ਤਿੰਨ ਗੇੜਾਂ ਵਿੱਚ ਚਲਾਇਆ ਜਾਵੇਗਾ ਤੀਬਰ ਮਿਸ਼ਨ ਇੰਦਰਧਨਸ਼ : ਡਾ. ਬਬੀਤਾ
ਅਬੋਹਰ, 4 ਅਪ੍ਰੈਲ 2022
ਟੀਕਾਕਰਣ ਦੀ ਪ੍ਰਕਿਰਿਆ ਦੇ ਪ੍ਰੋਗ੍ਰਾਮ ਨੂੰ ਹੋਰ ਤੇਜ਼ੀ ਪ੍ਰਦਾਨ ਕਰਨ ਲਈ ਅਤੇ ਕੋਵਿਡ-19 ਦੀ ਮਹਾਂਮਾਰੀ ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ ਦੁਆਰਾ 03 ਗੇੜਾਂ ਦੀ ਯੋਜਨਾਂ ਬਣਾਈ ਗਈ ਹੈ। ਇਹ ਜਾਣਕਾਰੀ ਸੀਐਚਸੀ ਸੀਤੋ ਗੁੰਨੋ ਦੇ ਐਸ.ਐਮ.ਓ ਡਾ ਬਬੀਤਾ ਨੇ 07 ਮਾਰਚ ਤੋਂ ਸ਼ੁਰੂ ਹੋਏ ਤੀਬਰ ਮਿਸ਼ਨ ਇੰਦਰਧਨੁਸ਼ ਬਾਰੇ ਦਿੰਦਿਆਂ ਦਿੱਤੀ।
ਹੋਰ ਪੜ੍ਹੋ :- ਅਲ ਵਾਹਿਦ ਟੂਰ ਐਂਡ ਟਰੈਵਲਸ ਫਰਮ ਦਾ ਲਾਇਸੰਸ ਰੱਦ
ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ ਪੁਰਾ ਕੀਤਾ ਜਾ ਚੁਕਿਆ ਹੈ ਅਤੇ ਅੱਜ ਦੂਜਾ ਗੇੜ 04 ਅਪ੍ਰੈਲ ਨੂੰ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ ਚਲਾਂਉਦਿਆਂ ਉਹਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਹਨਾਂ ਕੈਂਪਾ ਦੋਰਾਨ ਵਿਸ਼ੇਸ਼ ਤੋਰ ਤੇ ਸ਼ੈਲਰਾਂ, ਉਸਾਰੀ ਅਧੀਨ ਇਮਾਰਤਾਂ ਜਾਂ ਜਿੱਥੇ ਪਰਵਾਸੀ ਅਬਾਦੀ ਜਿਆਦਾ ਹੈ, ਨੂੰ ਕਵਰ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਗਲ ਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਬਿਮਾਰੀਆਂ ਤੋ ਬਚਾਅ ਸੰਬੰਧੀ ਮੁਫਤ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚਿਆਂ ਜਾਂ ਗਰਭਵਤੀ ਅੋਰਤਾਂ ਦਾ ਕੋਈ ਵੀ ਟੀਕਾਕਰਨ ਖੁਰਾਕ ਛੁਟ ਗਈ ਹੈ ਤਾਂ ਉਪਰੋਕਤ ਤਰੀਖਾਂ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ।