ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ ਦੇ ਅਵਸਰ ‘ਤੇ ਇਨੋਵੇਟਰਾਂ ਅਤੇ ਸਿਖਿਆਰਥੀਆਂ ਦੀ ਸਰਾਹਨਾ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਆਯੁਰਵੇਦ ਦਾ ਸਮਰਥਨ ਕਰਨਾ ਵੋਕਲ ਫੋਰ ਲੋਕਲ ਹੋਣ ਦਾ ਇੱਕ ਜੀਵੰਤ ਉਦਾਹਰਣ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਇਨੋਵੇਟਰਾਂ ਅਤੇ ਸਿਖਿਆਰਥੀਆਂ ਦੀ ਸਰਾਹਨਾ ਵੀ ਕੀਤੀ ਜੋ ਇਸ ਪ੍ਰਾਚੀਨ ਗਿਆਨ ਨੂੰ ਆਧੁਨਿਕਤਾ ਦੇ ਨਾਲ ਜੋੜ ਰਹੇ ਹਨ ਅਤੇ ਆਯੁਰਵੇਦ ਨੂੰ ਆਲਮੀ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਧਨਤੇਰਸ ਦੇ ਸ਼ੁਭ ਅਵਸਰ ‘ਤੇ, ਅਸੀਂ ਆਯੁਰਵੇਦ ਦਿਵਸ ਵੀ ਮਨਾਉਂਦੇ ਹਾਂ। ਇਹ ਉਨ੍ਹਾਂ ਇਨੋਵੇਟਰਾਂ ਅਤੇ ਸਿਖਿਆਰਥੀਆਂ ਦੀ ਸਰਾਹਨਾ ਕਰਨ ਦਾ ਅਵਸਰ ਹੈ ਜੋ ਇਸ ਪ੍ਰਾਚੀਨ ਗਿਆਨ ਨੂੰ ਆਧੁਨਿਕਤਾ ਦੇ ਨਾਲ ਜੋੜ ਰਹੇ ਹਨ ਅਤੇ ਆਯੁਰਵੇਦ ਨੂੰ ਆਲਮੀ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ। ਅਭੂਤਪੂਰਵ ਅਨੁਸੰਧਾਨ ਤੋਂ ਲੈ ਕੇ ਗਤੀਸ਼ੀਲ ਸਟਾਰਟਅੱਪ ਤੱਕ, ਆਯੁਰਵੇਦ ਕਲਿਆਣ ਦੇ ਨਵੇਂ ਮਾਰਗ ‘ਤੇ ਅੱਗੇ ਵਧ ਰਿਹਾ ਹੈ। ਆਯੁਰਵੇਦ ਦਾ ਸਮਰਥਨ ਕਰਨਾ ਵੋਕਲ ਫੋਰ ਲੋਕਲ ਦਾ ਇੱਕ ਜੀਵੰਤ ਉਦਾਹਰਣ ਵੀ ਹੈ।”