ਫਾਜ਼ਿਲਕਾ, 14 ਅਕਤੂਬਰ 2021
ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜ਼ਿਲ੍ਹਾ ਫਾਜ਼ਿਲਕਾ ਅੰਦਰ ਵੱਖ-ਵੱਖ ਅਸਾਮੀਆਂ ਕੱਢੀਆਂ ਗਈਆਂ ਹਨ ਜਿਸ `ਤੇ 21 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਅਸਾਮੀਆਂ ਲਈ ਨੋਜਵਾਨ ਵੱਧ ਤੋਂ ਵੱਧ ਅਪਲਾਈ ਕਰਨ।
ਹੋਰ ਪੜ੍ਹੋ :-ਮਿਸ਼ਨਰੀ ਸਿੱਖਿਆ ਦੇ ਟੀਚੇ ਨਾਲ ਸ਼ੁਰੂ ਹੋਏ ਕਾਲਜਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ-ਪਰਗਟ ਸਿੰਘ
ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜ਼ਿਲਾ ਤੇ ਬਲਾਕ ਪੱਧਰ ’ਤੇ ਵੱਖ-ਵੱਖ ਅਸਾਮੀਆਂ ’ਤੇ ਸਟਾਫ ਦੀ ਭਰਤੀ ਕੀਤੀ ਜਾਣੀ ਹੈ। ਉਨਾਂ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਵਰਕਸ ਮੈਨੇਜਰ, ਤਕਨੀਕੀ ਕੋਆਰਡੀਨੇਟਰ, ਤਕਨੀਕੀ ਸਹਾਇਕ, ਅਕਾਉਂਟੈਂਟ, ਕੰਪਿਉਟਰ ਅਸਿਸਟੈਂਟ, ਡਾਟਾ ਐਂਟਰੀ ਆਪ੍ਰੇਟਰ ਤੇ ਗ੍ਰਾਮ ਰੋਜ਼ਗਾਰ ਸੇਵਕ ਦੀ ਅਸਾਮੀ ਭਰੀ ਜਾਣੀ ਹੈ।ਉਨਾਂ ਕਿਹਾ ਕਿ ਵਿਦਿਅਕ ਯੋਗਤਾ, ਸ਼ਰਤਾਂ ਸਬੰਧੀ ਤੇ ਅਪਲਾਈ ਕਰਨ ਸਬੰਧੀ ਜ਼ਿਲੇ ਦੀ ਵੈਬਸਾਈਟ https://Fazilka.nic.in ’ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।