ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 3 ਅਪ੍ਰੈਲ ਨੂੰ

news makahni
news makhani
ਫਾਜਿ਼ਲਕਾ, 25 ਮਾਰਚ 2022
ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 3 ਅਪ੍ਰੈਲ 2022 ਨੂੰ ਨਿਸਚਿਤ ਕੀਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦਿੱਤੀ ਹੈ। ਜਿਕਰਯੋਗ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜੀਆਂ ਪਿੱਛਲੇ ਸਾਲ ਲਈਆਂ ਗਈਆਂ ਸਨ। ਇਸ ਤੋਂ ਬਿਨ੍ਹਾਂ ਪਹਿਲਾਂ ਜਾਰੀ ਇਸਤਿਹਾਰ ਅਨੁਸਾਰ ਟੈਕਨੀਕਲ ਐਸੀਸਟੈਂਟ ਦੀਆਂ ਪੋਸਟਾਂ ਦੀ ਗਿਣਤੀ ਵੀ 4 ਤੋਂ ਵਧਾ ਕੇ 9 ਕੀਤੀ ਗਈ ਹੈ। ਇਸ ਸਬੰਧੀ ਸਾਰੀ ਜਾਣਕਾਰੀ ਜਿਲ੍ਹੇ ਦੀ ਸਰਕਾਰੀ ਵੇਬਸਾਇਟ https://fazilka.nic.in/  ਤੇ ਉਪਲਬੱਧ ਹੋਵੇਗੀ।
Spread the love