸੀ, ਆਦਿ ਜੋ ਨਿਯਮਿਤ, ਗੈਰ ਕੋਵਿਡ  ਕੇਸਾਂ ਨੂੰ ਸੰਭਾਲ ਰਹੇ ਹਨ, ਨੂੰ ਇੱਕ ਆਖਰੀ ਰਿਜੋਰਟ ਦੇ ਤੌਰ ਤੇ  ਕੋਵਿਡ  ਕੇਅਰ ਸੈਂਟਰ ਵਜੋਂ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ।

ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐਚਸੀ), ਉਨ੍ਹਾਂ ਸਾਰੇ ਮਾਮਲਿਆਂ ਦੀ ਦੇਖਭਾਲ ਦੀ ਪੇਸ਼ਕਸ਼ ਕਰੇਗਾ ਜਿਨ੍ਹਾਂ ਨੂੰ ਕਲੀਨੀਕਲੀ ਤੌਰ ਤੇ ਦਰਮਿਆਨੇ ਦਸਿਆ ਗਿਆ ਹੈ। ਇਹ ਜਾਂ ਤਾਂ ਇੱਕ ਪੂਰਾ ਹਸਪਤਾਲ ਜਾਂ ਇੱਕ ਹਸਪਤਾਲ ਵਿੱਚ ਇੱਕ ਵੱਖਰਾ ਬਲਾਕ ਹੋਣਾ ਚਾਹੀਦਾ ਹੈ ਜਿਸ ਵਿੱਚ ਤਰਜੀਹੀ ਤੌਰ ਤੇ ਅੱਲਗ ਪ੍ਰਵੇਸ਼ / ਨਿਕਾਸੀ  / ਜ਼ੋਨਿੰਗ ਹੋਵੇ।  ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਸਮਰਪਿਤ ਸਿਹਤ ਕੇਂਦਰਾਂ ਵਜੋਂ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। ਇਨ੍ਹਾਂ ਹਸਪਤਾਲਾਂ ਵਿੱਚ ਨਿਸ਼ਚਿਤ ਆਕਸੀਜਨ ਸਹਾਇਤਾ ਸਮੇਤ ਆਈਸੀਯੂ’ਜ ਅਤੇ ਵੇੰਟਿਲੇਟਰਾਂ ਦੀ ਸੁਵਿਧਾ ਵਾਲੇ ਬੈੱਡ ਹੋਣੇ ਚਾਹੀਦੇ ਹਨ।

ਸਮਰਪਿਤ ਕੋਵਿਡ ਹਸਪਤਾਲ (ਡੀਸੀਐਚ) ਜੋ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਲਈ ਵਿਆਪਕ ਦੇਖਭਾਲ ਦੀ ਪੇਸ਼ਕਸ਼ ਕਰੇਗਾ ਜੋ ਡਾਕਟਰੀ ਤੌਰ ਤੇ ਗੰਭੀਰ ਵਜੋਂ ਨਿਯੁਕਤ ਕੀਤੇ ਗਏ ਹਨ I ਇਹ ਹਸਪਤਾਲ ਜਾਂ ਤਾਂ ਇੱਕ ਪੂਰਾ ਹਸਪਤਾਲ ਹੋਣਾ ਚਾਹੀਦਾ ਹੈ ਜਾਂ ਇੱਕ ਹਸਪਤਾਲ ਵਿੱਚ ਇੱਕ ਵੱਖਰਾ ਬਲਾਕ, ਤਰਜੀਹੀ ਤੌਰ ਤੇ ਵੱਖਰੀ ਪ੍ਰਵੇਸ਼ / ਨਿਕਾਸ ਵਾਲਾ ਹੋਣਾ ਚਾਹੀਦਾ ਹੈ I ਨਿਜੀ ਹਸਪਤਾਲਾਂ ਨੂੰ COVID ਸਮਰਪਿਤ ਹਸਪਤਾਲਾਂ ਵਜੋਂ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ I ਇਨ੍ਹਾਂ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਨਾਲ ਆਈਸੀਯੂ, ਵੈਂਟੀਲੇਟਰ ਅਤੇ ਬਿਸਤਰੇ ਆਕਸੀਜਨ ਸਹਾਇਤਾ ਨਾਲ ਮਿਲਣਗੇ।

ਉਪਰ ਦੱਸੇ ਗਏ ਕੋਵਿਡ ਸਿਹਤ ਬੁਨਿਆਦੀ ਢਾਂਚੇ ਨੂੰ ਸੀਸੀਸੀ ਨਾਲ ਹਲਕੇ ਮਾਮਲਿਆਂ, ਡੀਸੀਐਚਸੀ ਨੂੰ ਦਰਮਿਆਨੇ ਅਤੇ ਡੀਸੀਐਚ ਨੂੰ ਗੰਭੀਰ ਮਾਮਲਿਆਂ ਦੇ ਦਾਖਲੇ  ਲਈ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਨਾਲ ਜੋੜਿਆ ਗਿਆ ਹੈ।

Spread the love