ਭਗਵਾਨ ਵਾਲਮੀਕ ਤੀਰਥ ਵਿਖੇ ਯੂ.ਪੀ.ਐਸ.ਈ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਣੇਗਾ ਕੇਂਦਰ – ਵੇਰਕਾ

ਵੇਰਕਾ
ਭਗਵਾਨ ਵਾਲਮੀਕ ਤੀਰਥ ਵਿਖੇ ਯੂ.ਪੀ.ਐਸ.ਈ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਣੇਗਾ ਕੇਂਦਰ - ਵੇਰਕਾ
ਪ੍ਰਗਟ ਦਿਵਸ ਲਈ ਜਾਰੀ ਕੀਤੇ 25 ਲੱਖ ਰੁਪਏ

ਅੰਮ੍ਰਿਤਸਰ 9 ਅਕਤੂਬਰ 2021 

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਭਗਵਾਨ ਵਾਲਮੀਕ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ ਤੌਰ ਤੇ ਰਾਮਤੀਰਥ ਪੁੱਜ ਕੇ ਮੱਥਾ ਟੇਕਿਆ। ਉਨਾਂ ਕਿਹਾ ਕਿ ਮੈਂ ਅੱਜ ਇਸ ਬਖਸ਼ਿਸ ਲਈ ਭਗਵਾਨ ਵਾਲਮੀਕ ਦਾ ਧੰਨਵਾਦ ਕਰਨਸੰਗਤ ਦਾ ਅਸ਼ੀਰਵਾਦ ਲੈਣ ਆਇਆ ਹਾਂ।

ਹੋਰ ਪੜ੍ਹੋ :-ਵਿਧਾਇਕ ਅੰਗਦ ਸਿੰਘ ਨੇ ਕਰੀਹਾ ਸੁਸਾਇਟੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਸੌਂਪੇ 96.66 ਲੱਖ ਦੇ ਚੈੱਕ

ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ 100 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਵਿੱਤਰ ਸਥਾਨ ਦਾ ਵਿਕਾਸ ਕਰ ਰਹੀ ਹੈ। ਜਿਸ ਵਿਚ ਵਿਸ਼ੇਸ ਤੌਰ ਉਤੇ ਯੂ.ਪੀ.ਐਸ.ਈ. ਦੀਆਂ ਪ੍ਰੀਖਿਆਵਾਂ ਲਈ ਬੱਚਿਆਂ ਦਾ ਕੇਂਦਰ ਬਣਾਇਆ ਜਾਵੇਗਾਜਿਸ ਵਿੱਚ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 200 ਬੈਡ ਦੀ ਸਰਾਂਅਤੇ ਪੈਨੋਰਮਾ ਉਤੇ 23 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਉਨਾਂ ਦੱਸਿਆ ਕਿ ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਮੈਂ ਇਸ ਦੀ ਤਿਆਰੀ ਲਈ 25 ਲੱਖ ਰੁਪਏ ਦੇ ਰਿਹਾ ਹਾਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਬਿਰਧ ਆਸ਼ਰਮ ਅਤੇ ਧਰਮਸ਼ਾਲਾ ਬਣਾਉਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।

ਕੈਪਸ਼ਨ : ਭਗਵਾਨ ਵਾਲਮੀਕ ਤੀਰਥ ਵਿਖੇ ਮੱਥਾ ਟੇਕਣ ਪੁੱਜੇ ਡਾ. ਰਾਜ ਕੁਮਾਰ ਵੇਰਕਾ ਕੈਬਟਿਨ ਮੰਤਰੀ ਪੰਜਾਬ

Spread the love