ਲੁਧਿਆਣਾ, 30 ਦਸੰਬਰ 2021
ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਉਰਦੂ ਜ਼ੁਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਆਨਲਾਈਨ ਉਰਦੂ ਕੋਰਸ 03 ਜਨਵਰੀ, 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਅਰਵਿੰਦ ਕੇਜਰੀਵਾਲ
ਜ਼ਿਲ੍ਹਾ ਭਾਸ਼ਾ ਵਿਭਾਗ ਲੁਧਿਆਣਾ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦਾ ਇਹ ਕੋਰਸ ਬਿਲਕੁਲ ਮੁਫ਼ਤ ਕਰਾਇਆ ਜਾਂਦਾ ਹੈ। ਇਹ ਕੋਰਸ 6 ਮਹੀਨੇ ਦਾ ਹੈ। ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀ ਦਾਖ਼ਲਾ ਫਾਰਮ ਪੰਜਾਬੀ ਭਵਨ, ਲੁਧਿਆਣਾ ਕੰਪਲੈਕਸ ਵਿੱਚ ਸਥਿਤ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਦੇ ਦਫ਼ਤਰ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰਕੇ ਸਿਖ਼ਲਾਈ ਸ਼ੁਰੂ ਕਰ ਸਕਦੇ ਹਨ।